Sunday, March 29, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Haryana

ਕਲਾ, ਸੰਸਕ੍ਰਿਤੀ ਅਤੇ ਪਰੰਪਰਾ ਦਾ ਸੰਗਮ ਬਣ ਕੇ ਉਭਰ ਰਿਹਾ ਸ਼ਿਲਪ ਮਹੋਤਸਵ

February 12, 2026 01:12 PM
SehajTimes

ਚੰਡੀਗੜ੍ਹ : 39ਵੇਂ ਸੂਰਜਕੁੰਡ ਕੌਮਾਂਤਰੀ ਸਵੈ-ਨਿਰਭਰ ਸ਼ਿਲਪ ਮਹੋਤਸਵ-2026 ਮੇਲੇ ਵਿੱਚ ਉਮੜੇ ਦੇਸ਼-ਵਿਦੇਸ਼ ਦੇ ਸੈਲਾਨੀ ਇੱਥੇ ਦੀ ਬਹੁਸਾਂਸਕ੍ਰਿਤਿਕ ਵਿਰਾਸਤ ਅਤੇ ਜੀਵੰਤ ਮਾਹੌਲ ਦਾ ਭਰਪੂਰ ਆਂਨੰਦ ਮਾਣ ਰਹੇ ਹਨ। ਮੇਲੇ ਵਿੱਚ ਆਏ ਲੋਕਾਂ ਦੇ ਚੇਹਰੇ 'ਤੇ ਉਤਸਾਹ, ਜਿਗਿਆਸਾ ਅਤੇ ਖ਼ੁਸ਼ੀ ਸਾਫ਼ ਝਲਕ ਵਿਖਾਈ ਦੇ ਰਹੀ ਹੈ ਜਿਸ ਨੂੰ ਕੈਂਡਿਡ ਫੋਟੋਗ੍ਰਾਫਸ ਰਾਹੀਂ ਖੂਬਸੂਰਤੀ ਨਾਲ ਕੈਦ ਕੀਤਾ ਗਿਆ ਹੈ। ਸਵੈ-ਨਿਰਭਰ ਸ਼ਿਲਪ ਮਹੋਤਸਵ ਵਿੱਚ ਵੱਖ ਵੱਖ ਰਾਜਿਆਂ ਅਤੇ ਦੇਸ਼ਾਂ ਦੀ ਪਾਰੰਪਰਿਕ ਕਲਾਵਾਂ, ਦਸਤਕਾਰੀ, ਲੋਕ ਸੰਗੀਤ, ਨਾਚ ਅਤੇ ਸਾਂਸਕ੍ਰਿਤਿਕ ਪੇਸ਼ਕਾਰੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਕਿਤੇ ਮਿੱਟੀ, ਲਕੜੀ, ਧਾਤੂ ਅਤੇ ਕਪੜਿਆਂ ਨਾਲ ਬਣੀ ਕਲਾਕ੍ਰਿਤਿਆਂ ਲੋਕਾਂ ਨੂੰ ਮੋਹ ਰਹੀਆਂ ਹਨ ਤਾਂ ਕਿਤੇ ਕਲਾਕਾਰ ਆਪਣੀ ਜੀਵੰਤ ਪ੍ਰਸਤੂਤੀ ਨਾਲ ਦਰਸ਼ਕਾਂ ਦਾ ਮਨ ਮੋਹ ਰਹੇ ਹਨ। ਮੇਲੇ ਵਿੱਚ ਮਹਿਲਾਵਾਂ ਨੂੰ ਲੁਭਾ ਰਹੀ ਉੱਤਰ ਪ੍ਰਦੇਸ਼ ਦੀ ਦਸਤਕਾਰੀ ਰੇਡੀਮੇਡ ਡ੍ਰੇਸ ਮੇਲਾ ਇਸ ਸਾਲ ਵੀ ਦੇਸ਼-ਵਿਦੇਸ਼ ਤੋਂ ਆਏ ਸੈਲਾਨਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮੇਲੇ ਵਿੱਚ ਵੱਖ ਵਖ ਰਾਜਿਆਂ ਦੀ ਪਾਰੰਪਰਿਕ ਕਲਾ, ਦਸਤਕਾਰੀ ਅਤੇ ਡ੍ਰੈਸਾਂ ਦੀ ਸ਼ਾਨਦਾਰ ਝਲਕ ਵੇਖਣ ਨੂੰ ਮਿਲ ਰਹੀ ਹੈ। ਸਾਲ 2026 ਦੇ ਮੇਲੇ ਵਿੱਚ ਥੀਮ ਸਟੇਟ ਉਤਰ ਪ੍ਰਦੇਸ਼ ਦੇ ਸਟਾਲ ਵਿਸ਼ੇਸ਼ ਤੌਰ ਨਾਲ ਚਰਚਾ ਵਿੱਚ ਹੈ, ਜਿੱਥੇ ਪਾਰੰਪਰਿਕ ਸ਼ਿਲਪ ਅਤੇ ਆਧੁਨਿਕ ਫੈਸ਼ਨ ਦਾ ਅਨੋਖਾ ਸੰਗਮ ਵੇਖਣ ਨੂੰ ਮਿਲ ਰਿਹਾ ਹੈ।

