ਚੰਡੀਗੜ੍ਹ : ਜਨਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਪਲਵਲ ਦੇ ਗੋਬਿੰਦ ਨਗਰ ਸਥਿਤ ਬੂਸਟਿੰਗ ਸਟੇਸ਼ਨ ਵਿੱਚ ਸਾਹਮਣੇ ਆਏ ਲਾਪ੍ਰਵਾਹੀ ਦੇ ਮਾਮਲੇ ਵਿੱਚ ਐਸਡੀਓ ਅਤੇ ਜੇਈ ਨੁੰ ਮੁਅਤੱਲ ਕਰ ਦਿੰਤਾ ਹੈ, ਨਾਲ ਹੀ ਸਬੰਧਿਤ ਐਕਸਇਨ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗੋਬਿੰਦ ਨਗਰ ਸਥਿਤ ਬੂਸਟਿੰਗ ਸਟੇਸ਼ਨ ਦੇ ਅੰਡਰਗਰਾਉਂਡ ਵਾਟਰ ਟੈਂਕ ਵਿੱਚ ਡੁੱਬਣ ਨਾਲ 26 ਫਰਵਰੀ ਨੂੰ 12 ਸਾਲ ਦੇ ਬੱਚੇ ਦੀ ਮੰਦਭਾਗੀ ਮੌਤ ਹੋ ਗਈ ਸੀ। ਮਾਮਲੇ ਵਿੱਚ ਜਨਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸਖਤ ਐਕਸ਼ਨ ਲੈਂਦੇ ਹੋਏ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਮੰਤਰੀ ਦੇ ਨਿਰਦੇਸ਼ਾਂ ਦੇ ਬਾਅਦ ਮਾਮਲੇ ਵਿੱਚ ਵਿਭਾਗ ਨੇ ਐਸਡੀਓ ਪ੍ਰੀਤੀ ਅਤੇ ਜੇਈ ਰਾਮਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰ ਦਿੱਤਾ ਗਿਆ ਹੈ।
ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਪਬਲਿਕ ਥਾਵਾਂ 'ਤੇ ਬੁਨਿਆਦੀ ਢਾਂਚੇ ਦੀ ਜਿਮੇਵਾਰੀ ਵਿਭਾਗ ਦੀ ਸਰਵੋਚ ਪ੍ਰਾਥਮਿਕਤਾ ਹੈ। ਇਸ ਤਰ੍ਹਾ ਦੀ ਲਾਪ੍ਰਵਾਹੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਬੂਸਟਿੰਗ ਸਟੇਸ਼ਨਾਂ, ਵਾਟਰ ਟੈਂਕਾਂ ਅਤੇ ਸਬੰਧਿਤ ਪਰਿਸਰਾਂ ਦਾ ਤੁਰੰਤ ਨਿਰੀਖਣ ਕਰ ਸੁਰੱਖਿਆ ਮਾਨਕਾਂ ਦਾ ਸਖਤੀ ਨਾਲ ਪਾਲਣ ਯਕੀਨੀ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾਵਾਂ ਦੁਬਾਰਾ ਨਾ ਹੋਣ ਅਤੇ ਜਨਤਾ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।