Tuesday, October 06, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Haryana

ਪਾਰਦਰਸ਼ੀ ਭਰਤੀ ਨਾਲ ਬਦਲ ਰਹੀ ਤਸਵੀਰ, ਹਜ਼ਾਰਾਂ ਨੌਜੁਆਨਾਂ ਨੂੰ ਮਿਲਿਆ ਰੁਜਗਾਰ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

February 07, 2026 04:37 PM
SehajTimes

ਵਿਕਾਸ, ਪਾਰਦਰਸ਼ਿਤਾ ਅਤੇ ਸੇਵਾ ਦੀ ਰਾਜਨੀਤੀ ਨੂੰ ਜਨਤਾ ਦਾ ਸਮਰਥਨ

ਮੁੱਖ ਮੰਤਰੀ ਨੇ ਕਿਹਾ ਕਿ ਡਬਲ ਇੰਜਨ ਸਰਕਾਰ ਦੋਗੁਨੀ ਗਤੀ ਨਾਲ ਵਿਕਾਸ ਪਥ 'ਤੇ ਅਗਰਸਰ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰੰੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ 217 ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ 60 ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਵਾਅਦਿਆਂ 'ਤੇ ਤੇਜੀ ਨਾਲ ਕੰਮ ਚਲ ਰਿਹਾ ਹੈ, ਜਿਨ੍ਹਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਸ਼ਨਿਵਾਰ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਹਤ ਮੰਤਰੀ ਸੁਸ਼੍ਰੀ ਆਰਤੀ ਸਿੰਘ ਰਾਓ, ਰਾਜਸਭਾ ਸਾਂਸਦ ਸ੍ਰੀ ਕਾਤਰੀਕੇਅ ਸ਼ਰਮਾ, ਕਾਲਕਾ ਤੋਂ ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਨੋਦ ਸ਼ਰਮਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਐਮ ਪਾਂਡੁਰੰਗ, ਪ੍ਰਸਿੱਧ ਬਾਲੀਵੁਡ ਕਲਾਕਾਰ ਸ੍ਰੀ ਯਸ਼ਪਾਲ ਸ਼ਰਮਾ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤ੍ਰੇਅ ਵੀ ਮੌਜ਼ੂਦ ਰਹੇ।

ਪਾਰਦਰਸ਼ੀ ਸ਼ਾਸਨ 'ਤੇ ਜਨਤਾ ਦਾ ਭਰੋਸਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਸੰਵਿਧਾਨ ਪੂਰੀ ਮਜਬੂਤੀ ਨਾਲ ਲਾਗੂ ਹੈ ਅਤੇ ਸਰਕਾਰ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਭ੍ਰਿਸ਼ਟਾਚਾਰ-ਮੁਕਤ ਅਤੇ ਪਾਰਦਰਸ਼ੀ ਸ਼ਾਸਨ ਲਈ ਭਾਜਪਾ ਨੂੰ ਚੁਣਿਆ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨੀਤੀਆਂ 'ਤੇ ਜਨਤਾ ਦਾ ਭਰੋਸਾ ਲਗਾਤਾਰ ਵਧਾ ਹੈ। ਇਸੇ ਭਰੋਸੇ ਦੇ ਅਧਾਰ 'ਤੇ ਰਾਜ ਵਿੱਚ ਡਬਲ ਇੰਜਨ ਸਰਕਾਰ ਨੂੰ ਤੀਜੀ ਵਾਰ ਵੱਡਾ ਜਨਾਦੇਸ਼ ਮਿਲਿਆ ਹੈ।

ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਨੌਜੁਆਨਾਂ ਨੂੰ ਮੌਕਾ

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਗਿਆ ਹੈ ਜਿਸ ਨਾਲ ਗਰੀਬ ਪਰਿਵਾਰਾਂ ਦੇ ਬੱਚੇ ਵੀ ਬਿਨਾ ਸਿਫ਼ਾਰਿਸ਼ ਦੇ ਸਰਕਾਰੀ ਨੌਕਰਿਆਂ ਹਾਸਲ ਕਰ ਰਹੇ ਹਨ। ਸ਼ਪਥ ਚੁੱਕਣ ਤੋਂ ਪਹਿਲਾਂ ਹੀ 24,000 ਨੌਜੁਆਨਾਂ ਨੂੰ ਜੁਆਇਨਿੰਗ ਲੇਟਰ ਦਿੱਤੇ ਗਏ ਅਤੇ ਇਸੇ ਸਾਲ ਵੀ ਵੱਡੇ ਪੱਧਰ 'ਤੇ ਭਰਤੀਆਂ ਕੀਤੀ ਜਾ ਰਹੀਆਂ ਹਨ। ਕਮੀਸ਼ਨ ਰਾਹੀਂ ਵੀ ਭਰਤੀ ਪ੍ਰਕਿਰਿਆ ਜਾਰੀ ਹੈ। ਸਰਕਾਰ ਸਾਰੇ ਖਾਲੀ ਅਹੁਦਿਆਂ ਨੂੰ ਪਾਰਦਰਸ਼ਿਤਾ ਦੇ ਅਧਾਰ 'ਤੇ ਭਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਯੁਵਾ ਦੇਸ਼ ਦੇ ਹੋਰ ਰਾਜਿਆਂ ਵਿੱਚ ਵੀ ਆਪਣੀ ਪ੍ਰਤਿਭਾ ਨਾਲ ਸਥਾਨ ਬਣਾ ਰਹੇ ਹਨ ਅਤੇ ਦੂਜੇ ਰਾਜਿਆਂ ਦੇ ਯੁਵਾ ਵੀ ਇੱਥੇ ਮੌਕਾ ਪਾ ਰਹੇ ਹਨ। ਇਹ ਸਿਹਤਮੰਦ ਕੰਪੀਟੀਸ਼ਨ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਨਾ ਤਾਂ ਭੇਦਭਾਵ ਹੁੰਦਾ ਹੈ ਅਤੇ ਨਾ ਹੀ ਸਿਫ਼ਾਰਿਸ਼ ਦੀ ਸੰਸਕ੍ਰਿਤੀ, ਸਗੋਂ ਯੋਗ ਯੁਵਾਵਾਂ ਨੂੰ ਹੀ ਮੌਕਾ ਮਿਲਦਾ ਹੈ।

