ਸੂਬੇ ਦੇ ਹਸਪਤਾਲਾਂ ਨੂੰ ਆਧੁਨਿਕ ਸਮੱਗਰੀਆਂ ਨਾਲ ਲੈਸ ਕੀਤਾ ਜਾਵੇਗਾ - ਆਰਤੀ ਸਿੰਘ ਰਾਓ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸੂਬਾਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ। ਇਸੀ ਦਿਸ਼ਾ ਵਿੱਚ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਪਹਿਲ 'ਤੇ ਪੰਚਕੂਲਾ ਜਿਲ੍ਹਾ ਦੇ ਨਾਗਰਿਕਾਂ ਨੂੰ ਇਸ ਦੀਵਾਲੀ ਮੌਕੇ 'ਤੇ ਵੱਡਾ ਸਿਹਤ ਉਪਹਾਰ ਮਿਲਿਆ ਹੈ। ਰਾਜ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਵਿਸ਼ੇਸ਼ ਯਤਨਾਂ ਨਾਲ ਸਿਵਲ ਹਸਪਤਾਲ ਪੰਚਕੂਲਾ ਨੂੰ ਲਗਭਗ ਇੱਕ ਕਰੋੜ ਰੁਪਏ ਦੀ ਲਾਗਤ ਦੀ ਅੱਤਆਧੁਨਿਕ ਕਲਰ ਡਾਪਲਰ ਅਲਟਰਾਸਾਊਂਡ ਮਸ਼ੀਨ ਉਪਨਬਧ ਕਰਾਈ ਗਈ ਹੈ।
ਸਿਹਤ ਮੰਤਰੀ ਨੇ ਦਸਿਆ ਕਿ ਇਸ ਆਧੁਨਿਕ ਮਸ਼ੀਨ ਦੇ ਲਗਣ ਨਾਲ ਪੰਚਕੂਲਾ ਜਿਲ੍ਹਾ ਦੇ ਮਰੀਜਾਂ ਨੂੰ ਹੁਣ ਹੋਰ ਵੱਧ ਸਟੀਕ ਤੇ ਉੱਚ ਗੁਣਵੱਤਾ ਵਾਲੀ ਡਾਇਗਨੋਸਟਿਕ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮਸ਼ੀਨ ਜਣੈਪਾ ਮਹਿਲਾਵਾਂ, ਦਿਲ ਦੇ ਰੋਗੀਆਂ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਸਮੇਂ 'ਤੇ ਨਿਦਾਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹੈ ਕਿ ਸਿਵਲ ਹਸਪਤਾਲਾਂ ਨੂੰ ਆਧੁਨਿਕ ਸਮੱਗਰੀਆਂ ਅਤੇ ਮਾਹਰ ਡਾਕਟਰਾਂ ਨਾਲ ਲੈਸ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਰੀ ਜਰੂਰੀ ਸਹੂਲਤਾਂ ਆਪਣੇ ਹੀ ਜਿਲ੍ਹਾ ਵਿੱਚ ਮਿਲ ਸਕਣ।
ਆਰਤੀ ਸਿੰਘ ਰਾਓ ਨੇ ਦਸਿਆ ਕਿ ਇਹ ਮਸ਼ੀਨ ਜਲਦੀ ਹੀ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਵੇਗੀ, ਜਿਸ ਨਾਲ ਖੇਤਰ ਦੇ ਹਜਾਰਾਂ ਲੋਕਾਂ ਨੂੰ ਤੁਰੰਤ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਗਾਮੀ ਸਮੇਂ ਵਿੱਚ ਵੀ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਆਧੁਨਿਕ ਮੈਡੀਕਲ ਸਮੱਗਰੀ ਅਤੇ ਹੱਲ ਉਪਲਬਧ ਕਰਵਾਏ ਜਾਣਗੇ, ਤਾਂ ਜੋ ਹਰ ਨਾਗਰਿਕ ਨੂੰ ਸਹੀ, ਸੁਰੱਖਿਅਤ ਅਤੇ ਸਰਲ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਸਿਹਤ ਕੇਂਦਰ 'ਤੇ ਹੀ ਮਿਲ ਸਕਣ।