ਮੇਲੇ ਵਿੱਚ ਪਹੁੰਚ ਰਹੇ ਸੈਲਾਨਿਆਂ ਅਤੇ ਖਰੀਦਾਰਾਂ ਦਾ ਕਹਿਣਾ ਹੈ ਕਿ ਇੱਥੇ ਉਪਲਬਧ ਡ੍ਰੇਸਾਂ ਵਿੱਚ ਸ਼ਾਨਦਾਰ ਕਪੜਾ, ਬੇਹਤਰੀਨ ਸਿਲਾਈ, ਖਿੱਚਵੇਂ ਰੰਗ ਅਤੇ ਕਿਫਾਇਤੀ ਕੀਮਤ ਦਾ ਬੇਹਤਰੀਨ ਤਾਲਮੇਲ ਵੇਖਣ ਨੂੰ ਮਿਲਦਾ ਹੈ। ਕਈ ਖਰੀਦਾਰਾਂ ਨੇ ਦੱਸਿਆ ਕਿ ਉਹ ਇਨ੍ਹਾਂ ਰੇਡੀਮੇਡ ਸੂਟ ਅਤੇ ਕੁਰਤੀ ਨੂੰ ਰੁਜਾਨਾ ਪਹਿਨਾਵੇ ਦੇ ਨਾਲ ਨਾਲ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਲਈ ਵੀ ਖਰੀਦ ਰਹੇ ਹਨ।

ਬੀਨ-ਬਾਜੇ ਦੀ ਧੁਨ ਅਤੇ ਥਾਪ ਨਾਲ ਸੈਲਾਨਿਆਂ ਨੂੰ ਮੋਹ ਰਹੇ ਹਰਿਆਣਵੀ ਲੋਕ ਕਲਾਕਾਰ

ਮੇਲੇ ਵਿੱਚ ਹਰਿਆਣਵੀ ਲੋਕ ਕਲਾਕਾਰ ਆਪਣੀ ਬੀਨ ਅਤੇ ਬਾਜੇ ਦੀ ਮੀਠੀ ਧੁਨ ਅਤੇ ਥਾਪ ਨਾਲ ਦੇਸ਼-ਵਿਦੇਸ਼ ਤੋਂ ਆਏ ਸੈਲਾਨਿਆਂ ਨੂੰ ਮੋਹ ਰਹੇ ਹਨ। ਮੇਲਾ ਕਾਂਪਲੈਕਸ ਵਿੱਚ ਗੂੰਜਦੀ ਬੀਨ ਦੀ ਸੁਮਧੁਰ ਧੁਨ ਅਤੇ ਫੋਲ-ਨਗਾੜਿਆਂ ਦੀ ਤਾਲ ਨੇ ਮੇਲਾ ਕਾਂਪਲੈਕਸ ਦੇ ਵਾਤਾਵਰਨ ਨੂੰ ਜੀਵੰਤ ਬਣਾ ਦਿੱਤਾ ਹੈ। ਮੇਲੇ ਵਿੱਚ ਆਉਣ ਵਾਲੇ ਬੱਚੇ, ਮਹਿਲਾਵਾਂ ਅਤੇ ਯੁਵਾ ਬੀਨ ਦੀ ਧੁਨ ਸੁਣ ਕੇ ਨੱਚਦੇ ਥੱਕ ਨਹੀਂ ਰਹੇ ਹਨ।