ਗਰੀਬ, ਮਹਿਲਾਵਾਂ ਅਤੇ ਕਿਸਾਨਾਂ ਲਈ ਯੋਜਨਾਵਾਂ

ਮੁੱਖ ਮੰਤਰੀ ਨੇ ਦੱਸਿਆ ਕਿ ਕਿਡਨੀ ਮਰੀਜਾਂ ਲਈ ਡਾਅਲਿਸਿਸ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ ਹੈ, ਗਰੀਬ ਪਰਿਵਾਰਾਂ ਨੂੰ ਗੈਸ ਸਿਲੇਂਡਰ ਮੁਹੱਈਆ ਕਰਾਏ ਜਾ ਰਹੇ ਹਨ ਅਤੇ ਯੋਗ ਮਹਿਲਾਵਾਂ ਲਈ ਲਾਡੋ ਲਛਮੀ ਯੋਜਨਾ ਸ਼ੁਰੂ ਕੀਤੀ ਗਈ ਹੈ। ਅਜਿਹੀ ਮਹਿਲਾਵਾਂ ਨੂੰੰ 2100 ਰੁਪਏ ਹਰ ਮਹੀਨੇ ਦਿੱਤੇ ਜਾ ਰਹੇ ਹਨ। ਪੰਚਾਇਤਾਂ ਨਾਲ ਜੁੜੇ ਫੈਸਲਾਂ ਤਹਿਤ ਲੰਮੇ ਸਮੇ ਤੋਂ ਬਸੇ ਗ੍ਰਾਮੀਣ ਪਰਿਵਾਰਾਂ ਨੂੰ ਮਾਲਿਕਾਨਾਂ ਹੱਕ ਦੇਣ ਦਾ ਫੈਸਲਾ ਵੀ ਲਿਆ ਗਿਆ ਹੈ। ਕਿਸਾਨਾਂ ਲਈ 24 ਫਸਲਾਂ ਦੀ ਖਰੀਦ ਐਮਐਸਪੀ 'ਤੇ ਕੀਤੀ ਜਾ ਰਹੀ ਹੈ।

ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਤੇਜ ਰਫ਼ਤਾਰ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋੋਦੀ ਦੀ ਅਗਵਾਈ ਹੇਠ ਭਾਰਤ ਤੇਜੀ ਨਾਲ ਵਿਕਸਿਤ ਰਾਸ਼ਟਰ ਵੱਲ ਵੱਧ ਰਿਹਾ ਹੈ ਅਤੇ ਦੁਨਿਆ ਵਿੱਚ ਦੇਸ਼ ਦੀ ਪ੍ਰਤਿਸ਼ਠਾ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ ਬਜਟ ਵਿੱਚ ਵਿਕਸਿਤ ਭਾਰਤ ਦੀ ਸਪਸ਼ਟ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਗਾਮੀ ਹਰਿਆਣਾ ਦਾ ਬਜਟ ਜਨ ਆਸ਼ਾਵਾਂ ਅਤੇ ਉੱਮੀਦਾਂ 'ਤੇ ਖਰਾ ਉਤਰੇਗਾ।

