ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੀਵਾਲੀ ਦੇ ਪਵਿੱਤਰ ਮੌਕੇ 'ਤੇ ਪੰਚਕੂਲਾ ਦੇ ਸੈਕਟਰ-15 ਸਥਿਤ ਬਿਰਧ ਆਸ਼ਰਮ ਪਹੁੰਚ ਕੇ ਬਜੁਰਗਾਂ ਦੇ ਨਾਲ ਦੀਵਾਲੀ ਉਤਸਵ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਨੇ ਨਾਲ ਉਨ੍ਹਾਂ ਦੀ ਧਰਮ ਪਤੀ ਸ੍ਰੀਮਤੀ ਸੁਮਨ ਸੈਣੀ ਵੀ ਮੌਜੂਦ ਰਹੀ। ਮੁੱਖ ਮੰਤਰੀ ਨੇ ਬਜੁਰਗਾਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾ ਦਿੱਤੀਆਂ, ਉਨ੍ਹਾਂ ਨੂੰ ਮਿਠਾਈਆਂ ਵੰਡੀਆਂ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਮੰਤਰੀ ਸ੍ਰੀ ਸੈਣੀ ਨੇ ਬਜੁਰਗਾਂ ਦੇ ਨਾਲ ਆਤਿਸ਼ਬਾਜੀ ਕਰ ਇਸ ਉਤਸਵ ਦੀ ਖੁਸ਼ੀਆਂ ਸਾਂਝਾ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਬਿਰਧ ਆਸ਼ਰਮ ਵਿੱਚ ਪਹੁੰਚ ਕੇ ਸਤਿਕਾਰਯੋਗ ਬਜੁਰਗਾਂ ਦੇ ਨਾਲ ਦੀਪੋਤਸਵ ਮਨਾਉਣਾ ਇੱਕ ਬਹੁਤ ਆਤਮਕ, ਪ੍ਰੇਰਣਾਦਾਇਕ ਅਤੇ ਆਨੰਦਮਈ ਤਜਰਬਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਉਤਸਵ ਪੇ੍ਰਮ, ਪਿਆਰ ਅਤੇ ਮਨੁੱਖੀ ਸੰਵੇਦਨਾਵਾਂ ਦਾ ਪ੍ਰਤੀਕ ਹੈ, ਜੋ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚਾ ਉਤਸਵ ਉਹੀ ਹੈ, ਜਿਸ ਵਿੱਚ ਹਰ ਚਿਹਰੇ 'ਤੇ ਮੁਸਕਾਨ ਅਤੇ ਦਿਲ ਵਿੱਚ ਅਪਣਾਪਨ ਦਾ ਚਾਨਣ ਝਿਲਮਿਲਾਉਂਦਾ ਹੋਵੇ।
ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਜਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਜਿਲ੍ਹਾ ਰੈਡ ਕ੍ਰਾਸ ਸੋਸਾਇਟੀ ਪੰਚਕੂਲਾ ਦੀ ਸਕੱਤਰ ਸ੍ਰੀਮਤੀ ਸਵਿਤਾ ਅਗਰਵਾਲ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਰਹੇ।