Tuesday, October 27, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ, ਮੰਗਾਂ 'ਤੇ ਬਣੀ ਸਹਿਮਤੀ

September 11, 2026 08:56 PM
SehajTimes

ਸਰਕਾਰ ਨੇ ਕਰਮਚਾਰੀਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ, ਮੰਗਾਂ 'ਤੇ ਬਣੀ ਸਹਿਮਤੀ

ਸਫ਼ਾਈ ਕਰਮਚਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ

ਸਰਕਾਰ ਨੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਵੇਦਨਸ਼ੀਲਤਾ ਅਤੇ ਪੋਜ਼ੀਟਿਵ ਪਹੁੰਚ ਅਪਣਾਈ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ਼੍ਰੀ ਵਿਪੁਲ ਗੋਇਲ ਅਤੇ ਕੈਬਨਿਟ ਮੰਤਰੀ ਸ਼੍ਰੀ ਕ੍ਰਿਸ਼ਨ ਬੇਦੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਦੀ ਬੈਠਕ ਹੋਈ ਅਤੇ ਉਨ੍ਹਾਂ ਦੀਆਂ ਮੰਗਾਂ 'ਤੇ ਸਹਿਮਤੀ ਬਣੀ। ਬੈਠਕ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਇਕਮੁਸ਼ਤ ਵਰਦੀ ਭੱਤੇ ਦੀ ਜਗ੍ਹਾ 440 ਰੁਪਏ ਪ੍ਰਤੀ ਮਹੀਨਾ ਵਰਦੀ ਭੱਤਾ ਦਿੱਤੇ ਜਾਣ 'ਤੇ ਸਹਿਮਤੀ ਬਣੀ ਹੈ। ਬਰਾਬਰ ਕੰਮ-ਬਰਾਬਰ ਤਨਖਾਹ ਅਤੇ ਏਰੀਅਰ ਦੀ ਜੋ ਮੰਗ ਸੀ, ਉਸ ਦਾ ਯੋਗ ਕਰਮਚਾਰੀਆਂ ਨੂੰ ਭੁਗਤਾਨ ਕੀਤਾ ਜਾ ਚੁੱਕਾ ਹੈ। ਮੰਗ ਅਨੁਸਾਰ, ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਨੂੰ ਹਦਾਇਤਾਂ ਅਨੁਸਾਰ L“3 ਦਾ ਲਾਭ ਦਿੱਤਾ ਜਾ ਰਿਹਾ ਹੈ। ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨ (ਨਿਯਮਿਤ, ਪਾਲਿਕਾ ਰੋਲ ਅਤੇ 8KRNL) ਦਾ ਸਿਹਤ ਵਿਭਾਗ ਦੇ ਮਾਧਿਅਮ ਨਾਲ ਹਰ ਸਾਲ ਨਗਰ ਨਿਗਮ/ਨਗਰ ਸੰਸਥਾ ਦੇ ਖਰਚੇ 'ਤੇ ਮੈਡੀਕਲ ਚੈੱਕਅਪ ਕਰਵਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ, ਸਰਕਾਰੀ ਕਰਮਚਾਰੀਆਂ 'ਤੇ ਲਾਗੂ ਮੈਡੀਕਲ ਕੈਸ਼ਲੇਸ ਨੀਤੀ ਦਾ ਲਾਭ ਨਗਰ ਨਿਗਮਾਂ ਦੇ ਰੈਗੂਲਰ ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਦੇਣ ਦੀ ਸਿਧਾਂਤਕ ਪ੍ਰਵਾਨਗੀ ਬਣੀ। ਇਸ ਤੋਂ ਇਲਾਵਾ, ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਨੂੰ 2,000 ਰੁਪਏ ਪ੍ਰਤੀ ਮਹੀਨਾ ਜੋਖਮ ਭੱਤਾ ਦੇਣ ਬਾਰੇ ਵਿਭਾਗ ਦੁਆਰਾ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਰੈਗੂਲਰ ਕਰਮਚਾਰੀਆਂ ਨੂੰ ਵੀ ਜੋਖਮ ਭੱਤਾ ਦੇਣ 'ਤੇ ਸਹਿਮਤੀ ਬਣੀ ਹੈ। ਬੈਠਕ ਵਿੱਚ ਕੰਮ ਦੌਰਾਨ ਮੌਤ ਦੀ ਸਥਿਤੀ ਵਿੱਚ ਪਾਲਿਕਾ ਰੋਲ ਦੇ ਸਫ਼ਾਈ ਵਰਕਰਾਂ (ਸਫ਼ਾਈ ਕਰਮਚਾਰੀ, ਸੀਵਰਮੈਨ ਅਤੇ ਸਫ਼ਾਈ ਦਰੋਗਾ / ਹੈੱਡ ਸੀਵਰਮੈਨ) ਲਈ ਮੁੱਖ ਮੰਤਰੀ ਹਰਿਆਣਾ ਕਰਮਚਾਰੀ ਦੁਰਘਟਨਾ ਬੀਮਾ ਯੋਜਨਾ ਦੇ ਅੰਦਰੂਨੀ ਲਾਭ ਨੂੰ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤੇ ਜਾਣ ਦੀ ਸਿਧਾਂਤਕ ਪ੍ਰਵਾਨਗੀ ਬਣੀ ਹੈ।

ਇਸ ਤੋਂ ਇਲਾਵਾ, ਐਸਬੀਆਈ ਬੈਂਕ ਵਿੱਚ ਬਚਤ ਖਾਤਾ ਖੁੱਲ੍ਹਵਾਉਣ ਵਾਲੇ ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਬੈਂਕ ਦੁਆਰਾ ਦੁਰਘਟਨਾ ਨਾਲ ਮੌਤ ਅਤੇ ਸਥਾਈ ਅਪੰਗਤਾ 'ਤੇ 50 ਲੱਖ ਰੁਪਏ ਅਤੇ ਅੰਸ਼ਕ ਅਪੰਗਤਾ 'ਤੇ 25 ਲੱਖ ਰੁਪਏ ਦੀ ਰਾਸ਼ੀ ਦੇਣ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ—ਚਿਰਾਯੂ ਵਿੱਚ ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਸ਼ਾਮਲ ਕਰਨ ਦੀ ਸਿਧਾਂਤਕ ਪ੍ਰਵਾਨਗੀ ਬਣੀ ਹੈ। 9,203 ਰੁਪਏ ਪ੍ਰਤੀ ਸਾਲ ਪ੍ਰਤੀ ਕਰਮਚਾਰੀ ਪ੍ਰੀਮੀਅਮ ਦਾ ਭੁਗਤਾਨ ਸਬੰਧਤ ਨਗਰ ਸੰਸਥਾ ਦੁਆਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਇੱਕ ਕੈਲੰਡਰ ਸਾਲ ਵਿੱਚ ਕੁੱਲ 20 ਮੈਡੀਕਲ ਛੁੱਟੀਆਂ ਦੇਣ ਅਤੇ ਯੋਗ ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਨੂੰ ਕਲਰਕ (ਗਰੁੱਪ ਸੀ) ਦੀਆਂ ਅਸਾਮੀਆਂ 'ਤੇ ਪਦ-ਉੱਨਤੀ ਲਈ ਸਬੰਧਤ ਸੇਵਾ ਨਿਯਮਾਂ ਵਿੱਚ ਸੋਧ ਕਰਨ ਦੀ ਸਿਧਾਂਤਕ ਪ੍ਰਵਾਨਗੀ ਵੀ ਬਣੀ ਹੈ। ਪਾਲਿਕਾ ਰੋਲ 'ਤੇ ਕੰਮ ਕਰ ਰਹੇ ਸੀਵਰਮੈਨਾਂ ਦੀ ਤਨਖਾਹ ਵਿੱਚ 2,100 ਰੁਪਏ ਵਾਧਾ ਕਰਨ ਦੀ ਸਿਧਾਂਤਕ ਪ੍ਰਵਾਨਗੀ ਬਣੀ ਹੈ। ਆਊਟਸੋਰਸਿੰਗ ਏਜੰਸੀਆਂ ਦੇ ਮਾਧਿਅਮ ਨਾਲ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਨਿਰਧਾਰਿਤ ਘੱਟੋ-ਘੱਟ ਤਨਖਾਹ ਅਤੇ ਯੋਗ ਕਰਮਚਾਰੀਆਂ ਨੂੰ 5S9 ਅਤੇ 5P6 ਦਾ ਲਾਭ ਯਕੀਨੀ ਬਣਾਇਆ ਜਾਵੇਗਾ। ਮੀਟਿੰਗ ਵਿੱਚ ਸੀਵਰਮੈਨ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਸਰਕਾਰ ਦੁਆਰਾ ਪ੍ਰਕਿਰਿਆ ਨਿਰਧਾਰਿਤ ਕਰਨ ਤੋਂ ਬਾਅਦ ਇੱਕ ਮਹੀਨੇ ਵਿੱਚ ਚੋਣ ਦੇ ਮਾਪਦੰਡ ਤੈਅ ਕਰਕੇ 15 ਦਿਨਾਂ ਵਿੱਚ ਇਸ਼ਤਿਹਾਰ ਜਾਰੀ ਕਰਨ 'ਤੇ ਸਹਿਮਤੀ ਬਣੀ ਹੈ। ਮਾਪਦੰਡ ਕਮੇਟੀ ਵਿੱਚ ਯੂਨੀਅਨ ਦਾ ਨੁਮਾਇੰਦਾ ਵੀ ਮੈਂਬਰ ਹੋਵੇਗਾ। ਖਾਲੀ ਅਸਾਮੀਆਂ ਦੀ ਭਰਤੀ ਸਮੇਂ-ਸਮੇਂ 'ਤੇ ਜਾਰੀ ਰਹੇਗੀ। ਨਿਯਮਿਤ ਕਰਮਚਾਰੀਆਂ ਦੀ ਮੁਅੱਤਲੀ (ਸਸਪੈਂਸ਼ਨ) ਬਹਾਲ ਕੀਤੇ ਜਾਣ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ, ਸੇਵਾ ਤੋਂ ਹਟਾਏ ਗਏ ਪਾਲਿਕਾ ਰੋਲ/ 8KRNL ਕਰਮਚਾਰੀਆਂ ਨੂੰ ਮੁੜ ਸੇਵਾ ਵਿੱਚ ਲੈਣ 'ਤੇ ਵੀ ਸਹਿਮਤੀ ਬਣੀ ਹੈ। ਕੇਸ ਵਾਪਸ ਲੈਣ 'ਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਹੋਵੇਗੀ। ਹੜਤਾਲ ਦੀ ਮਿਆਦ ਦੇ ਦਿਨ ਵਾਧੂ ਕੰਮ ਕਰਕੇ ਅਡਜਸਟ ਕੀਤੇ ਜਾਣਗੇ। ਬੈਠਕ ਵਿੱਚ ਇਹ ਵੀ ਸਹਿਮਤੀ ਬਣੀ ਕਿ ਜੌਬ ਸਿਕਿਓਰਿਟੀ ਐਕਟ ਦੇ ਅਧੀਨ ਮੌਤ ਤੋਂ ਬਾਅਦ ਪਰਿਵਾਰ ਨੂੰ ਨੌਕਰੀ ਅਤੇ ਗ੍ਰੈਚੁਟੀ ਦਾ ਪ੍ਰਾਵਧਾਨ ਹੈ, ਜੋ ਪ੍ਰਦਾਨ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ, ਹਰਿਆਣਾ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਨਾਲ ਵੀ ਬੈਠਕ ਹੋਈ, ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ 'ਤੇ ਵੀ ਸਿਧਾਂਤਕ ਸਹਿਮਤੀ ਬਣੀ ਹੈ। ਯੂਨੀਅਨ ਦੀ ਮੰਗ ਸੀ ਕਿ ਫਾਇਰ ਦੇ ਸ਼ਹੀਦ ਭਾਵੀਚੰਦ ਸ਼ਰਮਾ ਅਤੇ ਰਣਬੀਰ ਨੂੰ ਬਕਾਇਆ ਰਾਸ਼ੀ ਦਿੱਤੀ ਜਾਵੇ ਅਤੇ ਨਿਯਮਿਤ ਨੌਕਰੀ ਦਿੱਤੀ ਜਾਵੇ। ਯੂਨੀਅਨ ਦੁਆਰਾ ਹਰੇਕ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।ਸਰਕਾਰ ਦੁਆਰਾ ਸ਼੍ਰੀ ਭਾਵੀਚੰਦ ਸ਼ਰਮਾ ਦੇ ਪਰਿਵਾਰ ਨੂੰ 60 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 20 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ, 10 ਲੱਖ ਰੁਪਏ ਮੁੱਖ ਮੰਤਰੀ ਕਰਮਚਾਰੀ ਦੁਰਘਟਨਾ ਸੁਰੱਖਿਆ ਯੋਜਨਾ ਵਿੱਚੋਂ ਅਤੇ 30 ਲੱਖ ਰੁਪਏ ਐਮ.ਓ.ਯੂ. ਦੇ ਤਹਿਤ ਬੈਂਕ ਆਫ਼ ਮਹਾਰਾਸ਼ਟਰਾ ਵੱਲੋਂ ਦਿੱਤੇ ਗਏ ਹਨ। ਸ਼੍ਰੀ ਰਣਬੀਰ ਦੇ ਪਰਿਵਾਰ ਨੂੰ 30 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 20 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਅਤੇ 10 ਲੱਖ ਰੁਪਏ ਮੁੱਖ ਮੰਤਰੀ ਕਰਮਚਾਰੀ ਦੁਰਘਟਨਾ ਸੁਰੱਖਿਆ ਯੋਜਨਾ ਵਿੱਚੋਂ ਦਿੱਤੇ ਗਏ ਹਨ। ਬਕਾਇਆ 20 ਲੱਖ ਰੁਪਏ ਜਲਦੀ ਦੇ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਅਜਿਹੀ ਦੁਰਘਟਨਾ ਵਿੱਚ ਕਿਸੇ ਦੀ ਮੌਤ ਹੋਣ 'ਤੇ 50 ਲੱਖ ਰੁਪਏ ਦੇਣ ਬਾਰੇ ਪਾਲਿਸੀ ਬਣਾਉਣ 'ਤੇ ਵੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ। ਦੋਵੇਂ ਸਵਰਗੀ ਕਰਮਚਾਰੀਆਂ ਦੇ ਪਰਿਵਾਰ ਵਿੱਚੋਂ ਕਿਸੇ ਵੀ ਵਿਅਕਤੀ ਦੁਆਰਾ ਰਹਿਮ ਦੇ ਆਧਾਰ (ਕੰਪੈਸ਼ਨੇਟ ਗ੍ਰਾਊਂਡ) 'ਤੇ ਨੌਕਰੀ ਲੈਣ ਲਈ ਅਰਜ਼ੀ ਦੇਣ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਯੂਨੀਅਨ ਦੀ ਇੱਕ ਹੋਰ ਮੰਗ ਸੀ ਕਿ ਫਾਇਰ ਪੇ-ਰੋਲ ਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਬਾਰੇ ਸਹਿਮਤੀ ਬਣੀ ਕਿ ਫਾਇਰ ਆਪਰੇਟਰ-ਕਮ-ਡਰਾਈਵਰ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਦੇ ਮਾਪਦੰਡ 45 ਦਿਨਾਂ ਵਿੱਚ ਬਣਾ ਕੇ ਅਗਲੇ 15 ਦਿਨਾਂ ਬਾਅਦ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਾਪਦੰਡ ਕਮੇਟੀ ਵਿੱਚ ਇੱਕ ਮੈਂਬਰ ਯੂਨੀਅਨ ਨੁਮਾਇੰਦਾ ਵੀ ਹੋਵੇਗਾ।