ਤੱਥ ਅਧਾਰਿਤ ਸੁਝਾਵਾਂ ਨਾਲ ਹੀ ਮਜਬੂਤ ਹੋਵੇਗਾ ਲੋਕਤੰਤਰ

ਮੁੱਖ ਮੰਤਰੀ ਨੇ ਕਿਹਾ ਕਿ 1984 ਦੀਆਂ ਘਟਨਾਵਾਂ ਨਾਲ ਜੁੜਿਆ ਦਰਦ ਅੱਜ ਵੀ ਲੋਕਾਂ ਦੇ ਮਨ ਵਿੱਚ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸੰਵੇਦਨਸ਼ੀਲਤਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤਾਂ ਨੂੰ ਨਿਅ੍ਹਾਂ ਦਿਲਵਾਉਣ ਦਾ ਕੰਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਉੱਦੋਂ ਮਜਬੂਤ ਹੁੰਦਾ ਹੈ, ਜਦੋਂ ਸਰਕਾਰ ਵਿਪੱਖ ਦੀ ਗੱਲ ਵੀ ਸੁਣੇ ਅਤੇ ਜਨਭਲਾਈ ਦੇ ਚੰਗੇ ਸੁਝਾਵਾਂ ਨੂੰ ਮੰਜ਼ੂਰ ਵੀ ਕਰੇ। ਵਿਧਾਨਸਭਾ ਵਿੱਚ ਵੀ ਵਿਪੱਖ ਨੂੰ ਬਾਰ-ਬਾਰ ਤੱਥ ਅਧਾਰਿਤ ਸੁਝਾਅ ਦੇਣ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਸਰਕਾਰ ਜਰੂਰ ਅਪਣਾਵੇਗੀ, ਪਰ ਬਿਨਾਂ ਤੱਥਾਂ ਦੇ ਆਰੋਪ ਲਗਾਉਣਾ ਲੋਕਤੰਤਰ ਨੂੰ ਕਮਜੋਰ ਕਰਦਾ ਹੈ।

ਵਿਦੇਸ਼ ਨੀਤੀ ਨਾਲ ਵਿਆਪਾਰ ਅਤੇ ਰੁਜਗਾਰ ਨੂੰ ਮਜਬੂਤੀ

ਟ੍ਰੇਡ ਡੀਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਿਦੇਸ਼ ਨੀਤੀ ਕਾਰਨ ਭਾਰਤ ਕਈ ਦੇਸ਼ਾਂ ਨਾਲ ਮਜਬੂਤ ਸਬੰਧ ਬਣੇ ਹਨ ਜਿਸ ਨਾਲ ਵਿਆਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਅਤੇ ਰੁਜਗਾਰ ਦੇ ਮੌਕਿਆਂ ਨੂੰ ਮਜਬੂਤੀ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਸੇਵਾ, ਪਾਰਦਰਸ਼ਿਤਾ ਅਤੇ ਵਿਕਾਸ 'ਤੇ ਅਧਾਰਿਤ ਹੈ ਜਦੋਂ ਕਿ ਵਿਪੱਖ ਆਰੋਪ ਲਗਾ ਕੇ ਜਨਤਾ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਜਨਤਾ ਵਿਕਾਸ ਅਤੇ ਸੁਸ਼ਾਸਨ ਦੀ ਨੀਤੀਆਂ ਨੂੰ ਹੀ ਸਮਰਥਨ ਦਿੰਦੀ ਰਵੇਗੀ।

ਸਲਸਵਿਹ/2026

 

Have something to say? Post your comment

More in Haryana

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ

ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਕੀਤੀ ਮੁਲਾਕਾਤ, ਮੰਗਾਂ 'ਤੇ ਬਣੀ ਸਹਿਮਤੀ

ਘਰੇਲੂ ਝਗੜੇ ਦੌਰਾਨ ਪਤੀ ਨੇ ਪਤਨੀ ’ਤੇ ਸੁੱਟਿਆ ਉਬਲਦਾ ਪਾਣੀ; ਮਾਮਲਾ ਦਰਜ

ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਵਿਧਾਨ ਸਭਾ ਵਿੱਚ ਚਰਚਾ ਤੱਥਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਝੂਠ ਦੇ ਆਧਾਰ ’ਤੇ ਨਹੀਂ : ਮੁੱਖ ਮੰਤਰੀ

ਦੀ ਕਿਰਮਚ ਕੋ-ਆਪ੍ਰੇਟਿਵ ਸੁਸਾਇਟੀ ਦਾ ਭਰਤੀ ਪ੍ਰਸਤਾਵ ਰੱਦ ਕੀਤਾ ਜਾਵੇ ਅਤੇ ਦਿੱਤੀ ਗਈ ਤਨਖਾਹ ਦੀ ਕੀਤੀ ਜਾਵੇ ਰਿਕਵਰੀ: ਕ੍ਰਿਸ਼ਨ ਲਾਲ ਪੰਵਾਰ

ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਸਾਰੇ ਪੁਰਾਣੇ ਵਾਟਰ-ਵਰਕਸਾਂ ਨੂੰ ਆਰ.ਸੀ.ਸੀ. ਅਧਾਰਤ ਬਣਾਇਆ ਜਾਵੇ : ਮੁੱਖ ਮੰਤਰੀ

ਤਲਾਬਾਂ ਵਿੱਚ ਗੰਦਾ ਪਾਣੀ ਨਹੀਂ ਜਾਣਾ ਚਾਹੀਦਾ, ਟ੍ਰੀਟਮੈਂਟ ਤੋਂ ਬਾਅਦ ਹੀ ਤਲਾਬ ਵਿੱਚ ਪਹੁੰਚੇ ਪਾਣੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ 'ਤੇ ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