Wednesday, July 02, 2025

Haryana

ਲਾਇਨ ਲਾਸਿਸ ਮਾਰਚ, 2024 ਤਕ 10 ਫੀਸਦੀ ਤੋਂ ਘੱਟ ਲਿਆਉਣ ਦਾ ਟੀਚਾ

March 01, 2024 01:16 PM
SehajTimes

ਗੁਰੁਗ੍ਰਾਮ ਅਤੇ ਮਾਨੇਸਰ ਵਿਚ ਵਾਹਨਾਂ ਦਾ 60 ਫੀਸਦੀ ਤੋਂ ਵੱਧ ਉਤਪਾਦਨ ਹੁੰਦਾ ਹੈ, ਬਿਜਲੀ ਬਿਨ੍ਹਾਂ ਸੰਭਵ ਨਹੀਂ

ਚੰਡੀਗੜ੍ਹ : ਹਰਿਆਣਾ ਦੇ ਉਰਜਾ, ਨਵ ਅਤੇ ਨਵੀਨੀਕਰਣੀ ਉਰਜਾ ਮੰਤਰੀ ਰੰਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੇ ਖੇਤਰ ਵਿਚ ਹਰਿਆਣਾ ਵਿਚ ਕਾਫੀ ਸੁਧਾਰ ਹੋਇਆ ਹੈ। ਜਦੋਂ ਤੋਂ ਉਨ੍ਹਾਂ ਨੇ ਵਿਭਾਗ ਦਾ ਕਾਰਜਭਾਰ ਸੰਭਾਲਿਆ ਹੈ , ਉਦੋਂ ਤੋਂ ਲਾਇਨ ਲਾਸਿਸ 10.3 ਫੀਸਦੀ ਤਕ ਆ ਗਿਆ ਹੈ ਅਤੇ ਮਾਰਚ ਤਕ ਇਸ ਨੂੰ ਸਿੰਗਲ ਡਿਚਿਟ ਵਿਚ ਲਿਆਉਣ ਦਾ ਟੀਚਾ ਹੈ।

ਉਰਜਾ ਮੰਤਰੀ ਅੱਜ ਇੱਥੇ ਪ੍ਰਬੰਧਿਤ ਛਵੇਂ ਇਲੈਟਸ ਕੌਮੀ ਉਰਜਾ ਸਮਿਤ ਵਿਚ ਰਾਜ ਪੱਧਰੀ ਉਰਜਾ ਸਰੰਖਣ ਪੁਰਸਕਾਰ ਵੰਡ ਸਮਾਰੋਹ ਵਿਚ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਥਰਮਲ ਪਾਵਰ ਦੀ ਥਾਂ ਗ੍ਰੀਨ ਉਰਜਾ ਸਵੱਛ ਉਰਜਾ ਦੇ ਵੱਲ ਵੀ ਦੇਸ਼ ਤੇਜੀ ਨਾਲ ਵੱਧ ਰਿਹਾ ਹੈ। ਆਉਣ ਵਾਲੀ ਪੀੜੀਆਂ ਦੇ ਉਜਵਲ ਭਵਿੱਖ ਅਤੇ ਸਮੂਚੇ ਵਿਕਾਸ ਲਈ ਕੁਦਰਤੀ ਸੰਸਥਾਨਾਂ ਦਾ ਵਿਵੇਕਪੂਰਕ ਤੇ ਬੁੱਧੀਮਤਾ ਨਾਲ ਵਰਤੋ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨਵ ਅਤੇ ਨਵੀਨੀਕਰਣ ਉਰਜਾ 'ਤੇ ਜੋਰ ਦਿੱਤਾ ਅਤੇ ਹਾਲ ਹੀ ਵਿਚ ਸਵੋਰਦਯ ਨਾਂਅ ਨਾਲ ਰੂਫਟਾਪ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤੋਂ ਲੋਕ ਆਪਣੀ ਘਰੇਲੂ ਜਰੂਰਤਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਵੱਧ ਉਰਜਾ ਨੂੰ ਗ੍ਰਿਡ ਵਿਚ ਸਪਲਾਈ ਕਰ ਸਕਣਗੇ। ਉਰਜਾ ਮੰਤਰੀ ਨੇ ਕਿਹਾ ਕਿ ਦੇਸ਼ ਦੀ 60 ਫੀਸਦੀ ਜੇਸੀਬੀ, 53 ਫੀਸਦੀ ਕ੍ਰੇਨ, 60 ਫੀਸਦੀ ਕਾਰ ਅਤੇ 60 ਫੀਸਦੀ ਤੋਂ ਵੱਧ ਦੁਪਹਿਅਆ ਵਾਹਨਾਂ ਦਾ ਉਤਪਾਦਨ ਹਰਿਆਣਾ ਦੇ ਰਿਵਾੜੀ, ਗੁਰੂਗ੍ਰਾਮ ਅਤੇ ਮਾਨੇਸਰ ਖੇਤਰ ਵਿਚ ਹੁੰਦਾ ਹੈ ਅਤੇ ਇਹ ਬਿਜਲੀ ਦੀ ਊਪਲਬਧਤਾ ਦੇ ਬਿਨ੍ਹਾਂ ਸੰਭਵ ਨਹੀਂ ਹੈ। ਆਈਐਮਟੀ ਖਰਖੌਦਾ ਵਿਚ ਮਾਰੂਤੀ ਸਜੂਕੀਕਾਰ ਦੂਜਾ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਕੌਮੀ ਰਾਜਧਾਨੀ ਖੇਤਰ ਵਿਚ ਵੱਧਦੇ ਉਦਯੋਗੀਕਰਣ ਤੇ ਬਹੁਮੰਜਿਲੀ ਰਿਹਾਇਸ਼ੀ ਇਮਾਰਤਾਂ ਨੂੰ ਵੀ ਬਿਜਲੀ ਦੀ ਜਰੂਰਤ ਦੀ ਪੂਰਤੀ ਕਰ ਰਹੇ ਹਨ, ਇਸ ਨਾਲ ਬਿਜਲੀ ਦੀ ਮੰਗ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਉਰਜਾ ਮੰਤਰੀ ਆਰਕੇ ਸਿੰਘ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਯਮੁਨਾਨਗਰ ਵਿਚ 800 ਮੇਗਾਵਾਟ ਦਾ ਥਰਮਲ ਪਲਾਂਟ ਨੂੰ ਦਿੱਤਾ ਹੈ।

