Wednesday, October 22, 2025

Haryana

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

October 22, 2025 11:56 AM
SehajTimes

ਚੰਡੀਗੜ੍ਹ : ਚਾਨਣ ਦੇ ਵਿੱਤਰ ਉਤਸਵ ਦੀਵਾਲੀ ਦੇ ਪਵਿੱਤਰ ਮੌਕੇ 'ਤੇ, ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਮਾਣਯੋਗ ਮੌਜੂਦਗੀ ਵਿੱਚ ਫਰੀਦਾਬਾਦ ਦੇ ਲੇਬਰ ਚੌਕ 'ਤੇ 15 ਫੁੱਟ ਉੱਚੇ ਸ਼ਾਨਦਾਰ ਆਸ਼ਾਦੀਪ ਦੇ ਪ੍ਰਜਵਲਨ ਦਾ ਵੱਡਾ ਆਯੋਜਨ ਹੋਇਆ। ਇਹ ਦੀਵਾ ਨਾ ਸਿਰਫ ਇੱਕ ਪ੍ਰਤੀਕ ਹੈ, ਸਗੋ ਏਕਤਾ, ਭਾਈਚਾਰਾ ਅਤੇ ਆਸ ਦੇ ਅੰਮ੍ਰਿਤਮਈ ਚਾਨਣ ਦਾ ਸੰਦੇਸ਼ਵਾਹਕ ਬਣ ਕੇ ਸਮੂਚੇ ਫਰੀਦਾਬਾਦ ਨੂੰ ਰੋਸ਼ਨ ਕਰੇਗਾ। ਸ੍ਰੀ ਵਿਪੁਲ ਗੋਇਲ ਨੈ ਦੀਪ ਪ੍ਰਜਵਲਨ ਮੌਕੇ 'ਤੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਕਿਹਾ ਕਿ ਦੀਵਾਲੀ ਦਾ ਉਤਸਵ ਹਨੇਰੇ 'ਤੇ ਚਾਨਣ, ਝੂਠ 'ਤੇ ਸੱਚ ਅਤੇ ਨਿਰਾਸ਼ਾ 'ਤੇ ਆਸ਼ਾ ਦੀ ਜਿੱਤ ਦਾ ਪ੍ਰਤੀਕ ਹੈ। ਜਦੋਂ ਅਸੀਂ ਸਮਾਜ ਦੇ ਹਰੇਕ ਵਰਗ ਤੱਕ ਇਸ ਚਾਨਣ ਨੂੰ ਪਹੁੰਚਾਉਣ ਦਾ ਸੰਕਲਪ ਲੈਂਦੇ ਹਨ, ਤਾਂਹੀ ਇਹ ਉਤਸਵ ਆਪਣੇ ਸੱਚੇ ਅਰਥਾਂ ਵਿੱਚ ਸਾਰਥਕ ਹੁੰਦਾ ਹੈ। ਇਸ ਸ਼ਾਨਦਾਰ ਪ੍ਰਬੰਧ ਵਿੱਚ ਸਥਾਨਕ ਨਾਗਰਿਕਾਂ, ਮਹਿਲਾਵਾਂ, ਨੌਜੁਆਨਾਂ ਅਤੇ ਵੱਖ-ਵੱਖ ਮਸਾਜਿਕ ਸੰਗਠਨਾਂ ਨੇ ਉਤਸਾਹ ਨਾਲ ਹਿੱਸਾ ਲਿਆ। ਜਿਸ ਨੇ ਇਸ ਆਯੋਜਨ ਨੂੰ ਇੱਕ ਜਨਉਤਸਵ ਦਾ ਸਵਰੂਪ ਪ੍ਰਦਾਨ ਕੀਤਾ। ਦੀਪ ਜਲਾਓ, ਆਸ਼ਾ ਵਧਾਓ ਦੇ ਗੂੰਜਦੇ ਨਾਰਿਆਂ ਨੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ।