ਮਹੋਤਸਵ ਵਿੱਚ ਹਰਿਆਣਵੀ ਰਾਗਨਿਆਂ, ਘੂਮਰ, ਫਾਗ ਅਤੇ ਹੋਰ ਪਾਰੰਪਰਿਕ ਲੋਕ ਨਾਚ ਦੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਸੂਰਜਕੁੰਡ ਮੇਲਾ ਉਨ੍ਹਾਂ ਨੂੰ ਆਪਣੀ ਕਲਾ ਨੂੰ ਗਲੋਬਲ ਮੰਚ 'ਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਗਰਵੀ ਗੁਰਜਾਰੀ ਪਰਿਸਰ ਵਿੱਚ ਸਿਲਕ ਅਤੇ ਮਿਰਰ ਵਰਕ ਕਰ ਰਿਹਾ ਮੋਹਿਤ

ਗੁਜਰਾਤ ਦੇ ਦਸਤਕਾਰਾਂ ਦੀ ਸੂਤੀ ਪੋਸ਼ਾਕ ਸਾਮਾਨ, ਸਾੜੀ, ਸਟੋਲ, ਕੁਰਤੇ, ਘਰ ਦੀ ਸਜਾਵਟ ਅਤੇ ਫੋਲਡੇਬਲ ਚਟਾਈ ਜਿਹੇ ਉਤਪਾਦ ਸੈਲਾਨਿਆਂ ਨੂੰ ਆ ਰਹੇ ਪਸੰਦ

ਇਸ ਸਾਲ ਵੀ ਗੁਜਰਾਤ ਦੇ ਦਸਤਕਾਰ ਆਪਣੇ ਪਾਰੰਪਰਿਕ ਸਿਲਕ ਅਤੇ ਮਿਰਰ ਵਰਕ ਸ਼ਿਲਪ ਨਾਲ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮਹੋਤਸਵ ਦੇ ਗਰਵੀ ਗੁਰਜਾਰੀ ਪਰਿਸਰ ਵਿੱਚ ਸਜੇ ਰੰਗ-ਬਿਰੰਗੇ ਸਟਾਲ ਸੈਲਾਨਿਆਂ ਨੂੰ ਆਪਣੇ ਵੱਖ ਖਿੱਚ ਰਹੇ ਹਨ। ਇੱਥੇ ਦੀ ਪ੍ਰਦਰਸ਼ਿਤ ਸੂਤੀ ਪੋਸ਼ਾਕ ਸਾਮਾਨ, ਸਾੜੀ, ਸਟੋਲ, ਕੁਰਤੇ, ਘਰ ਦੀ ਸਜਾਵਟ ਅਤੇ ਫੋਲਡੇਬਲ ਚਟਾਈ ਸ਼ਾਨਦਾਰ ਗੁਣਵੱਤਾ ਅਤੇ ਪਾਰੰਪਰਿਕ ਕਾਰੀਗਰੀ ਦਾ ਅਨੋਖਾ ਸੰਗਮ ਪੇਸ਼ ਕਰ ਰਹੀ ਹੈ।

