ਚੰਡੀਗੜ੍ਹ : ਦਸੰਬਰ-ਹਰਿਆਣਾ ਸਰਕਾਰ ਨੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਹਰਿਆਣਾ ਸੇਵਾ ਦਾ ਅਧਿਕਾਰ ਐਕਟ, 2014 ਤਹਿਤ ਨੋਟਿਫਾਇਡ ਇੱਕ ਸੇਵਾ ਵਿੱਚ ਮਹੱਤਵਪੂਰਨ ਬਦਲਾਵ ਕੀਤਾ ਹੈ। ਹੁਣ ਵਜਨ ਅਤੇ ਮਾਪ ਆਦਿ ਦੀ ਵੈਰੀਫਿਕੇਸ਼ਨ ਲਈ ਆਨਲਾਇਨ ਸਰਟੀਫਿਕੇਟ ਜਾਰੀ ਕਰਨ ਜਾਂ ਨਵੀਨੀਕਰਨ ਦੀ ਸਮਾਂ-ਸੀਮਾ 30 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਇਸ ਸੇਵਾ ਲਈ ਕਾਨੂੰਨੀ ਮੈਟਰੋਲੋਜੀ ਅਧਿਕਾਰੀ ਨੂੰ ਨਾਮਜਦ ਅਧਿਕਾਰੀ ਜਦੋਂ ਕਿ ਕਾਨੂੰਨੀ ਮੈਟਰੋਜੋਜੀ ਦੇ ਸਹਾਇਕ ਕੰਟਰੋਲਰ ਨੂੰ ਪਹਿਲੀ ਸ਼ਿਕਾਇਤ ਨਿਵਾਰਨ ਅਥਾਰਿਟੀ ਅਤੇ ਉਪ ਕੰਟਰੋਲਰ ਕਾਨੂੰਨੀ ਮੈਟਰੋਲੋਜੀ ਨੂੰ ਦੂਜੀ ਸ਼ਿਕਾਇਤ ਨਿਵਾਰਨ ਅਥਾਰਿਟੀ ਬਣਾਇਆ ਗਿਆ ਹੈ।