ਇਹ 15 ਫੁੱਟ ਉੱਚੇ ਆਸ਼ਾਦੀਪ, ਰਿਵਾਇਤ ਅਤੇ ਵਾਤਾਵਰਣ ਚੇਤਨਾ ਦੇ ਵਿਲੱਖਣ ਤਾਲਮੇਲ ਦਾ ਪ੍ਰਤੀਕ ਹੈ। ਜਿਸ ਨੂੰ ਪੁਰਾਣੇ ਘਿਊ ਤੇ ਤੇਲ ਦੇ ਡੱਬਿਆਂ ਨਾਲ ਰਚਨਾਤਮਕ ਢੰਗ ਨਾਲ ਨਿਰਮਾਣਤ ਕੀਤਾ ਗਿਆ। ਆਯੋਜਨ ਥਾਂ 'ਤੇ ਭਜਨਾਂ, ਸਭਿਆਚਾਰਕ ਪੇਸ਼ਗੀਆਂ ਅਤੇ ਦੀਪਦਾਨ ਰਾਹੀਂ ਪੇ੍ਰਮ, ਭਾਈਚਾਰੇ ਅਤੇ ਸਾਕਾਰਤਮਕਤਾ ਦਾ ਸੰਦੇਸ਼ ਪ੍ਰਸਾਰਿਤ ਹੋਇਆ। ਫਰੀਦਾਬਾਦ ਵਾਸੀਆਂ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਨਾ ਸਿਰਫ ਦੀਵਾਲੀ ਦਾ ਉਤਸਵ, ਸਗੋ ਅੰਮ੍ਰਿਤਕਾਲ ਦੀ ਭਾਵਨਾ ਅਤੇ ਨਵੇਂ ਭਾਰਤ ਦੀ ਆਸ ਦਾ ਪ੍ਰਤੀਕ ਹੈ।

ਸ੍ਰੀ ਗੋਇਲ ਨੇ ਕਿਹਾ ਕਿ ਇਹ ਆਸ਼ਾਦੀਪ ਸਾਡੇ ਉਸ ਅਟੁੱਟ ਸੰਕਲਪ ਦਾ ਪ੍ਰਤੀਕ ਹੈ, ਜੋ ਹਰੇਕ ਫਰੀਦਾਬਾਦੀ ਦੇ ਦਿੱਲ ਵਿੱਚ ਧੜਕਦਾ ਹੈ। ਫਰੀਦਾਬਾਦ ਨੂੰ ਨਾ ਸਿਰਫ ਹਰਿਆਣਾ, ਸਗੋ ਪੂਬੇ ਦੇਸ਼ ਵਿੱਚ ਉਤਮਤਾ ਦਾ ਸਮਾਨਾਰਥੀ ਬਨਾਉਣਾ। ਦੀਵਾਲੀ ਦਾ ਅਰਥ ਸਿਰਫ ਘਰਾਂ ਨੂੰ ਰੋਸ਼ਨ ਕਰਨਾ ਨਹੀਂ, ਸੋਗ ਸਮਾਜ ਅਤੇ ਰਾਸ਼ਟਰ ਵਿੱਚ ਨਵੀਂ ਊਰਜਾ, ਪੇ੍ਰਰਣਾ ਅਤੇ ਮੌਕਿਆਂ ਦਾ ਚਾਨਣ ਫੈਲਾਉਣਾ ਹੈ। ਜਦੋਂ ਹਰ ਕੋਈ ਆਪਣੇ ਘਰ ਨੂੰ ਸਜਾਉਣ ਵਿੱਚ ਵਿਅਸਤ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸ਼ਹਿਰ ਨੂੰ ਰੋਸ਼ਨ ਕਰਨ ਦਾ ਮਹਾਨ ਕੰਮ ਕਰ ਰਹੇ ਹਨ। ਇਹੀ ਫਰੀਦਾਬਾਦ ਦੀ ਪਹਿਚਾਣ ਹੈ। ਇਹ ਸ਼ਹਿਰ ਉਤਸਵ ਵੀ ਮਨਾਉਂਦਾ ਹੈ ਅਤੇ ਵਿਕਾਸ ਦਾ ਦੀਪ ਵੀ ਪ੍ਰਜਵਲੱਤ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਆਸ਼ਾਦੀਪ ਉਨ੍ਹਾਂ ਅਣਗਿਣਤ ਹੱਥਾਂ ਦੀ ਮਿਹਨਤ ਦੀ ਪ੍ਰਤੀਕ ਹੈ, ਜੋ ਦਿਨ-ਰਾਤ ਫਰੀਦਾਬਾਦ ਨੂੰ ਸੁੰਦਰ, ਮਜਬੂਤ ਅਤੇ ਆਧੁਨਿਕ ਬਨਾਉਣ ਵਿੱਚ ਜੁਟੇ ਹਨ। ਇਹ ਉਨ੍ਹਾਂ ਮਿਹਨਤੀ ਕਾਮੇ, ਪੇਸ਼ੇਵਰਾਂ, ਕਰਮਚਾਰੀਆਂ ਅਤੇ ਨਾਗਰਿਕਾਂ ਦਾ ਸਨਮਾਨ ਹੈ, ਜਿਨ੍ਹਾਂ ਨੇ ਇਸ ਸ਼ਹਿਰ ਨੂੰ ਸਵਾਰਣ ਵਿੱਚ ਅਮੁੱਲ ਯੋਗਦਾਨ ਦਿੱਤਾ ਹੈ। ਸ੍ਰੀ ਗੋਇਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਵਿਕਸਿਤ ਹਰਿਆਣਾ ਅਤੇ ਐਕਸੀਲੈਂਸ ਫਰੀਦਾਬਾਦ ਦੇ ਟੀਚੇ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਇਹ ਆਸ਼ਾਦੀਪ ਇੰਨ੍ਹਾਂ ਸੰਕਲਪਾਂ ਦੀ ਦਿਸ਼ਾ ਵਿੱਚ ਇੱਕ ਹੋਰ ਮਜਬੂਤ ਕਦਮ ਹੈ।

ਉਨ੍ਹਾਂ ਨੇ ਅਗਲੀ ਦੀਵਾਲੀ ਤੱਕ ਫਰੀਦਾਬਾਦ ਨੂੰ ਇੱਕ ਨੇਕਸਟ ਲੇਵਲ ਡਿਵੇਲਪਮੈਂਟ ਸਿਟੀ ਬਨਾਉਣ ਦਾ ਸੰਕਲਪ ਦੋਹਰਾਇਆ। ਜਿਸ ਨਾਲ ਇੰਫ੍ਰਾਸਟਕਚਰ, ਸਿਖਿਆ, ਸਵੱਛਤਾ, ਵਾਤਾਵਰਣ ਅਤੇ ਸਮਾਰਟ ਸ਼ਹਿਰੀ ਸੇਵਾਵਾਂ ਦੇ ਹਰ ਮਾਨਕ 'ਤੇ ਫਰੀਦਾਬਾਦ ਨੂੰ ਦੇਸ਼ ਦਾ ਸੱਭ ਤੋਂ ਵਧੀਆ ਸ਼ਹਿਰ ਸਥਾਪਿਤ ਕੀਤਾ ਜਾਵੇਗਾ। ਜਿਵੇਂ ਅਸੀਂ ਦੀਵਾਲੀ ਤੋਂ ਦੀਵਾਲੀ ਤੱਕ ਆਪਣੇ ਘਰਾਂ ਨੂੰ ਹੋਰ ਸੁੰਦਰ ਬਨਾਉਂਦੇ ਹੈ, ਉਦਾਂ ਹੀ ਅਸੀਂ ਆਪਣੇ ਫਰੀਦਾਬਾਦ ਨੁੰ ਹੋਰ ਵਧੀਆ ਬਨਾਉਣਾ ਹੈ। ਇਹ ਆਸ਼ਾਦੀਪ ਸਾਨੂੰ ਇਹੀ ਪੇ੍ਰਰਣਾ ਦਿੰਦਾ ਹੈ ਕਿ ਜਦੋਂ ਅਸੀਂ ਇੱਕਜੁੱਟ ਹੋ ਕੇ ਸਕੰਲਪ ਲੈਂਦੇ ਹਨ, ਤਾਂ ਕੋਈ ਵੀ ਹਨੇਰਾ ਸਾਨੂੰ ਰੋਕ ਨਹੀਂ ਸਕਦਾ। ਇਹੀ ਦੀਵਾਲੀ ਦਾ ਸੰਦੇਸ਼ ਹੈ, ਇਹੀ ਹਜਾਰਾਂ ਸੰਕਲਪ ਹਨ।

ਇਹ ਆਯੋਜਨ ਫਰੀਦਾਬਾਦ ਲਈ ਇੱਕ ਇਤਿਹਾਸਕ ਲੰਮ੍ਹਾ ਬਣ ਗਿਆ, ਜੋ ਨਾ ਸਿਰਫ ਦੀਵਾਲੀ ਦੀ ਖੁਸ਼ੀ ਨੂੰ ਦਰਸ਼ਾਉਂਦਾ ਹੈ, ਸਗੋ ਇੱਕ ਉਜਵਲ, ਖੁਸ਼ਹਾਲ ਅਤੇ ਵਿਕਸਿਤ ਫਰੀਦਾਬਾਦ ਦੇ ਸਪਨੇ ਨੁੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਪੇ੍ਰਰਣਾਦਾਈ ਕਦਮ ਹੈ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