ਪੰਚਾਇਤ ਮੰਤਰੀ ਨੇ ਸ਼ਹੀਦ ਦੇ ਪਿੰਡ ਡਾਬਲਾ ਨੂੰ ਇੰਡੌਰ ਜਿਮ ਅਤੇ ਮਹਿਲਾ ਸਭਿਆਚਾਰਕ ਕੇਂਦਰ ਦੀ ਵੀ ਸੌਗਾਤ ਦਿੱਤੀ
ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਭਾਜਪਾ ਦੇ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ ਅਤੇ ਸਾਬਕਾ ਸਾਂਦਸ ਸੁਨੀਤਾ ਦੁਗੱਲ ਨੇ ਸ਼ਹੀਦ ਦੇ ਪਰਿਜਨਾਂ ਅਤੇ ਭਾਵਪੂਰਣ ਮਾਹੌਲ ਵਿੱਚ ਬਾਦਲੀ ਵਿਧਾਨਸਭਾ ਖੇਤਰ ਦੇ ਪਿੰਡ ਡਾਵਲਾ ਵਿੱਚ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਮਹਿਮਾਨਾਂ ਨੇ ਸ਼ਹੀਦ ਵਿਨੋਦ ਕੁਮਾਰ ਦੀ ਪ੍ਰਤਿਮਾ 'ਤੇ ਫੁੱਲ ਅਰਪਿਤ ਕਰ ਆਪਣੀ ਭਾਵਪੂਰਣ ਸ਼ਰਧਾਂਜਲੀ ਅਰਪਿਤ ਕੀਤੀ।
ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸ਼ਹੀਦ ਦੇ ਨਾਮ 'ਤੇ ਪਿੰਡ ਡਾਵਲਾ ਵਿੱਚ ਆਧੁਨਿਕ ਈ-ਲਾਇਬੇ੍ਰਰੀ, ਨਵੇਂ ਭਵਨ ਸਮੇਤ ਧਨਖੜ ਖਾਪ ਦੇ ਚਬੂਤਰੇ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਲਈ ਸ਼ਹੀਦਾਂ ਦਾ ਸਨਮਾਨ ਸੱਭ ਤੋਂ ਉੱਪਰ ਹੈ। ਪਿੰਡ ਦੇ ਖੇਤਾਂ ਦੇ ਵੱਲ ਜਾਣ ਵਾਲੇ ਪੰਜ ਰਸਤੇ ਸ਼ਹੀਦ ਦੇ ਨਾਮ 'ਤੇ ਪੱਕੇ ਕੀਤੇ ਜਾਣਗੇ। ਪਿੰਡ ਵਿੱਚ ਮਹਿਲਾਵਾਂ ਲਈ ਮਹਿਲਾ ਸਭਿਆਚਾਰਕ ਕੇਂਦਰ ਖੋਲਿਆ ਜਾਵੇਗਾ। ਪਿੰਡ ਵਿੱਚ ਇੰਡੌਰ ਜਿਮ ਲਈ ਸਮੱਗਰੀ ਵੀ ਦਿੱਤੀ ਜਾਵੇਗੀ।
ਪੰਚਾਇਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਅਨੇਕ ਇਤਿਹਾਸਕ ਕਦਮ ਚੁੱਕੇ ਹਨ। ਸੇਨਾ ਵਿੱਚ ਹਰ ਦੱਸਵਾਂ ਫੌਜੀ ਹਰਿਆਣਾ ਤੋਂ ਹੈ। ਸਾਲ 2014 ਵਿੱਚ ਸੂਬੇ ਵਿੱਚ ਸਾਡੀ ਸਰਕਾਰ ਬਣਦੇ ਹੀ ਸ਼ਹੀਦ ਦੇ ਪਰਿਜਨਾਂ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ, ਹੁਣ ਨਾਇਬ ਸਰਕਾਰ ਨੇ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੈ 1985 ਅਤੇ 1971 ਦੇ ਯੁੱਧਾ ਵਿੱਚ ਸ਼ਹੀਦ ਹੋਏ ਫੌਜੀਆਂ ਦੇ 293 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ।
ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਪੰਵਾਰ ਨੇ ਸ਼ਹੀਦ ਕਰਣ ਸਿੰਘ ਦੀ ਧਰਮਪਤਨੀ ਯੁੱਧ ਵੀਰਾਂਗਨਾ ਆਰਤੀ ਦੇਵੀ, ਮਾਤਾ ਸੁਮਿਤਰਾ ਦੇਵੀ, ਸ਼ਹੀਦ ਵਿਨੋਦ ਕੁਮਾਰ ਦੀ ਧਰਮਪਤਨੀ ਯੁੱਧ ਵਿਰਾਗਨਾ ਬਿਮਲਾ ਦੇਵੀ ਦਾ ਸਨਮਾਨ ਕੀਤਾ। ਇਸ ਮੌਕੇ 'ਤੇ ਸ਼ਹੀਦ ਕਰਣ ਦਾ ਬੇਟ ਰੂਦਰ, ਬੇਟੀ ਪਰੀ ਤੇ ਭਰਾ ਅਰਜੁਨ, ਸ਼ਹੀਦ ਵਿਨੋਦ ਦਾ ਬੇਟਾ ਆਸ਼ਿਸ਼, ਸਮੇਤ ਹੋਰ ਪਰਿਜਨ ਵੀ ਮੌਜੂਦ ਰਹੇ।