ਇਸ ਤੋਂ ਇਲਾਵਾ, 5,000 ਰੁਪਏ ਜੋਖਮ ਭੱਤਾ ਅਤੇ 7,500 ਰੁਪਏ ਸਾਲਾਨਾ ਵਰਦੀ ਭੱਤਾ ਦਿੱਤਾ ਜਾਵੇਗਾ। ਰੈਗੂਲਰ ਕਰਮਚਾਰੀਆਂ ਦਾ ਹੜਤਾਲ ਦੀ ਵਜ੍ਹਾ ਨਾਲ ਸਰਵਿਸ ਬ੍ਰੇਕ ਨਹੀਂ ਹੋਵੇਗਾ। ਪੇ-ਰੋਲ ਦੇ ਕਰਮਚਾਰੀਆਂ ਦੀ ਹੜਤਾਲ ਦੀ ਮਿਆਦ ਨੂੰ ਐਕਸਟਰਾ ਡਿਊਟੀ ਲੀਵ (5xtra 4uty Leave) ਵਿਰੁੱਧ ਅਡਜਸਟ ਕੀਤਾ ਜਾਵੇਗਾ।

ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਵੇਦਨਸ਼ੀਲਤਾ ਅਤੇ ਪੋਜ਼ੀਟਿਵ ਪਹੁੰਚ ਅਪਣਾਈ

