ਨਾਇਬ ਸਿੰਘ ਸੈਣੀ ਨੇ ਸਟੂਡੇਂਸਟ ਸਾਇੰਸ ਐਂਡ ਤਕਨਾਲੋਜੀ ਵਿਲੇਜ ਦਾ ਕੀਤਾ ਉਦਘਾਟਨ
ਵਿਗਿਆਨ ਸਿਰਫ ਕੈਰਿਅਰ ਨਹੀਂ ਹੈ, ਰਾਸ਼ਟਰ ਨਿਰਮਾਣ ਦਾ ਮਾਧਿਅਮ - ਮੁੱਖ ਮੰਤਰੀ
ਹਰਿਆਣਾ ਖੇਤੀਬਾੜੀ ਪ੍ਰਧਾਨ ਸੂਬਾ ਹੁੰਦੇ ਹੋਏ ਵਿਗਿਆਨ, ਸਿਖਿਆ ਅਤੇ ਨਵਾਚਾਰ ਦੇ ਕੇਂਦਰ ਵਜੋ ਤੇਜੀ ਨਾਲ ਉਭਰ ਰਿਹਾ ਹੈ - ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ। ਜਦੋਂ ਉਨ੍ਹਾਂ ਦਾ ਗਿਆਨ ਇੱਕ ਕਿਸਾਨ ਦੀ ਫਸਲ ਵਧਾਉਂਦਾ ਹੈ, ਜਦੋਂ ਖੋਜ ਇੱਕ ਮਰੀਜ ਦੀ ਬੀਮਾਰੀ ਠੀ ਕਰਦੀ ਹੈ, ਜਦੋਂ ਨਵਾਚਾਰ ਇੱਕ ਉਦਮੀ ਨੂੰ ਮਜਬੂਤ ਕਰਦਾ ਹੈ, ਤਾਂਹੀ ਵਿਗਿਆਨ ਸਹੀ ਮਾਇਨੇ ਵਿੱਚ ਖੁਸ਼ਹਾਲੀ ਲਿਆਉਂਦਾ ਹੈ।
ਮੁੱਖ ਮੰਤਰੀ ਐਤਵਾਰ ਨੂੰ ਪੰਚਕੂਲਾ ਦੇ ਸੈਕਟਰ-5 ਵਿੱਚ ਆਯੋਜਿਤ ਚਾਰ ਦਿਨਾਂ ਦੇ 11ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੇਸਟੀਵਲ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਰੋਹ ਵਿੱਚ ਸਟੂਡੇਂਟਸ ਸਾਇੰਸ ਅਂੈਡ ਟੈਕਨੋਲੋਜੀ ਵਿਲੇਜ ਦਾ ਉਦਘਾਟਨ ਕੀਤਾ। ਇਸ ਵਿਲੇਜ਼ ਨੂੰ ਆਧੁਨਿਕ ਭਾਰਤ ਦਾ ਨਵਾਂ ਨਾਲੰਦਾ ਦੀ ਸੰਗਿਆ ਦਿੱਤੀ ਗਈ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਿਗਿਆਨ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ ਅਤੇ ਵਿਗਿਆਨ ਅਤੇ ਨਵਾਚਾਰ ਦੇ ਖੇਤਰ ਵਿੱਚ ਨਵੀਨਤਮ ਤਕਨੀਕਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ।
ਨੌਜੁਆਨ, ਵਿਦਿਆਰਥੀ ਅਤੇ ਵਿਗਿਆਨਕ ਦੇਸ਼ ਦੀ ਉਹ ਪੀੜੀ ਹਨ ਜੋ ਭਾਰਤ ਨੂੰ ਵਿਕਸਿਤ ਬਣਾਏਗੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਗਿਆਨ ਸਿਰਫ ਕੈਰਿਅਰ ਨਹੀਂ ਹੈ, ਰਾਸ਼ਟਰ ਨਿ+ਮਾਣ ਦਾ ਮਾਧਿਅਮ ਹੈ। ਨੌਜੁਆਨ, ਵਿਦਿਆਰਥੀਆਂ ਅਤੇ ਵਿਗਿਆਨਕਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਹੀ ਭਾਰਤ ਦੀ ਨੌਜੁਆਨ ਪੀੜੀ ਹਨ ਜੋ ਭਾਰਤ ਨੂੰ ਵਿਕਸਿਤ ਬਣਾਏਗੀ। ਉਨ੍ਹਾਂ ਨੇ ਸਾਰੇ ਵਿਗਿਆਨਕਾਂ, ਖੋਜ ਸੰਸਥਾਵਾਂ, ਉਦਯੋਗ ਜਗਤ ਅਤੇ ਸਟਾਰਟ-ਅੱਪਸ ਨੂੰ ਅਪੀਲ ਕੀਤੀ ਕਿ ਸੱਭ ਮਿਲ ਕੇ ਵਿਗਿਆਨ ਅਧਾਰਿਤ ਵਿਕਾਸ ਮਾਡਲ ਬਨਾਉਣ, ਜੋ ਹਰ ਨਾਗਰਿਕ ਨੂੰ ਗੁਣਵੱਤਾਪੂਰਣ ਜੀਵਨ ਦੇਣ, ਭਾਰਤ ਨੂੰ ਵਿਸ਼ਵ ਅਗਵਾਈ ਪ੍ਰਦਾਨ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਕਰ ਇਸ ਧਰਤੀ 'ਤੇ ਲਗਾਤਾਰ ਭਵਿੱਖ ਯਕੀਨੀ ਕਰਨ।
