ਨਹਿਰਾਂ ਦੇ ਦੋਹਾਂ ਪਾਸੇ ਵੱਡੇ ਪੈਮਾਨੇ 'ਤੇ ਪੌਧਾ ਰੋਪਣ-ਕਬਜਾ ਹਟਾ ਕੇ ਜਮੀਨ ਦਾ ਉਪਯੋਗ
ਚੰਡੀਗੜ੍ਹ : ਹਰਿਆਣਾ ਦੇ ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਰੁੱਖ ਲਗਾਉਣ ਅਤੇ ਉਨ੍ਹਾਂ ਦੇ ਰਖਰਖਾਵ ਦੀ ਪੂਰੀ ਟੇਂਡਰ ਪ੍ਰਕਿਰਿਆ ਨੂੰ ਹਰਿਆਣਾ ਇੰਜੀਨਿਅਰਿੰਗ ਵਰਕਸ ਪੋਰਟਲ ਨਾਲ ਜਰੂਰੀ ਲਿੰਕ ਕੀਤਾ ਜਾਵੇ ਤਾਂ ਜੋ ਪਾਰਦਰਸ਼ਿਤਾ ਅਤੇ ਜੁਆਬਦੇਈ ਯਕੀਨੀ ਕੀਤੀ ਜਾ ਸਕੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪੌਧੇ ਤਿਆਰ ਹੋਣ ਤੋਂ ਬਾਅਦ ਉਸ ਦਾ ਮੈਂਟੇਨੇਂਸ ਵੀ ਟੇਂਡਰ ਪ੍ਰਕਿਰਿਆ ਦਾ ਮੁੱਖ ਹਿੱਸਾ ਬਣਾਇਆ ਜਾਵੇ ਤਾਂ ਜੋ ਲਗਾਏ ਗਏ ਪੌਧੇ ਦਾ ਬਚਾਵ ਅਤੇ ਸੁਰੱਖਿਅਤ ਰਹਿ ਸਕਣ। ਮੰਤਰੀ ਨੇ ਕਿਹਾ ਕਿ ਟੇਂਡਰ ਲੈਣ ਵਾਲੇ ਠੇਕੇਦਾਰਾਂ ਵੱਲੋਂ ਮਜਦੂਰਾਂ ਦੀ ਈਐਸਆਈ ਰਕਮ ਹਰ ਮਹੀਨੇ ਜਮਾ ਕਰਵਾਈ ਜਾ ਰਹੀ ਹੈ ਜਾਂ ਨਹੀਂ, ਇਸ ਦੀ ਨਿਮਤ ਮਾਨਿਟਰਿੰਗ ਕੀਤੀ ਜਾਵੇਗੀ ਤਾਂ ਜੋ ਮਜਦੂਰਾਂ ਦੇ ਹੱਕਾਂ ਦੀ ਰੱਖਿਆ ਹੋ ਸਕੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਟੇਂਡਰ ਪ੍ਰਕਿਰਿਆ ਵਿੱਚ ਡੀਐਫ਼ਓ ਦਾ ਅਧਿਕਾਰ ਨਹੀ ਚਲੇਗਾ ਅਤੇ ਪਾਰਦਰਸ਼ੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ।
ਰਾਓ ਨਰਬੀਰ ਸਿੰਘ ਅੱਜ ਇੱਥੇ ਵਿਭਾਗ ਦੇ ਅਧਿਕਾਰਿਆਂ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਨਹਿਰਾਂ ਦੇ ਕਿਨਾਰਿਆਂ 'ਤੇ ਵੱਡੇ ਪੈਮਾਨੇ 'ਤੇ ਰੁੱਖ ਲਗਾਉਣ ਦਾ ਟੀਚਾ
ਮੀਟਿੰਗ ਦੌਰਾਨ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਵਨ ਵਿਭਾਗ ਦੀ ਪੂਰੇ ਰਾਜ ਵਿੱਚ 87 ਰੇਂਜ ਹਨ ਅਤੇ ਮੌਜ਼ੂਦਾ ਵਿੱਚ 5 ਸਾਲ ਦੇ ਸਮੇ ਲਈ ਰੁੱਖ ਲਗਾਉਣ ਦੇ ਟੇਂਡਰ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਨਹਿਰਾਂ ਦੇ ਦੋਹਾਂ ਪਾਸੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਦੇ ਲਈ ਸਿੰਚਾਈ ਅਤੇ ਜਲ ਸਰੋਤ ਵਿਭਾਗ ਨਾਲ ਮਿਲ ਕੇ ਨਹਿਰ ਕਿਨਾਰੇ ਨੋਟਿਫਾਇਡ ਕੀਤੀ ਗਈ ਜਮੀਨ ਦੀ ਦੁਬਾਰਾ ਪੈਮਾਇਸ਼ ਕੀਤੀ ਜਾਵੇ, ਜਿੱਥੇ ਵੀ ਕਬਜਾ ਹੋਵੇ ਤਾਂ ਉਸ ਨੂੰ ਹਟਾਇਆ ਜਾਵੇ ਅਤੇ ਮੁਕਤ ਜਮੀਨ 'ਤੇ ਵਿਆਪਕ ਰੁੱਖ ਲਗਾਏ ਜਾਣ।
ਨਰਸਰੀ ਲਈ ਵੱਖ ਬਜਟ-ਟੇਂਡਰ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ
ਮੰਤਰੀ ਨੇ ਕਿਹਾ ਕਿ ਨਰਸਰੀ ਲਈ ਵੱਖ ਵਜਟ ਨਿਰਧਾਰਣ ਦੀ ਯੋਜਨਾ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਯੋਜਨਾਵਾਂ ਤਹਿਤ ਪੰਚਾਇਤੀ ਅਤੇ ਹੋਰ ਸਰਕਾਰੀ ਵਿਭਾਗਾਂ ਦੀ ਜਮੀਨਾਂ 'ਤੇ ਹਰ ਸਾਲ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਉਨ੍ਹਾਂ ਦੀ ਦੇਖਭਾਲ ਦੀ ਜਿੰਮੇਦਾਰੀ ਤੈਅ ਕੀਤੀ ਜਾਵੇ।
ਮੀਟਿੰਗ ਵਿੱਚ ਵਨ ਅਤੇ ਵਾਤਾਵਰਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸਾਰੇ ਪ੍ਰਧਾਨ ਮੁਖ ਵਨ ਸਰੰਖਿਅਕ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।