ਚੰਡੀਗੜ੍ਹ, 11 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ਼੍ਰੀ ਵਿਪੁਲ ਗੋਇਲ ਅਤੇ ਕੈਬਨਿਟ ਮੰਤਰੀ ਸ਼੍ਰੀ ਕ੍ਰਿਸ਼ਨ ਬੇਦੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਦੀ ਬੈਠਕ ਹੋਈ ਅਤੇ ਉਨ੍ਹਾਂ ਦੀਆਂ ਮੰਗਾਂ 'ਤੇ ਸਹਿਮਤੀ ਬਣੀ। ਬੈਠਕ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਇਕਮੁਸ਼ਤ ਵਰਦੀ ਭੱਤੇ ਦੀ ਜਗ੍ਹਾ 440 ਰੁਪਏ ਪ੍ਰਤੀ ਮਹੀਨਾ ਵਰਦੀ ਭੱਤਾ ਦਿੱਤੇ ਜਾਣ 'ਤੇ ਸਹਿਮਤੀ ਬਣੀ ਹੈ। ਬਰਾਬਰ ਕੰਮ-ਬਰਾਬਰ ਤਨਖਾਹ ਅਤੇ ਏਰੀਅਰ ਦੀ ਜੋ ਮੰਗ ਸੀ, ਉਸ ਦਾ ਯੋਗ ਕਰਮਚਾਰੀਆਂ ਨੂੰ ਭੁਗਤਾਨ ਕੀਤਾ ਜਾ ਚੁੱਕਾ ਹੈ। ਮੰਗ ਅਨੁਸਾਰ, ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਨੂੰ ਹਦਾਇਤਾਂ ਅਨੁਸਾਰ L“3 ਦਾ ਲਾਭ ਦਿੱਤਾ ਜਾ ਰਿਹਾ ਹੈ। ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨ (ਨਿਯਮਿਤ, ਪਾਲਿਕਾ ਰੋਲ ਅਤੇ 8KRNL) ਦਾ ਸਿਹਤ ਵਿਭਾਗ ਦੇ ਮਾਧਿਅਮ ਨਾਲ ਹਰ ਸਾਲ ਨਗਰ ਨਿਗਮ/ਨਗਰ ਸੰਸਥਾ ਦੇ ਖਰਚੇ 'ਤੇ ਮੈਡੀਕਲ ਚੈੱਕਅਪ ਕਰਵਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ, ਸਰਕਾਰੀ ਕਰਮਚਾਰੀਆਂ 'ਤੇ ਲਾਗੂ ਮੈਡੀਕਲ ਕੈਸ਼ਲੇਸ ਨੀਤੀ ਦਾ ਲਾਭ ਨਗਰ ਨਿਗਮਾਂ ਦੇ ਰੈਗੂਲਰ ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਦੇਣ ਦੀ ਸਿਧਾਂਤਕ ਪ੍ਰਵਾਨਗੀ ਬਣੀ। ਇਸ ਤੋਂ ਇਲਾਵਾ, ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਨੂੰ 2,000 ਰੁਪਏ ਪ੍ਰਤੀ ਮਹੀਨਾ ਜੋਖਮ ਭੱਤਾ ਦੇਣ ਬਾਰੇ ਵਿਭਾਗ ਦੁਆਰਾ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਰੈਗੂਲਰ ਕਰਮਚਾਰੀਆਂ ਨੂੰ ਵੀ ਜੋਖਮ ਭੱਤਾ ਦੇਣ 'ਤੇ ਸਹਿਮਤੀ ਬਣੀ ਹੈ।

ਬੈਠਕ ਵਿੱਚ ਕੰਮ ਦੌਰਾਨ ਮੌਤ ਦੀ ਸਥਿਤੀ ਵਿੱਚ ਪਾਲਿਕਾ ਰੋਲ ਦੇ ਸਫ਼ਾਈ ਵਰਕਰਾਂ (ਸਫ਼ਾਈ ਕਰਮਚਾਰੀ, ਸੀਵਰਮੈਨ ਅਤੇ ਸਫ਼ਾਈ ਦਰੋਗਾ / ਹੈੱਡ ਸੀਵਰਮੈਨ) ਲਈ ਮੁੱਖ ਮੰਤਰੀ ਹਰਿਆਣਾ ਕਰਮਚਾਰੀ ਦੁਰਘਟਨਾ ਬੀਮਾ ਯੋਜਨਾ ਦੇ ਅੰਦਰੂਨੀ ਲਾਭ ਨੂੰ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕੀਤੇ ਜਾਣ ਦੀ ਸਿਧਾਂਤਕ ਪ੍ਰਵਾਨਗੀ ਬਣੀ ਹੈ। ਇਸ ਤੋਂ ਇਲਾਵਾ, ਐਸਬੀਆਈ ਬੈਂਕ ਵਿੱਚ ਬਚਤ ਖਾਤਾ ਖੁੱਲ੍ਹਵਾਉਣ ਵਾਲੇ ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਬੈਂਕ ਦੁਆਰਾ ਦੁਰਘਟਨਾ ਨਾਲ ਮੌਤ ਅਤੇ ਸਥਾਈ ਅਪੰਗਤਾ 'ਤੇ 50 ਲੱਖ ਰੁਪਏ ਅਤੇ ਅੰਸ਼ਕ ਅਪੰਗਤਾ 'ਤੇ 25 ਲੱਖ ਰੁਪਏ ਦੀ ਰਾਸ਼ੀ ਦੇਣ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ—ਚਿਰਾਯੂ ਵਿੱਚ ਪਾਲਿਕਾ ਰੋਲ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਸ਼ਾਮਲ ਕਰਨ ਦੀ ਸਿਧਾਂਤਕ ਪ੍ਰਵਾਨਗੀ ਬਣੀ ਹੈ। 9,203 ਰੁਪਏ ਪ੍ਰਤੀ ਸਾਲ ਪ੍ਰਤੀ ਕਰਮਚਾਰੀ ਪ੍ਰੀਮੀਅਮ ਦਾ ਭੁਗਤਾਨ ਸਬੰਧਤ ਨਗਰ ਸੰਸਥਾ ਦੁਆਰਾ ਕੀਤਾ ਜਾਵੇਗਾ।