ਗੁਜਰਾਤ ਤੋਂ ਆਏ ਸ਼ਿਲਪਕਾਰਾਂ ਨੇ ਆਪਣੇ ਹੱਥਾਂ ਨਾਲ ਬਣੇ ਉਤਪਾਦਾਂ ਵਿੱਚ ਮਹੀਨ ਕਢਾਈ, ਚਮਕਦਾਰ ਸ਼ੀਸ਼ਆਂ ਦੀ ਜੜਾਈ ਅਤੇ ਜੀਵੰਤ ਰੰਗਾਂ ਦਾ ਪ੍ਰਯੋਗ ਕੀਤਾ ਹੈ। ਸਿਲਕ ਅਤੇ ਮਿਰਰ ਵਰਕ ਦੀ ਇਹ ਕਲਾ ਨਾ ਸਿਰਫ ਪਰੰਪਰਾ ਦੀ ਪਛਾਣ ਹੈ ਸਗੋਂ ਕਾਰੀਗਰਾਂ ਦੀ ਆਮਦਣ ਦਾ ਪ੍ਰਮੁੱਖ ਸਰੋਤ ਵੀ ਹੈ।

ਗਰਵੀ ਗੁਰਜਾਰੀ ਪਰਿਸਰ ਵਿੱਚ ਉਪਲਬਧ ਸੂਤੀ ਸਾੜਿਆਂ ਅਤੇ ਕੁਰਤੇ ਆਰਾਮਦਾਇਕ ਹੋਣ ਦੇ ਨਾਲ ਨਾਲ ਆਧੁਨਿਕ ਫੈਸਨ ਦੇ ਅਨੁਸਾਰ ਵੀ ਹਨ ਜਦੋਂ ਕਿ ਸਟੋਲ ਅਤੇ ਡੇਕੋਰੇਟਿਵ ਆਇਟਮ ਘਰ ਦੀ ਸਜਾਵਟ ਵਿੱਚ ਪਾਰੰਪਰਿਕ ਛੋਹ ਨਾਲ ਜੋੜ ਰਹੇ ਹਨ।

ਰਾਜਸਥਾਨ ਦਾ ਸਪੇਸ਼ਲ ਅਚਾਰ ਅਤੇ ਨਮਕੀਨ ਬਣੇ ਸੈਲਾਨਿਆਂ ਦੀ ਪਸੰਦ

ਅਨਾਰਦਾਣਾ, ਜੀਰਾ ਗੋਲੀ ਅਤੇ ਇਮਲੀ ਲੱਡੂ ਦੇ ਮੁਰੀਦ ਹੋਏ ਲੋਕ

ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਆਏ ਦਸਤਕਾਰ ਅਤੇ ਪਾਰੰਪਰਿਕ ਉਤਪਾਦਾਂ ਵਿੱਚਕਾਰ ਇਸ ਵਾਰ ਰਾਜਸਥਾਨ ਦੇ ਵਿਸ਼ੇਸ਼ ਅਚਾਰ ਅਤੇ ਨਮਕੀਨਾਂ ਨੇ ਸੈਲਾਨਿਆਂ ਦਾ ਖਾਸ ਧਿਆਨ ਖਿੱਚ ਰਹੇ ਹਨ। ਰੰਗ ਬਿਰੰਗੇ ਸਟਾਲਾਂ 'ਤੇ ਸਜੇ ਪਾਰੰਪਰਿਕ ਸੁਆਦ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ।

ਅਨਾਰਦਾਣਾ ਅਤੇ ਜੀਰਾ ਗੋਲੀ ਪਾਚਨ ਲਈ ਲਾਭਕਾਰੀ ਮੱਨੀ ਜਾਂਦੀ ਹੈ ਉੱਥੇ ਹੀ ਇਮਲੀ ਲੱਡੂ ਦਾ ਖੱਟਾ-ਮਿੱਠਾ ਸੁਆਦ ਹਰ ਉਮਰ ਵਰਗ ਨੂੰ ਆਕਰਸ਼ਿਤ ਕਰ ਰਿਹਾ ਹੈ। ਇਸ ਦੇ ਇਲਾਵਾ ਆਮ, ਨੀਂਬੂ ਅਤੇ ਮਿਰਚ ਦਾ ਅਚਾਰ ਅਤੇ ਪਾਰੰਪਰਿਕ ਪਾਪੜ ਦੀ ਵੀ ਚੰਗੀ ਖਾਸੀ ਮੰਗ ਹੈ।

