Sunday, March 29, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Haryana

ਸਾਲਾਨਾ ਸਮਾਰੋਹ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੰਸਕਾਰਾਂ ਦਾ ਹੁੰਦਾ ਹੈ ਸ਼ੀਸ਼ਾ : ਰਾਜ ਮੰਤਰੀ ਗੌਰਵ ਗੌਤਮ

February 11, 2026 03:07 PM
SehajTimes

ਚੰਡੀਗੜ੍ਹ : ਹਰਿਆਣਾ ਦੇ ਖੇਡ ਅਤੇ ਯੁਵਾ ਅਧਿਕਾਰਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਾਲਾਨਾ ਸਮਾਰੋਹ ਵਿਦਿਆਰਥੀਆਂ ਲਈ ਸਿਰਫ ਸਭਿਆਚਾਰਕ ਮੰਚ ਨਹੀਂ, ਸਗੋ ਵਿਦਿਆਰਥੀਆਂ ਦੀ ਪ੍ਰਤਿਭਾ, ਸੰਸਕਾਰ, ਅਨੁਸਾਸ਼ਨ ਅਤੇ ਜੀਵਨ ਮੁੱਲਾਂ ਦਾ ਸ਼ੀਸ਼ਾ ਹੁੰਦਾ ਹੈ।  ਰਾਜ ਮੰਤਰੀ ਅੱਜ ਸੋਨੀਪਤ ਸਥਿਤ ਇੱਕ ਨਿਜੀ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਖਿਆ ਦੇ ਨਾਲ-ਨਾਲ ਖੇਡਾਂ ਵਿੱਚ ਅੱਗੇ ਵੱਧਣ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨੌਜੁਆਨਾ ਦੇ ਸਾਹਮਣੇ ਵਿਕਸਿਤ ਭਾਰਤ 2047 ਦਾ ਜੋ ਸੰਕਲਪ ਰੱਖਿਆ ਹੈ, ਉਸ ਨੂੰ ਸਾਕਾਰ ਕਰਨ ਦੀ ਸੱਭ ਤੋਂ ਵੱਡੀ ਜਿਮੇਵਾਰੀ ਅੱਜ ਦੀ ਨੌਜੁਆਨ ਪੀੜੀ 'ਤੇ ਹੈ।

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਾਲ 2047 ਤੱਕ ਭਾਰਤ ਦੁਨੀਆ ਦੀ ਸੱਭ ਤੋਂ ਵੱਡੀ ਅਰਥਵਿਵਸਥਾ ਅਤੇ ਮਹਾਸ਼ਕਤੀ ਬਣੇਗਾ ਅਤੇ ਇਸ ਦਾ ਕ੍ਰੇਡਿਟ ਅੱਜ ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਜਾਵੇਗਾ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਸਿਖਿਆ, ਤਕਨੀਕ, ਸਿਹਤ ਅਤੇ ਨਵਾਚਾਰ ਦੇ ਖੇਰਤਾਂ ਵਿੱਚ ਅੱਗੇ ਵੱਧ ਕੇ ਦੇਸ਼ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ। ਮੰਤਰੀ ਨੇ ਕਿਹਾ ਕਿ ਹਰਿਆਣਾ ਅੱਜ ਪੂਰੇ ਦੇਸ਼ ਅਤੇ ਦੁਨੀਆ ਵਿੱਚ ਖੇਡਾਂ ਲਈ ਪਹਿਚਾਣਿਆ ਜਾਂਦਾ ਹੈ। ਦੇਸ਼ ਦੀ ਕੁੱਲ ਆਬਾਦੀ ਵਿੱਚ ਹਰਿਆਣਾ ਦੀ ਹਿੱਸੇਦਾਰੀ ਸਿਰਫ 2 ਫੀਸਦੀ ਹੈ, ਪਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮਿਲਣ ਵਾਲੇ 70 ਫੀਸਦੀ ਤੋਂ ਵੱਧ ਮੈਡਲ ਹਰਿਆਣਾ ਦੇ ਖਿਡਾਰੀ ਜਿੱਤਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਪੜੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੁੱਦੋਗੇ ਬਣੋਗੇ ਖਰਾਬ, ਪਰ ਹਰਿਆਣਾ ਦੇ ਨੌਜੁਆਨਾਂ ਨੇ ਇਸ ਸੋਚ ਨੂੰ ਬਦਲ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੜੋਗੇ ਲਿਖੋਗੇ ਬਣੋਗੇ ਨਵਾਬ ਅਤੇ ਖੋਲੇਗੋ ਕੁੱਦੋਗੇ ਬਣੋਗੇ ਲਾਜਵਾਬ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਨੂੰ ਨਸ਼ਾਮੁਕਤ ਅਤੇ ਖੇਡ ਯੁਕਤ ਬਨਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਸਕਾਰਾਤਮਕ ਦਿਸ਼ਾ ਦੇਣ ਦਾ ਸੱਭ ਤੋਂ ਮਜਬੂਤ ਸਰੋਤ ਖੇਡ ਹੈ।

Have something to say? Post your comment

 

More in Haryana

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ

ਪਲਵਲ ਵਿੱਚ ਲਪ੍ਰਵਾਹੀ 'ਤੇ ਸਖਤ ਐਕਸ਼ਨ, ਮੰਤਰੀ ਰਣਬੀਰ ਗੰਗਵਾ ਨੇ ਐਚਡੀਓ, ਜੇਈ ਨੂੰ ਕੀਤਾ ਸਸਪੈਂਡ, ਐਕਸਇਨ ਨੂੰ ਕਾਰਨ ਦੱਸੋ ਨੋਟਿਸ

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਅਤੇ ਬਹ-ਮੰਜਿਲਾ ਅਪਾਰਟਮੈਂਟ ਦੀ ਈ-ਨੀਾਮੀ ਕਰੇਗਾ

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ

ਰੰਗਾਂ ਦਾ ਤਿਉਹਾਰ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਨਾਲ ਮਨਾਉਣ : ਰਾਜਪਾਲ ਪ੍ਰੋਫੈਸਰ ਘੋਸ਼

ਮੁੱਖ ਮੰਤਰੀ ਨੇ ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ

ਕਲਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਸੰਗਮ ਬਣ ਕੇ ਉਭਰ ਰਿਹਾ ਸ਼ਿਲਪ ਮਹੋਤਸਵ

ਗਰੁੱਪ-ਸੀ ਅਸਾਮੀਆਂ ਲਈ ਸੀਈਟੀ ਫੇਜ਼-99 ਤਹਿਤ ਆਨਲਾਇਨ ਬਿਨੈ ਪ੍ਰਕ੍ਰਿਆ ਅੱਜ ਤੋਂ ਸ਼ੁਰੂ

ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਕੌਮਾਂਤਰੀ ਸ਼ਿਲਪ ਮੇਲੇ ਦੀ ਅਹਿਮ ਭੁਮਿਕਾ : ਡਾ. ਅਰਵਿੰਦ ਕੁਮਾਰ ਸ਼ਰਮਾ