ਮੀਟਿੰਗ ਵਿੱਚ ਇੱਕ ਕੈਲੰਡਰ ਸਾਲ ਵਿੱਚ ਕੁੱਲ 20 ਮੈਡੀਕਲ ਛੁੱਟੀਆਂ ਦੇਣ ਅਤੇ ਯੋਗ ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਨੂੰ ਕਲਰਕ (ਗਰੁੱਪ ਸੀ) ਦੀਆਂ ਅਸਾਮੀਆਂ 'ਤੇ ਪਦ-ਉੱਨਤੀ ਲਈ ਸਬੰਧਤ ਸੇਵਾ ਨਿਯਮਾਂ ਵਿੱਚ ਸੋਧ ਕਰਨ ਦੀ ਸਿਧਾਂਤਕ ਪ੍ਰਵਾਨਗੀ ਵੀ ਬਣੀ ਹੈ। ਪਾਲਿਕਾ ਰੋਲ 'ਤੇ ਕੰਮ ਕਰ ਰਹੇ ਸੀਵਰਮੈਨਾਂ ਦੀ ਤਨਖਾਹ ਵਿੱਚ 2,100 ਰੁਪਏ ਵਾਧਾ ਕਰਨ ਦੀ ਸਿਧਾਂਤਕ ਪ੍ਰਵਾਨਗੀ ਬਣੀ ਹੈ। ਆਊਟਸੋਰਸਿੰਗ ਏਜੰਸੀਆਂ ਦੇ ਮਾਧਿਅਮ ਨਾਲ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਨਿਰਧਾਰਿਤ ਘੱਟੋ-ਘੱਟ ਤਨਖਾਹ ਅਤੇ ਯੋਗ ਕਰਮਚਾਰੀਆਂ ਨੂੰ 5S9 ਅਤੇ 5P6 ਦਾ ਲਾਭ ਯਕੀਨੀ ਬਣਾਇਆ ਜਾਵੇਗਾ।

ਮੀਟਿੰਗ ਵਿੱਚ ਸੀਵਰਮੈਨ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਸਰਕਾਰ ਦੁਆਰਾ ਪ੍ਰਕਿਰਿਆ ਨਿਰਧਾਰਿਤ ਕਰਨ ਤੋਂ ਬਾਅਦ ਇੱਕ ਮਹੀਨੇ ਵਿੱਚ ਚੋਣ ਦੇ ਮਾਪਦੰਡ ਤੈਅ ਕਰਕੇ 15 ਦਿਨਾਂ ਵਿੱਚ ਇਸ਼ਤਿਹਾਰ ਜਾਰੀ ਕਰਨ 'ਤੇ ਸਹਿਮਤੀ ਬਣੀ ਹੈ। ਮਾਪਦੰਡ ਕਮੇਟੀ ਵਿੱਚ ਯੂਨੀਅਨ ਦਾ ਨੁਮਾਇੰਦਾ ਵੀ ਮੈਂਬਰ ਹੋਵੇਗਾ। ਖਾਲੀ ਅਸਾਮੀਆਂ ਦੀ ਭਰਤੀ ਸਮੇਂ-ਸਮੇਂ 'ਤੇ ਜਾਰੀ ਰਹੇਗੀ।

