ਗੀਤਾ ਦਾ ਸੰਦੇਸ਼ ਕਾਲਾਤੀਤ, ਇਹ ਸਿਰਫ ਭਾਰਤ ਹੀ ਨਹੀਂ, ਸਗੋ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ : ਮੁੱਖ ਮੰਤਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਨਾਲ ਗੀਤਾ ਮਹੋਤਸਵ ਬਣ ਚੁੱਕਾ ਹੈ ਕੌਮਾਂਤਰੀ ਉਤਸਵ, ਕਈ ਦੇਸ਼ ਕਰ ਰਹੇ ਸਹਿਭਾਗਤਾ : ਨਾਇਬ ਸਿੰਘ ਸੈਣੀ
ਚੰਡੀਗੜ੍ਹ : ਕੌਮਾਂਤਰੀ ਗੀਤਾ ਮਹੋਤਸਵ ਤਹਿਤ ਸੋਮਵਾਰ ਨੂੰ ਧਰਮਖੇਤਰ-ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿੱਚ ਸ਼ਾਨਦਾਰ ਅਤੇ ਇਤਿਹਾਸਕ ਵਿਸ਼ਵ ਗੀਤਾ ਪਾਠ ਆਯੋਜਿਤ ਕੀਤਾ ਗਿਆ। ਇਸ ਸਮੂਹਿਕ ਪਾਠ ਵਿੱਚ 21 ਹਜ਼ਾਰ ਬੱਚਿਆਂ ਨੇ ਇੱਕ ਆਵਾਜ਼ ਵਿੱਚ ਗੀਤਾ ਦੇ ਸ਼ਲੋਕਾਂ ਦਾ ਉਚਾਰਣ ਕਰ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ, ਜਿਸ ਨੇ ਪੂਰੇ ਵਾਤਾਵਰਣ ਨੂੰ ਗਿਆਨ, ਭਗਤੀ ਅਤੇ ਅਧਿਆਤਮ ਨਾਲ ਸਰਾਬੋਰ ਕਰ ਦਿੱਤਾ। ਇਸ ਵਿਲੱਖਣ ਸਹਿਭਾਗਤਾ ਨੇ ਵਸੂਧੇਵ ਕੁੰਟੁਬਕਮ ਦੀ ਭਾਰਤੀ ਅਵਧਾਰਣਾ ਨੂੰ ਸਾਕਾਰ ਰੂਪ ਦਿੱਤਾ। ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਿਕਰਤ ਕੀਤੀ। ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਵਿਸ਼ਵ ਗੀਤਾ ਪਾਠ ਵਿੱਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਲਈ ਮੰਗਲਵਾਰ ਨੂੰ ਵਿਸ਼ੇਸ਼ ਛੁੱਟੀ ਦਾ ਵੀ ਐਲਾਨ ਕੀਤਾ। ਇਸ ਮੌਕੇ 'ਤੇ ਯੋਗ ਗੁਰੂ ਬਾਬਾ ਰਾਮਦੇਵ ਅਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਮਾਰਗਸ਼ੀਰਸ਼ ਸ਼ੁਲਕ ਏਕਾਦਸ਼ੀ ਅਤੇ ਗੀਤਾ ਜੈਯੰਤੀ ਦੇ ਪਵਿੱਤਰ ਪਰਬ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਣ ਤੋ ਨਾਗਰਿਕਾਂ ਦੇ ਜੀਵਨ ਨੂੰ ਗਿਆਨ ਦੇ ਆਲੋਕ ਨਾਲ ਆਲੋਕਿਤ ਕਰਨ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ੁੱਭ ਮਿੱਤੀ 'ਤੇ 5163 ਸਾਲ ਪਹਿਲਾਂ ਭਗਵਾਨ ਸ਼੍ਰੀਕ੍ਰਿਸ਼ਣ ਵੱਲੋਂ ਅਰਜੁਨ ਨੂੰ ਸ਼੍ਰੀਮਦਭਗਵਦ ਗੀਤਾ ਦਾ ਦਿਵਅ ਉਪਦੇਸ਼ ਦਿੱਤਾ, ਜਿਸ ਦਾ ਸੰਦੇਸ਼ ਅੱਜ ਵੀ ਸੰਪੂਰਣ ਮਨੁੱਖਤਾ ਲਈ ਪੱਥ ਪ੍ਰਦਰਸ਼ਕ ਹੈ। ਅੱਜ 21 ਹਜ਼ਾਰ ਵਿਦਿਆਰਥੀਆਂ ਵੱਲੋਂ ਅਸ਼ਟਾਦਸ਼ੀ ਸ਼ਲੋਕਾਂ ਦੇ ਜਾਪ ਨਾਲ ਆਕਾਸ਼ ਗੂੰਜ ਉੱਠਿਆ ਹੈ। ਇਹ ਮਾਣ ਦੀ ਗੱਲ ਹੈ ਕਿ ਅੱਜ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਵੀ ਇੱਕਠੇ ਇੰਨ੍ਹਾਂ ਸ਼ਲੋਕਾਂ ਦੇ ਸਵਰ ਗੂੰਜ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਗੀਤਾ ਪਾਠ ਦਾ ਮਹਤੱਵ ਸਿਰਫ ਧਾਰਮਿਕ ਨਹੀਂ ਸੋਗ ਵਿਗਿਆਨਕ ਵੀ ਹੈ। ਵੇਦ, ਉਪਨਿਸ਼ਦ ਅਤੇ ਗੀਤਾ ਦੇ ਮੰਤਰਾ ਦੇ ਉਚਾਰਣ ਨਾਲ ਪੈਦਾ ਹੋਣ ਵਾਲੀ ਸਾਕਾਰਤਮਕ ਧੁੰਨੀ ਤਰੰਗਾਂ ਮਨ ਅਤੇ ਦਿਮਾਗ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ, ਵਿਚਾਰਾਂ ਵਿੱਚ ਨੈਤਿਕਤਾ ਲਿਆਉਂਦੀ ਹੈ ਅਤੇ ਵਿਅਕਤੀ ਨੂੰ ਨਵੀਂ ਉਰਜਾ ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਨਾਲ ਗੀਤਾ ਮਹੋਤਸਵ ਬਣ ਚੁੱਕਾ ਹੈ ਕੌਮਾਂਤਰੀ ਉਤਸਵ, ਕਈ ਦੇਸ਼ ਕਰ ਰਹੇ ਸਹਿਭਾਗਤਾ
ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਹੀ ਪੇ੍ਰਰਣਾ ਨਾਲ ਅਸੀਂ ਗੀਤਾ ਜੈਯੰਤੀ ਸਮਾਰੋਹ ਨੂੰ ਕੌਮਾਂਤਰੀ ਪੱਧਰ 'ਤੇ ਮਨਾਉਂਦੇ ਹਨ। ਉਨ੍ਹਾਂ ਨੇ ਸਾਲ 2014 ਵਿੱਚ ਅਮੇਰਿਕਾ ਦੀ ਆਪਣੀ ਪਹਿਲੀ ਯਾਤਰਾ ਦੌਰਾਨ 19 ਸਤੰਬਰ , 2014 ਨੂੰ ਅਮੇਰਿਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਸ੍ਰੀ ਮਹਾਦੇਵ ਦੇਸਾਈ ਵੱਲੋਂ ਲਿਖਿਤ ਪੁਸਤਕ ‘“he 