ਸਮਾਰੋਹ ਵਿਚ ਉਦਯੋਗਾਂ ਦੀ ਸ਼੍ਰੇਣੀ ਵਿਚ ਇਕ ਮੇਗਾਵਾਟ ਕਨੈਕਟਿਡ ਲੋਡ ਸ਼੍ਰੇਣੀ ਵਿਚ ਪਹਿਲਾ ਪੁਰਸਕਾਰ ਮੈਸਰਜ ਜਿੰਦਲ ਸਟੇਨਲੈਂਸ ਸਟੀਲ ਲਿਮੀਟੇਡ ਹਿਸਾਰ ਅਤੇ ਐਮਏਸਐਮਈ ਸ਼੍ਰੇਣੀ ਵਿਚ ਮੈਸਰਜ ਵਿਕਟੋਰਿਆ ਲਿਫਟਸ ਲਿਮੀਟੇਡ ਫਰੀਦਾਬਾਦ ਨੂੰ ਦਿੱਤਾ ਗਿਆ ਹੈ। ਇਕ ਮੇਗਾਵਾਟ ਤੋਂ ਘੱਟ ਸ਼੍ਰੇਣੀ ਵਿਚ ਮੇਸਰਜ ਡੇਨਸੋ ਟੇਂਟ ਉਨੋ ਮਿੰਦਾ ਪ੍ਰਾਈਵੇਟ ਲਿਮੀਟੇਡ ਰਿਵਾੜੀ ਨੂੰ। ਇਸ ਤਰ੍ਹਾਂ 500 ਕਿਲੋਵਾਟ ਤੋਂ ਘੱਅ ਉਰਜਾ ਖਪਤ ਵਾਲੇ ਸਰਕਾਰੀ ਭਵਨਾ ਦੀ ਸ਼੍ਰੇਣੀ ਵਿਚ ਸ੍ਰੀਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਪੰਚਕੂਲਾ ਅਤੇ 500 ਕਿਲੋਵਾਟ ਤੋਂ ਉੱਪਰ ਦੀ ਸ਼੍ਰੇਣੀ ਨੂੰ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਨੁੰ ਦਿੱਤਾ ਗਿਆ। ਵਪਾਰਕ ਭਵਨ ਵਿਚ ਇਕ ਮੇਗਾਵਾਟ ਤੋਂ ਘੱਟ ਦੀ ਸ਼੍ਰੇਣੀ ਵਿਚ ਮੈਸਰਜ ਕੈਨਡਹਰ ਗੁਰੁਗ੍ਰਾਮ, ਸੰਸਥਾਗਤ ਅਤੇ ਸੰਗਠਨ ਸੋਸਾਇਟੀ ਸ਼੍ਰੇਣੀ ਵਿਚ 500 ਕਿਲੋਵਾਟ ਤੋਂ ਘੱਟ ਖਪਤ ਵਾਲਿਆਂ ਵਿਚ ਸਨਾਤਮ ਧਰਮ ਕਾਲਜ ਅੰਬਾਲਾ ਨੂੰ ਪਹਿਲਾ ਇਨਾਮ। ਇਸ ਤਰ੍ਹਾ 500 ਕਿਲੋਵਾਟ ਤੋਂ ਉੱਪਰ ਦੀ ਸ਼੍ਰੇਣੀ ਵਿਚ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਨੂੰ ਪਹਿਲਾ, ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਖਾਨਪੁਰ ਕਲਾਂ ਨੂੰ ਦੂਜਾ ਅਤੇ ਮਾਨਵ ਰਚਨਾ ਯੂਨੀਵਰਸਿਟੀ ਫਰੀਦਾਬਾਦ ਨੂੰ ਤੀਜਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਨਵਾਚਾਰ ਅਤੇ ਨਵ ਤਕਨੀਕੀ ਅਤੇ ਆਰਐਲਡੀ ਪਰਿਯੋਜਨਾਵਾਂ ਦੇ ਉਰਜਾ ਗਿਣਤੀ/ਹਰਿਤ ਭਵਨ ਫਸਰ ਸ਼੍ਰੇਣੀ ਵਿਚ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮੀਟੇਡ ਗੁਰੂਗ੍ਰਾਮ ਅਤੇ ਏਂਟ੍ਰਜੇਡ ਏਨਰਜੀ ਇੰਜੀਨੀਅਰਸ ਪ੍ਰਾਈਵੇਟ ਲਿਮੀਟੇਡ ਫਰੀਦਾਬਾਦ ਨੂੰ ਦਿੱਤਾ ਗਿਆ।

 

Have something to say? Post your comment

 

More in Haryana

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ

ਜੇਕਰ ਕੋਈ ਡਾਕਟਰ ਗੈਰ-ਕਾਨੂੰਨੀ ਗਰਭਪਾਤ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਸੁਧੀਰ ਰਾਜਪਾਲ

ਖੋਰੀ ਪਿੰਡ ਵਿੱਚ ਉੱਪ-ਸਿਹਤ ਕੇਂਦਰ ਦੀ ਮੰਜੂਰੀ ਲਈ ਸਿਹਤ ਮੰਤਰੀ ਦਾ ਪ੍ਰਗਟਾਇਆ ਧੰਨਵਾਦ

ਸ਼ਰਾਬ ਦੀ ਦੁਕਾਨਾਂ ਦੀ ਨੀਲਾਮੀ ਵਿੱਚ ਕਿਸੇ ਵੀ ਤਰ੍ਹਾ ਦੀ ਧਮਕੀ ਜਾਂ ਦਖਲਅੰਦਾਜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਸੁਮਿਤਾ ਮਿਸ਼ਰਾ

ਆਰਟੀਐਸ ਕਮੀਸ਼ਨ ਨੇ ਬਿਜਲੀ ਵਿਭਾਗ ਦੇ ਕਰਮਚਾਰੀ 'ਤੇ ਲਗਾਇਆ ਜੁਰਮਾਨਾ

ਰਾਸ਼ਟਰੀ ਖੇਡ 2025 ਵਿੱਚ ਨੈਟਬਾਲ ਵਿੱਚ ਗੋਲਡ ਮੈਡਲ ਜਿੱਤਣ 'ਤੇ ਸਿਹਤ ਮੰਤਰੀ ਆਰਤੀ ਸਿੰਘ ਰਾਚ ਨੇ ਕਰਮਚਾਰੀ ਨੂੰ ਕੀਤਾ ਸਨਮਾਨਿਤ