ਨਿਯਮਿਤ ਕਰਮਚਾਰੀਆਂ ਦੀ ਮੁਅੱਤਲੀ (ਸਸਪੈਂਸ਼ਨ) ਬਹਾਲ ਕੀਤੇ ਜਾਣ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ, ਸੇਵਾ ਤੋਂ ਹਟਾਏ ਗਏ ਪਾਲਿਕਾ ਰੋਲ/ 8KRNL ਕਰਮਚਾਰੀਆਂ ਨੂੰ ਮੁੜ ਸੇਵਾ ਵਿੱਚ ਲੈਣ 'ਤੇ ਵੀ ਸਹਿਮਤੀ ਬਣੀ ਹੈ। ਕੇਸ ਵਾਪਸ ਲੈਣ 'ਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਹੋਵੇਗੀ। ਹੜਤਾਲ ਦੀ ਮਿਆਦ ਦੇ ਦਿਨ ਵਾਧੂ ਕੰਮ ਕਰਕੇ ਅਡਜਸਟ ਕੀਤੇ ਜਾਣਗੇ। ਬੈਠਕ ਵਿੱਚ ਇਹ ਵੀ ਸਹਿਮਤੀ ਬਣੀ ਕਿ ਜੌਬ ਸਿਕਿਓਰਿਟੀ ਐਕਟ ਦੇ ਅਧੀਨ ਮੌਤ ਤੋਂ ਬਾਅਦ ਪਰਿਵਾਰ ਨੂੰ ਨੌਕਰੀ ਅਤੇ ਗ੍ਰੈਚੁਟੀ ਦਾ ਪ੍ਰਾਵਧਾਨ ਹੈ, ਜੋ ਪ੍ਰਦਾਨ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ, ਹਰਿਆਣਾ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਨਾਲ ਵੀ ਬੈਠਕ ਹੋਈ, ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ 'ਤੇ ਵੀ ਸਿਧਾਂਤਕ ਸਹਿਮਤੀ ਬਣੀ ਹੈ। ਯੂਨੀਅਨ ਦੀ ਮੰਗ ਸੀ ਕਿ ਫਾਇਰ ਦੇ ਸ਼ਹੀਦ ਭਾਵੀਚੰਦ ਸ਼ਰਮਾ ਅਤੇ ਰਣਬੀਰ ਨੂੰ ਬਕਾਇਆ ਰਾਸ਼ੀ ਦਿੱਤੀ ਜਾਵੇ ਅਤੇ ਨਿਯਮਿਤ ਨੌਕਰੀ ਦਿੱਤੀ ਜਾਵੇ। ਯੂਨੀਅਨ ਦੁਆਰਾ ਹਰੇਕ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।

ਸਰਕਾਰ ਦੁਆਰਾ ਸ਼੍ਰੀ ਭਾਵੀਚੰਦ ਸ਼ਰਮਾ ਦੇ ਪਰਿਵਾਰ ਨੂੰ 60 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 20 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ, 10 ਲੱਖ ਰੁਪਏ ਮੁੱਖ ਮੰਤਰੀ ਕਰਮਚਾਰੀ ਦੁਰਘਟਨਾ ਸੁਰੱਖਿਆ ਯੋਜਨਾ ਵਿੱਚੋਂ ਅਤੇ 30 ਲੱਖ ਰੁਪਏ ਐਮ.ਓ.ਯੂ. ਦੇ ਤਹਿਤ ਬੈਂਕ ਆਫ਼ ਮਹਾਰਾਸ਼ਟਰਾ ਵੱਲੋਂ ਦਿੱਤੇ ਗਏ ਹਨ।

ਸ਼੍ਰੀ ਰਣਬੀਰ ਦੇ ਪਰਿਵਾਰ ਨੂੰ 30 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 20 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਅਤੇ 10 ਲੱਖ ਰੁਪਏ ਮੁੱਖ ਮੰਤਰੀ ਕਰਮਚਾਰੀ ਦੁਰਘਟਨਾ ਸੁਰੱਖਿਆ ਯੋਜਨਾ ਵਿੱਚੋਂ ਦਿੱਤੇ ਗਏ ਹਨ। ਬਕਾਇਆ 20 ਲੱਖ ਰੁਪਏ ਜਲਦੀ ਦੇ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਅਜਿਹੀ ਦੁਰਘਟਨਾ ਵਿੱਚ ਕਿਸੇ ਦੀ ਮੌਤ ਹੋਣ 'ਤੇ 50 ਲੱਖ ਰੁਪਏ ਦੇਣ ਬਾਰੇ ਪਾਲਿਸੀ ਬਣਾਉਣ 'ਤੇ ਵੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ।