ਹਰਿਆਣਾ ਨੂੰ ਦੂਜੀ ਵਾਰ ਸਾਇੰਸ ਫੈਸਟੀਵਲ ਦੀ ਮੇਜਬਾਨੀ ਮਿਲਣਾ ਮਾਣ ਦੀ ਗੱਲ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਨੇ ਇੰਨ੍ਹੇ ਵੱਡੇ ਸਾਇੰਸ ਫੇਸਟੀਵਲ ਦੇ ਲਈ ਹਰਿਆਣਾਂ ਨੂੰ ਦੂਜੀ ਵਾਰ ਮੇਜਬਾਨੀ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ 4 ਦਿਨਾਂ ਦੇ ਵਿਗਿਆਨ ਮਹਾਕੁੰਭ ਵਿੱਚ ਦੇਸ਼-ਵਿਦੇਸ਼ ਦੇ 40 ਹਜਾਰ ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਨਾਲ ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਉੱਤਰ ਅਤੇ ਪੱਛਮ ਸੂਬਿਆਂ ਦੇ ਨੌਜੁਆਨਾਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਤਾਂ ਜੋ ਦੇਸ਼ ਦਾ ਹਰ ਖੇਤਰ ਵਿਗਿਆਨਕ ਪ੍ਰਗਤੀ ਦੇ ਪੱਥ 'ਤੇ ਨਾਲ ਚੱਲ ਸਕਣ।
ਇਹ ਸਾਇੰਸ ਫੈਸਟੀਵਲ ਵੀ ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਸੰਕਲਪ ਨੂੰ ਸਿੱਦ ਕਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ
ਸਾਇੰਸ ਫੇਸਟੀਵਲ ਦਾ ਵਰਨਣ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਪੁਰਬ ਵਿਗਿਆਨ, ਨਵਾਚਾਰ, ਸਟਾਰਟ ਅੱਪ ਊਰਜਾ, ਭਵਿੱਖ ਦੀ ਤਕਨੀਕ ਅਤੇ ਨਵੇਂ ਭਾਰਤ ਦੇ ਸਪਨਿਆਂ ਦਾ ਸੰਗਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਇੰਸ ਫੇਸਟੀਵਲ ਦਾ ਥੀਮ ਆਤਮਨਿਰਭਰ ਭਾਰਤ ਦੇ ਲਈ ਵਿਗਿਆਨ ਤੋਂ ਖੁਸ਼ਹਾਲੀ ਬਹੁਤ ਪ੍ਰਾਂਸੰਗਿਕ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਰੱਖਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਵਿਗਿਆਨ ਅਤੇ ਤਕਨਾੋਲਜੀ ਦੇ ਖੇਤਰ ਵਿੱਚ ਵਿਲੱਖਣ ਗਤੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਆਪਣੇ ਬਲਬੂਤੇ ਚੰਨ੍ਹ, ਸੂਰਜ ਤੇ ਸਪੇਸ ਦਾ ਅਧਿਅੇਨ ਕਰਨ ਵਾਲੇ, ਕੁਆਂਟਮ ਤਕਨੀਕ ਤੋਂ ਲੈ ਕੇ ਡੀਪ-ਟੇਕ, ਏਆਈ, ਡਰੋਨ ਅਤੇ ਬਾਇਓਤਕਨਾਲੋਜੀ ਤੱਕ ਵਿੱਚ ਸੰਚਾਰ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੋ ਚੁੱਕਾ ਹੈ। ਇਹ ਸਾਇੰਟ ਫੇਸਟੀਵਲ ਵੀ ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਸੰਕਲਪ ਨੂੰ ਸਿੱਦ ਕਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵਿਗਿਆਨ ਨੀਤੀ ਨਿਰਮਾਣ ਦਾ ਆਧਾਰ ਹੈ ਅਤੇ ਨਵੀਂ ਤਕਨੀਕ ਵਿਕਾਸ ਦਾ ਇੰਜਨ ਹੈ। ਇਸ ਮਹੋਤਸਵ ਦਾ ਇੱਕ ਹੋਰ ਉਦੇਸ਼ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਦੀ ਵਿਗਿਆਨਕ ਐਕਸੀਲੈਂਸ ਨੂੰ ਵਿਸ਼ਵ ਪਟਲ 'ਤੇ ਦਿਖਾਉਣਾ ਹੈ।
ਸਰਕਾਰ ਆਪਣੀ ਨੀਤੀਆਂ ਵਿੱਚ ਸਟੈਮ ਸਿਖਿਆ, ਏਆਈ ਰੋਬੋਟਿਕਸ, ਸਟਾਰਟਅੱਪ ਸਿਖਿਆ, ਸਾਈਬਰ ਸੁਰੱਖਿਆ, ਏਗਰੀਟੇਕ, ਬਾਇਓਟੇਕ ਅਤੇ ਸਪੇਸ ਤਕਨਾਲੋਜੀ ਨੂੰ ਦਿੱਤੀ ਰਹੀ ਪ੍ਰਾਥਮਿਕਤਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਪ੍ਰਧਾਨ ਸੂਬਾ ਹੁੰਦੇ ਹੋਏ ਵਿਗਿਆਨ, ਸਿਖਿਆ ਅਤੇ ਨ ਵਾਚਾਰ ਦੇ ਕੇਂਦਰ ਵਜੋ ਤੇਜੀ ਨਾਲ ਉਭਰ ਰਿਹਾ ਹੈ। ਸਰਕਾਰ ਆਪਣੀ ਨੀਤੀਆਂ ਵਿੱਚ ਸਟੈਮ ਸਿਖਿਆ, ਏਆਈ ਬਾਇਓਟਿਕਸ, ਸਟਾਰਟਅੱਪ ਸਿਖਿਆ, ਸਾਈਬਰ ਸੁਰੱਖਿਆ, ਏਗਰੀਟੇਕ, ਰਾਇਓਟੇਕ ਅਤੇ ਸਪੇਸ ਤਕਨਾਲੋਜੀ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ, ਫਰੀਦਾਬਾਦ, ਪੰਚਕੂਲਾ ਤੇ ਹਿਸਾਰ ਵਰਗੇ ਸ਼ਹਿਰ ਅੱਜ ਦੇਸ਼ ਦੇ ਪ੍ਰਮੁੱਖ ਆਈਟੀ ਅਤੇ ਆਰਐਂਡਡੀ ਹੱਬ ਬਣ ਰਹੇ ਹਨ। ਗੁਰੂਗ੍ਰਾਮ ਤਾਂ ਆਈਟੀ, ਏਆਈ ਅਤੇ ਸਾਈਬਰ ਤਕਨਾਲੋਜੀ ਦੀ ਰਾਜਧਾਨੀ ਬਣ ਚੁੱਕਾ ਹੈ। ਫਰੀਦਾਬਾਦ ਅਤੇ ਪੰਚਕੂਲਾ ਵਿੱਚ ਹਾਈ ਟੇਕ ਖੋਜ ਅਤੇ ਨਵਾਚਾਰ ਕੇਂਦਰ ਸਥਾਪਿਤ ਹੋ ਚੁੱਕੇ ਹਨ। ਗਰਨਾਂਲ, ਹਿਸਾਰ ਅਤੇ ਰੋਹਤਕ ਵਰਗੇ ਨਗਰ ਖੇਤੀਬਾੜੀ ਤਕਨਾਲੋਜੀ ਅਤੇ ਕਲਾਈਮੇਟ ਸੇਵਾਵਾਂ ਦੇ ਵੱਡੇ ਕੇਂਦਰ ਬਣ ਰਹੇ ਹਨ।
ਸਰਕਾਰ ਦਾ ਟੀਚਾ ਹਰਿਆਣਾ ਨੂੰ ਉਦਯੋਗਿਕ ਵਿਕਾਸ ਵਿੱਚ ਹੀ ਨਹੀਂ, ਵਿਗਿਆਨ ਅਧਾਰਿਤ ਵਿਕਾਸ ਵਿੱਚ ਵੀ ਦੇਸ਼ ਮੋਹਰੀ ਸੂਬਾ ਬਨਾਉਣਾ