ਰਾਜਸਥਾਨ ਦੇ ਅਚਾਰ ਅਤੇ ਨਮਕੀਨਾਂ ਦੀ ਵੱਧਦੀ ਲੋਕਪ੍ਰਿਅਤਾ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਭਾਰਤੀ ਪਾਰੰਪਰਿਕ ਸੁਆਦ ਦੀ ਗੱਲ ਹੀ ਕੁੱਝ ਹੋਰ ਹੈ। ਮਹੋਤਸਵ ਵਿੱਚ ਦੇਸ਼ ਦੇ ਵੱਖ ਵਿੱਖ ਰਾਜਿਆਂ ਦੇ ਸੁਆਦ ਇੱਕ ਹੀ ਥਾਂ 'ਤੇ ਮਿਲਣਾ ਇੱਕ ਅਨੋਖਾ ਅਨੁਭਵ ਹੈ। ਕਈ ਸੈਲਾਨਿਆਂ ਨੇ ਦੱਸਿਆ ਕਿ ਉਹ ਹਰ ਸਾਲ ਇੱਥੇ ਆਉਂਦੇ ਹਨ ਅਤੇ ਰਾਜਸਥਾਨ ਦੇ ਸਟਾਲ ਤੋਂ ਵਿਸ਼ੇਸ਼ ਤੂਰ ਨਾਲ ਖਰੀਦਾਰੀ ਕਰਦੇ ਹਨ।

Have something to say? Post your comment

 

More in Haryana

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ

ਪਲਵਲ ਵਿੱਚ ਲਪ੍ਰਵਾਹੀ 'ਤੇ ਸਖਤ ਐਕਸ਼ਨ, ਮੰਤਰੀ ਰਣਬੀਰ ਗੰਗਵਾ ਨੇ ਐਚਡੀਓ, ਜੇਈ ਨੂੰ ਕੀਤਾ ਸਸਪੈਂਡ, ਐਕਸਇਨ ਨੂੰ ਕਾਰਨ ਦੱਸੋ ਨੋਟਿਸ

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਅਤੇ ਬਹ-ਮੰਜਿਲਾ ਅਪਾਰਟਮੈਂਟ ਦੀ ਈ-ਨੀਾਮੀ ਕਰੇਗਾ

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ

ਰੰਗਾਂ ਦਾ ਤਿਉਹਾਰ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਨਾਲ ਮਨਾਉਣ : ਰਾਜਪਾਲ ਪ੍ਰੋਫੈਸਰ ਘੋਸ਼

ਮੁੱਖ ਮੰਤਰੀ ਨੇ ਸੂਬੇ ਦੀ 602 ਰਜਿਸਟਰਡ ਗਾਂਸ਼ਾਲਾਵਾਂ ਦੇ ਲਈ 68 ਕਰੋੜ 34 ਲੱਖ ਰੁਪਏ ਦੀ ਗ੍ਰਾਂਟ ਰਕਮ ਕੀਤੀ ਜਾਰੀ

ਗਰੁੱਪ-ਸੀ ਅਸਾਮੀਆਂ ਲਈ ਸੀਈਟੀ ਫੇਜ਼-99 ਤਹਿਤ ਆਨਲਾਇਨ ਬਿਨੈ ਪ੍ਰਕ੍ਰਿਆ ਅੱਜ ਤੋਂ ਸ਼ੁਰੂ

ਵਿਕਸਿਤ ਭਾਰਤ 2047 ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਕੌਮਾਂਤਰੀ ਸ਼ਿਲਪ ਮੇਲੇ ਦੀ ਅਹਿਮ ਭੁਮਿਕਾ : ਡਾ. ਅਰਵਿੰਦ ਕੁਮਾਰ ਸ਼ਰਮਾ

ਸਾਲਾਨਾ ਸਮਾਰੋਹ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸੰਸਕਾਰਾਂ ਦਾ ਹੁੰਦਾ ਹੈ ਸ਼ੀਸ਼ਾ : ਰਾਜ ਮੰਤਰੀ ਗੌਰਵ ਗੌਤਮ