ਦੋਵੇਂ ਸਵਰਗੀ ਕਰਮਚਾਰੀਆਂ ਦੇ ਪਰਿਵਾਰ ਵਿੱਚੋਂ ਕਿਸੇ ਵੀ ਵਿਅਕਤੀ ਦੁਆਰਾ ਰਹਿਮ ਦੇ ਆਧਾਰ (ਕੰਪੈਸ਼ਨੇਟ ਗ੍ਰਾਊਂਡ) 'ਤੇ ਨੌਕਰੀ ਲੈਣ ਲਈ ਅਰਜ਼ੀ ਦੇਣ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਯੂਨੀਅਨ ਦੀ ਇੱਕ ਹੋਰ ਮੰਗ ਸੀ ਕਿ ਫਾਇਰ ਪੇ-ਰੋਲ ਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਬਾਰੇ ਸਹਿਮਤੀ ਬਣੀ ਕਿ ਫਾਇਰ ਆਪਰੇਟਰ-ਕਮ-ਡਰਾਈਵਰ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਦੇ ਮਾਪਦੰਡ 45 ਦਿਨਾਂ ਵਿੱਚ ਬਣਾ ਕੇ ਅਗਲੇ 15 ਦਿਨਾਂ ਬਾਅਦ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਾਪਦੰਡ ਕਮੇਟੀ ਵਿੱਚ ਇੱਕ ਮੈਂਬਰ ਯੂਨੀਅਨ ਨੁਮਾਇੰਦਾ ਵੀ ਹੋਵੇਗਾ।

ਇਸ ਤੋਂ ਇਲਾਵਾ, 5,000 ਰੁਪਏ ਜੋਖਮ ਭੱਤਾ ਅਤੇ 7,500 ਰੁਪਏ ਸਾਲਾਨਾ ਵਰਦੀ ਭੱਤਾ ਦਿੱਤਾ ਜਾਵੇਗਾ। ਰੈਗੂਲਰ ਕਰਮਚਾਰੀਆਂ ਦਾ ਹੜਤਾਲ ਦੀ ਵਜ੍ਹਾ ਨਾਲ ਸਰਵਿਸ ਬ੍ਰੇਕ ਨਹੀਂ ਹੋਵੇਗਾ। ਪੇ-ਰੋਲ ਦੇ ਕਰਮਚਾਰੀਆਂ ਦੀ ਹੜਤਾਲ ਦੀ ਮਿਆਦ ਨੂੰ ਐਕਸਟਰਾ ਡਿਊਟੀ ਲੀਵ (5xtra 4uty Leave) ਵਿਰੁੱਧ ਅਡਜਸਟ ਕੀਤਾ ਜਾਵੇਗਾ।

 

Have something to say? Post your comment

More in Haryana

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ

ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'

ਘਰੇਲੂ ਝਗੜੇ ਦੌਰਾਨ ਪਤੀ ਨੇ ਪਤਨੀ ’ਤੇ ਸੁੱਟਿਆ ਉਬਲਦਾ ਪਾਣੀ; ਮਾਮਲਾ ਦਰਜ

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਵਿਧਾਨ ਸਭਾ ਵਿੱਚ ਚਰਚਾ ਤੱਥਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਝੂਠ ਦੇ ਆਧਾਰ ’ਤੇ ਨਹੀਂ : ਮੁੱਖ ਮੰਤਰੀ

ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਦਾ ਭਰਤੀ ਪ੍ਰਸਤਾਵ ਰੱਦ ਕੀਤਾ ਜਾਵੇ ਅਤੇ ਦਿੱਤੀ ਗਈ ਤਨਖਾਹ ਦੀ ਕੀਤੀ ਜਾਵੇ ਰਿਕਵਰੀ: ਕ੍ਰਿਸ਼ਨ ਲਾਲ ਪੰਵਾਰ

ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਸਾਰੇ ਪੁਰਾਣੇ ਵਾਟਰ-ਵਰਕਸਾਂ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ : ਮੁੱਖ ਮੰਤਰੀ

ਤਲਾਬਾਂ ਵਿੱਚ ਗੰਦਾ ਪਾਣੀ ਨਹੀਂ ਜਾਣਾ ਚਾਹੀਦਾ, ਟ੍ਰੀਟਮੈਂਟ ਤੋਂ ਬਾਅਦ ਹੀ ਤਲਾਬ ਵਿੱਚ ਪਹੁੰਚੇ ਪਾਣੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ 'ਤੇ ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ

ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਤੋਂ ਲੈ ਕੇ ਵਿਦੇਸ਼ੀ ਭਾਸ਼ਾਵਾਂ ਦੀ ਸਿੱਖਿਆ ਤੱਕ, ਹਰਿਆਣਾ ਸਰਕਾਰ ਦਾ ਵਿਜ਼ਨ ਸਪੱਸ਼ਟ: ਮਹੀਪਾਲ ਢਾਂਡਾ