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਹਰਿਆਣਾ ਨੂੰ ਉਦਯੋਗਿਕ ਵਿਕਾਸ ਵਿੱਚ ਹੀ ਨਹੀਂ, ਸਗੋ ਵਿਗਿਆਨ ਅਧਾਰਿਤ ਵਿਕਾਸ ਵਿੱਚ ਦੇਸ਼ ਦਾ ਮੋਹਰੀ ਸੂਬਾ ਬਨਾਂਉਣਾ ਹੈ। ਸਕੂਲਾਂ ਵਿੱਚ ਵਿਗਿਆਨ ਦੇ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰਨ ਲਈ ਵਿਗਿਆਨ ਪ੍ਰਤਿਭਾ ਖੋਜ ਸਕਾਲਰਸ਼ਿਪ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ 11ਵੀਂ ਤੇ 12ਵੀਂ ਕਲਾਸ ਵਿੱਚ ਵਿਗਿਆਨ ਪੜਨ ਵਾਲੇ 1500 ਵਿਦਿਆਰਥੀਆਂ ਨੂੰ 1 ਹਜਾਰ ਰੁਪਏ ਪ੍ਰਤੀਮਹੀਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਗਰੈਜੂਏਟ ਕਲਾਸ ਦੇ ਵਿਦਿਆਰਥੀਆਂ ਨੂੰ 4 ਹਜਾਰ ਰੁਪਏ ਅਤੇ ਪੋਸਟ ਗਰੈਜੂਏਟ ਪੱਧਰ ਦੇ ਵਿਦਿਆਰਥੀਆਂ ਨੂੰ 6 ਹਜਾਰ ਰੁਪਏ ਪ੍ਰਤੀਮਹੀਨਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਕੌਮਾਂਤਰੀ ਵਿਗਿਆਨ ਓਲਪਿਆਡ ਵਿੱਚ ਮੈਡਲ ਜਿੱਤਣ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਵੀ ਯੋਜਨਾ ਚਲਾਈ ਜਾ ਰਹੀ ਹੈ। ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਦੇ ਨਗਦ ਇਨਾਮ ਦਿੱਤੇ ਜਾਂਦੇ ਹਨ। ਇਸੀ ਤਰ੍ਹਾ, ਜੂਨੀਅਰ ਵਿਗਿਆ ਓਲੰਪਿਆਡ ਦੇ ਗੋਲਡ ਮੈਡਲ ਜੇਤੂਆਂ ਨੂੰ ਵੀ 2 ਲੱਖ 50 ਹਜਾਰ ਰੁਪਏ ਤੱਕ ਦੇ ਨਗਰ ਇਨਾਮ ਦਿੱਤੇ ਜਾਂਦੇ ਹਨ।
ਸਰਕਾਰ ਨੌਜੁਆਨ ਵਿਗਿਆਨਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੀ ਹੈ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੌਜੁਆਨ ਵਿਗਿਆਨਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੀ ਹੈ। ਇਸ ਦੇ ਲਈ 40 ਸਾਲ ਤੋਂ ਵੱਧ ਉਮਰ ਦੇ ਦੋ ਮੰਨੇ-ਪ੍ਰਮੰਨੇ ਵਿਗਿਆਨਕਾਂ ਨੂੰ ਹਰੇਕ ਸਾਲ ਹਰਿਆਣਾ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸੂਬੇ ਦੇ 40 ਸਾਲ ਤੋਂ ਘੱਟ ਉਮਰ ਦੇ ਪ੍ਰਖਿਆਤ ਵਿਗਿਆਨਕਾਂ ਨੂੰ ਵੀ ਹਰੇਕ ਸਾਲ ਹਰਿਆਣਾ ਨੌਜੁਆਨ ਵਿਗਿਆਨ ਰਤਨ ਪੁਰਸਕਾਰ ਦਿੱਤਾ ਜਾਂਦਾ ਹੈ।