7ita 1ccording to 7andhi’ ਭੇਂਟ ਕੀਤੀ। ਇਸ ਵਿਲੱਖਣ ਪਹਿਲ ਤੋਂ ਪੇ੍ਰਰਿਤ ਹੋ ਕੇ ਅਸੀਂ ਸਾਲਾਨਾ ਗੀਤਾ ਜੈਯੰਤੀ ਸਮਾਰੋਹ ਨੂੰ ਸਾਲ 2016 ਤੋਂ ਕੌਮਾਂਤਰੀ ਪੱਧਰ 'ਤੇ ਮਨਾਉਣ ਲੱਗੇ ਹਨ। ਇਸ ਵਿੱਚ ਕਈ ਦੇਸ਼ਾਂ ਦੇ ਪ੍ਰਤਿਭਾਗੀ ਅਤੇ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ।
ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੂੰ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿੱਚ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋਏ ਅਤੇ ਮਹਾਭਾਰਤ ਥੀਮ ਅਧਾਰਿਤ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 28 ਨਵੰਬਰ ਨੂੰ ਕਰਨਾਟਕ ਦੇ ਓਡੁੱਪੀ ਵਿੱਚ ਵੀ ਇਸ ਅਨੁਭਵ ਕੇਂਦਰ ਦਾ ਵਰਨਣ ਕਰਦੇ ਹੋਏ ਦੇਸ਼ਵਾਸੀਆਂ ਨੂੰ ਇਸ ਨੂੰ ਦੇਖਣ ਦੀ ਅਪੀਲ ਕੀਤੀ। ਅੱਜ ਇਹ ਮਹੋਤਸਵ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਵਿਸ਼ਵਵਿਆਪੀ ਸਵਰੂਪ ਲੈ ਚੁੱਕਾ ਹੈ।
ਭਗਵਾਨ ਸ਼੍ਰੀਕ੍ਰਿਸ਼ਣ ਵੱਲੋਂ ਦਿੱਤਾ ਗਿਆ 'ਕਰਮਣਯੇਵਾਧਿਕਾਰਸਤੇ' ਦਾ ਉਪਦੇਸ਼ ਵਿਅਕਤੀ ਨੂੰ ਜਿਮੇਵਾਰੀ ਪਾਲਣ ਦੇ ਮਾਰਗ 'ਤੇ ਕਰਦਾ ਹੈ ਅਗਰਸਰ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੀਤਾ ਤੋਂ ਇਲਾਵਾ ਯੋਗ ਨੂੰ ਵੀ ਪੂਰੇ ਸੰਸਾਰ ਵਿੱਚ ਫੈਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਹੀ ਯਤਨਾਂ ਨਾਲ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਨਾਅ, ਗੁੱਸਾ ਅਤੇ ਅਨਿਸ਼ਚਤਤਾ ਵਰਗੀ ਕਈ ਚਨੌਤੀਆਂ ਹਨ, ਜਿਨ੍ਹਾਂ ਨਾਲ ਨਜਿਠਣ ਲਈ ਗੀਤਾ ਸਾਨੂੰ ਜੀਵਨ ਦੇ ਹਰ ਉਤਾਰ-ਚੜਾਵ ਵਿੱਚ ਸਮਭਾਵ ਬਣਾਏ ਰੱਖਣ ਦੀ ਪੇ੍ਰਰਣਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਗੀਤਾ ਦਾ ਪਾਠ ਕਰਨ ਵਾਲਾ ਵਿਅਕਤੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਉੱਪਰ ਉੱਠ ਜਾਂਦਾ ਹੈ। ਗੀਤਾ ਦਾ ਪ੍ਰਤੀਕ ਸ਼ਲੋਕ ਗਿਆਨ ਦਾ ਦੀਪ ਹੈ ਅਤੇ ਹਰੇਕ ਅਧਿਆਏ ਜੀਵਨ ਦਾ ਮਾਰਗਦਰਸ਼ਕ ਹੈ। ਭਗਵਾਨ ਸ਼੍ਰੀ ਕ੍ਰਿਸ਼ਣ ਵੱਲੋਂ ਦਿੱਤਾ ਗਿਆ 'ਕਰਮਣਯੇਵਾਧਿਕਾਰਸਤੇ' ਦਾ ਉਪਦੇਸ਼ ਵਿਅਕਤੀ ਨੂੰ ਜਿਮੇਵਾਰੀ ਪਾਲਣ ਦੇ ਮਾਰਗ 'ਤੇ ਅਗਰਸਰ ਕਰਦਾ ਹੈ ਅਤੇ ਸਮਾਜ ਵਿੱਚ ਅਨੁਸਾਸ਼ਨ ਤੇ ਸੰਤੁਲਨ ਸਥਾਪਿਤ ਕਰਦਾ ਹੈ। ਜੇਕਰ ਸਮਾਜ ਦਾ ਹਰੇਕ ਵਿਅਕਤੀ ਇਸ ਸਿਦਾਂਤ ਨੂੰ ਆਪਣੇ ਜੀਵਨ ਵਿੱਚ ਉਤਾਰ ਲਵੇ, ਤਾਂ ਸਮਾਜ ਵਿੱਚ ਅਨੁਸਾਸ਼ਨ, ਸਮਰਸਤਾ ਅਤੇ ਸੰਤੁਲਨ ਖੁਦ ਸਥਾਪਿਤ ਹੋ ਜਾਵੇਗਾ।
ਗੀਤਾ ਦਾ ਸੰਦੇਸ਼ ਕਾਲਾਤੀਤ, ਇਹ ਸਿਰਫ ਭਾਰਤ ਹੀ ਨਹੀਂ, ਸਗੋ ਪੂਰੀ ਮਨੁੱਖਤਾ ਲਈ ਪੇ੍ਰਰਣਾ ਦਾ ਸਰੋਤ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੀਤਾ ਦਾ ਹਰ ਸ਼ਲੋਕ ਸਾਨੂੰ ਜੀਵਨ ਜੀਣ ਦੀ ਨਵੀਂ ਪੇ੍ਰਰਣਾ ਦਿੰਦਾ ਹੈ। ਗੀਤਾ ਸਿਰਫ ਅਰਜੁਨ ਅਤੇ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੇ ਵਿੱਚ ਦਾ ਸੰਵਾਦ ਹੀ ਨਹੀਂ ਹੈ, ਇਹ ਸਾਡੇ ਹਰ ਸੁਆਲ ਦਾ ਹੱਲ ਕਰਦੀ ਹੈ। ਪੁਰਾਣੀ ਮਾਨਤਾਵਾਂ ਦੇ ਅਨੁਸਾਰ ਜਿਸ ਵੀ ਘਰ ਵਿੱਚ ਗੀਤਾ ਦਾ ਨਿਯਮਤ ਰੂਪ ਨਾਲ ਪਾਠ ਹੁੰਦਾ ਹੈ, ਉੱਥੇ ਕਦੀ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵ ਏਨਰਜੀ ਨਹੀਂ ਆ ਸਕਦੀ। ਗੀਤਾ ਸਾਨੂੰ ਸਿਖਾਉਂਦੀ ਹੈ ਕਿ ਸੁਖ-ਦੁੱਖ, ਸਫਲਤਾ-ਅਸਫਲਤਾ, ਨਾਭ-ਹਾਨੀ ਜੀਵਨ ਦਾ ਹਿੱਸਾ ਹੈ। ਇੰਨ੍ਹਾਂ ਤੋਂ ਵਿਚਲਿਤ ਹੋਏ ਬਿਨ੍ਹਾ ਸਾਨੂੰ ਸਮਭਾਵ ਬਣਾਏ ਰੱਖਣਾ ਚਾਹੀਦਾ ਹੈ। ਜੇਕਰ ਹਰ ਵਿਅਕਤੀ ਇਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਉਤਾਰੇ, ਤਾਂ ਆਪਸੀ ਸੰਘਰਸ਼ ਅਤੇ ਤਨਾਵ ਘੱਟ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਗੀਤਾ ਦਾ ਸੰਦੇਸ਼ ਕਾਲਾਤੀਤ ਹੈ - ਇਹ ਸਿਰਫ ਭਾਰਤ ਹੀ ਨਹੀਂ, ਸਗੋ ਪੂਰੀ ਮਨੁੱਖਤਾ ਲਈ ਪੇ੍ਰਰਣਾ ਦਾ ਸਰੋਤ ਹੈ। ਜੇਕਰ ਸਮਾਜ ਦਾ ਹਰੇਕ ਵਿਅਕਤੀ ਗੀਤਾ ਦੇ ਉਪਦੇਸ਼ਾਂ ਨੂੰ ਅਪਣਾਏ, ਤਾਂ ਬੁਰਾਈਆਂ, ਅਸਮਾਨਤਾਵਾਂ ਅਤੇ ਸੰਘਰਸ਼ ਖੁਦ ਖਤਮ ਹੋ ਜਾਵੇਗਾ ਅਤੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਹੋਵੇਗੀ। ਗੀਤਾ ਦੇ ਇਸ ਸੰਦੇਸ਼ ਨੂੰ ਅਪਣਾ ਕੇ ਸਾਨੂੰ ਇੱਕ ਦੂਜੇ ਦੇ ਨਾਲ ਬਿਹਤਰ ਸਬੰਧ ਸਥਾਪਿਤ ਕਰ ਸਕਦੇ ਹਨ ਅਤੇ ਸਮਾਜ ਵਿੱਚ ਸਮਰਸਤਾ ਲਿਆ ਸਕਦੇ ਹਨ। ਮੁੱਖ ਮੰਤਰੀ ਨੇ ਮੌਜੂਦ ਜਨਤਾ ਨੁੰ ਗੀਤਾ ਦੇ ਗਿਆਨ ਨੁੰ ਸਮਝਾ ਕੇ ਆਪਣੇ ਜੀਵਨ ਵਿੱਚ ਅਪਨਾਉਣ ਅਤੇ ਇਸ ਨੂੰ ਦੂਜਿਆਂ ਤੱਕ ਪਹੁੰਚਾਉਣ ਦਾ ਸੰਕਲਪ ਦਿਵਾਇਆ।
ਪਵਿੱਤਰ ਗ੍ਰੰਥ ਗੀਤਾ ਨੋਜੁਆਨ ਪੀੜੀ ਨੂੰ ਸੁਸੰਸਕਾਰ ਦੇਣ ਦਾ ਗ੍ਰੇਥ - ਗਿਆਨਾਨੰਦ ਮਹਾਰਾਜ
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਦੇਸ਼-ਵਾਸੀਆਂ ਦਾ ਗੀਤਾ ਜੈਯੰਤੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਕਰਮ ਕਰਨ ਦਾ ਸੰਦੇਸ਼ ਦਿੱਤਾ। ਇਹ ਖੁਸ਼ਕਿਸਮਤੀ ਹੈ ਕਿ ਅੱਜ ਦੇ ਹੀ ਦਿਨ ਕੁਰੁਕਸ਼ੇਤਰ ਦੀ ਭੁਮੀ 'ਤੇ ਗੀਤਾ ਜੈਯੰਤੀ ਮਨਾਈ ਜਾ ਰਹੀ ਹੈ ਅਤੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਵੀ ਇਸੀ ਪਾਵਨ ਧਰਤੀ ਨੂੰ ਉਦੇਸ਼ ਸਥਲੀ ਵਜੋ ਚੋਣ ਕੀਤਾ। ਪਿਛਲੇ 10 ਸਾਲਾਂ ਤੋਂ ਕੌਮਾਂਤਰੀ ਗੀਤਾ ਮਹੋਤਸਵ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਦਾ ਕੇ੍ਰਡਿਟ ਕੇਂਦਰੀ ਮੰਤਰੀ ਮਨੋਹਰ ਲਾਲ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਜਾਂਦਾ ਹੈ। ਅੱਜ ਗੀਤਾ ਜੈਯੰਤੀ ਦੇ ਦਿਨ ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਤੋਂ ਜਿੱਥੇ 21 ਹਜਾਰ ਵਿਦਿਆਰਥੀ ਵਿਸ਼ਵ ਗੀਤਾ ਪਾਠ ਕਰ ਰਹੇ ਹਨ, ਉਹੀ ਹਰਿਆਣਾ ਦੇ 114 ਬਲਾਕਾਂ ਦੇ 1 ਲੱਖ 800 ਵਿਦਿਆਰਥੀ, 50 ਤੋਂ ਵੱਧ ਦੇਸ਼ਾਂ ਵਿੱਚ ਵੀ ਵਿਸ਼ਵ ਗੀਤਾ ਪਾਠ ਨੂੰ ਲੱਖਾਂ-ਕਰੋੜਾਂ ਲੋਕ ਦੇਖ ਰਹੇ ਹਨ। ਸਰਕਾਰ ਦਾ ਯਤਨ ਹੈ ਕਿ ਆਮ ਜਨਤਾ ਤੱਕ ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ਾਂ ਨੂੰ ਪਹੁੰਚਾਇਆ ਜਾਵੇ, ਕਿਉਂਕਿ ਪਵਿੱਤਰ ਗ੍ਰੰਥ ਗੀਤਾ ਵਿੱਚ ਹਰ ਸਮਸਿਆ ਦਾ ਹੱਲ ਹੈ ਅਤੇ ਇਹ ਗ੍ਰੰਥ ਕਰਮ ਕਰਨ ਦਾ ਸੰਦੇਸ਼ ਦਿੰਦਾ ਹੈ। ਇਸ ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ ਧਾਰਣ ਕਰਨ 'ਤੇ ਨੌਜੁਆਨ ਪੀੜੀ ਦੇ ਚਰਿੱਤਰ, ਆਤਮਵਿਸ਼ਵਾਸ ਅਤੇ ਕੈਰਿਅਰ ਨੂੰ ਅੱਗੇ ਵਧਾਉਣ ਦਾ ਮਾਰਗ ਿਿਮਲਦਾ ਹੈ।
ਪਵਿੱਤਰ ਗ੍ਰੰਥ ਗੀਤਾ ਵਿੱਚ ਗਿਆਨ, ਆਧੁਨਿਕ ਵਿਗਿਆਨ, ਵਿਰਾਸਤ ਅਤੇ ਵਿਕਾਸ ਦਾ ਮਾਰਗ ਨਿਹਿਤ ਹੈ - ਬਾਬਾ ਰਾਮਦੇਵ
ਯੋਗ ਗੁਰੂ ਸਵਾਮੀ ਰਾਮਦੇਵ ਨੇ ਕਿਹਾ ਕਿ ਗੀਤਾ ਸਥਲੀ ਕੁਰੂਕਸ਼ੇਤਰ ਤੋਂ ਪੂਰੇ ਵਿਸ਼ਵ ਨੂੰ ਗਿਆਨ ਅਤੇ ਸੰਸਕਾਰ ਮਿਲ ਰਿਹਾ ਹੈ। ਇਸ ਪਵਿੱਤਰ ਗ੍ਰੰਥ ਗੀਤਾ ਵਿੱਚ ਵਿਰਾਸਤ, ਵਿਕਾਸ, ਗਿਆਨ ਅਤੇ ਆਧੁਨਿਕ ਵਿਗਿਆਨ ਦਾ ਮਾਰਗ ਮਿਲਦਾ ਹੈ। ਇਸ ਲਈ ਹਰੇਕ ਮਨੁੱਖ ਨੂੰ ਵੱਡੀ ਸੋਚ ਰੱਖ ਕੇ ਸਖਤ ਮਿਹਨਤ ਨਾਲ ਅੱਗੇ ਵੱਧਣਾ ਚਾਹੀਦਾ ਹੈ। ਇਸ ਪਵਿੱਤਰ ਗ੍ਰੰਥ ਗੀਤਾ ਤੋਂ ਸਾਲ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਮਾਰਗ ਵੀ ਮਿਲੇਗਾ। ਇਸ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਲਈ ਨੌਜੁਆਨ ਪੀੜੀ ਦਾ ਅਹਿਮ ਯੋਗਦਾਨ ਰਹੇਗਾ। ਇਸ ਲਈ ਨੌਜੁਆਨ ਪੀੜੀ ਨੂੰ ਸੰਸਕਾਰਵਾਨ ਬਨਾਉਣ ਲਈ ਸੂਬਾ ਸਰਕਾਰ ਦੇ ਵੱਲੋਂ ਕੌਮਾਂਤਰੀ ਗੀਤਾ ਮਹੋਤਸਵ ਵਰਗੇ ਵੱਡੇ ਪ੍ਰੋਗਰਾਮਾਂ ਦੇ ਨਾਲ-ਨਾਲ ਵਿਸ਼ਵ ਗੀਤਾ ਪਾਠ ਵਰਗੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੇਣੀ ਵਧਾਈਯੋਗ ਹਨ ਜੋ ਕੌਮਾਂਤਰੀ ਗੀਤਾ ਮਹੋਤਸਵ ਵਰਗੇ ਆਯੋਜਨਾਂ ਨੂੰ ਲਗਾਤਾਰ ਪ੍ਰਮੋਟ ਕਰ ਰਹੇ ਹਨ। ਇਸੀ ਪਾਵਨ ਧਰਤੀ 'ਤੇ ਹਜਾਰਾਂ ਸਾਲ ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਣ ਕਰਮ ਕਰਨ ਦਾ ਸੰਦੇਸ਼ ਦਿੱਤਾ। ਅੱਜ ਨੌਜੁਆਨ ਪੀੜੀ ਨੂੰ ਗੀਤਾ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਣ ਕਰਨਾ ਚਾਹੀਦਾ ਹੈ ਅਤੇ ਆਪਣੇ ਅੰਦਰ ਦੇ ਗਿਆਨ ਨੂੰ ਜਗਾਉਣਾ ਚਾਹੀਦਾ ਹੈ।
ਇਸ ਮੌਕੇ 'ਤੇ ਬਾਬਾ ਭੁਪੇਂਦਰ ਸਿੰਘ, ਸਵਾਮੀ ਮਾਸਟਰ ਮਹਾਰਾਜ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ, ਰਾਸ਼ਟਰੀ ਡਿਜਾਇਨ ਸੰਸਥਾਨ ਦੀ ਨਿਦੇਸ਼ਿਕਾ ਡਾ. ਰਮਣੀਕ ਕੌਰ, ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਵੀ ਆਪਣੇ ਵਿਚਾਰ ਸਾਂਝਾ ਕੀਤੇ।
ਪ੍ਰੋਗਰਾਮ ਵਿੱਚ ਹਰਿਆਣਾਂ ਗਾਂ ਸੇਵਾ ਆਯੋਗ ਦੇ ਚੇਅਰਮੈਨ ਸ਼ਰਵਣ ਗਰਗ, ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਧੂਮਨ ਸਿੰਘ ਕਿਰਮਚ, ਚੇਅਰਮੈਨ ਜੈਦੀਪ ਆਰਿਆ, ਚੇਅਰਮੈਨ ਧਰਮਵੀਰ ਮਿਰਜਾਪੁਰ, ਸੀਐਮ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ, ਸਵਾਮੀ ਸੰਪੂਰਣਾਨੰਦ ਮਹਾਰਾਜ, ਆਯੂਸ਼ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਕਰਤਾਰ ਸਿੰਘ ਧੀਮਾਨ ਸਮੇਤ ਹੋਰ ਮਾਣਯੋਗ ਮੌਜੂਦ ਸਨ।