ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਬੁੱਧਵਾਰ ਰਾਤ ਨੂੰ ਫਾਇਰਿੰਗ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਕਪਿਲ ਸ਼ਰਮਾ ਨੇ ਤਿੰਨ ਦਿਨ ਪਹਿਲਾਂ 7 ਜੁਲਾਈ ਨੂੰ KAP’ S ਨਾਂ ਦੇ ਇਸ ਕੈਫੇ ਦਾ ਉਦਘਾਟਨ ਕੀਤਾ ਸੀ। ਹਮਲਾਵਰਾਂ ਨੇ ਕੈਫੇ ‘ਤੇ 9 ਰਾਊਂਡ ਫਾਇਰ ਕੀਤੇ। ਹਮਲਾਵਰ ਨੇ ਗੋਲੀਬਾਰੀ ਦੀ ਇੱਕ ਵੀਡੀਓ ਵੀ ਬਣਾਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਕੈਫੇ ਦੇ ਬਾਹਰ ਕਾਰ ਵਿੱਚ ਬੈਠਾ ਇੱਕ ਬੰਦਾ ਕਾਰ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹੁਣ ਤੱਕ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।