Friday, April 19, 2024
BREAKING NEWS
ਸਕੂਲ ਫਾਰ ਬਲਾਇੰਡ ਮਾਲੇਰਕੋਟਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂਭਗਵਾਨ ਮਹਾਂਵੀਰ ਜੈਯੰਤੀ ਮੌਕੇ 21 ਅਪ੍ਰੈਲ ਨੂੰ ਮੀਟ-ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ : ਜ਼ਿਲ੍ਹਾ ਮੈਜਿਸਟਰੇਟਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਪੰਜਾਬ ਸਟੂਡੈਂਟਸ ਯੂਨੀਅਨਸੱਤਾ ਹਥਿਆਉਣ ਲਈ ਕਾਂਗਰਸ ਕਰ ਰਹੀ ਕੂੜ ਪ੍ਰਚਾਰ : ਸੈਣੀ, ਬਾਂਸਲਕੇਜਰੀਵਾਲ ਦੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਹੋਵੇ ਜਾਂਚ : ਗੋਇਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅਡੇਅਰੀ ਉੱਦਮ ਸਿਖਲਾਈ ਕੋਰਸ 25 ਅਪ੍ਰੈਲ ਤੋਂ ਸ਼ੁਰੂ ਸੁਨੀਤਾ ਭਾਰਦਵਾਜ ਵਿੱਦਿਅਕ ਟੂਰ ਲਈ ਸੰਘੋਲ ਪੁੱਜੇ 

Doaba

ਲਹਿੰਬਰ ਹੁਸੈਨਪੁਰੀ ਨੂੰ ਹਰ ਪਾਸਿਉਂ ਮਿਲ ਰਹੀਆਂ ਨੇ ਅਸੀਸਾਂ

June 08, 2021 12:59 PM
SehajTimes

ਜਲੰਧਰ : ਪੰਜਾਬ ਗਾਇਕ ਲਹਿੰਬਰ ਹੁਸੈਨਪੁਰੀ ਦਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਘਰੇਲੂ ਕਲੇਸ਼ ਚਲ ਰਿਹਾ ਸੀ ਜਿਸ ਨੂੰ ਅੱਜ ਸੁਖਦ ਤਰੀਕੇ ਨਾਲ ਵਿਰਾਮ ਲੱਗ ਗਿਆ ਹੈ। ਦਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਇਸੇ ਗਾਇਕ ਦੇ ਘਰ ਦਾ ਰੌਲਾ ਐਨਾ ਵੱਧ ਗਿਆ ਸੀ ਕਿ ਮਹਿਲਾ ਕਮਿਸ਼ਨ ਨੇ ਇਨ੍ਹਾਂ ਨੂੰ ਆਪਣੇ ਕੋਲ ਸੱਦ ਲਿਆ ਸੀ। ਲਹਿੰਬਰ ਹੂਸੈਨਪੁਰੀ ਆਪਣੇ ਬੱਚੇ ਤੋ ਕੁਝ ਦਿਨ ਅਲੱਗ ਵੀ ਰਹੇ । ਹੁਣ ਪਰਿਵਾਰ ਦਾ ਇਹ ਵਿਵਾਦ ਖ਼ਤਮ ਹੋ ਗਿਆ ਹੈ ਅਤੇ ਪਰਿਵਾਰ ਇੱਕ ਵਾਰ ਫਿਰ ਤੋਂ ਇੱਕਠਾ ਹੋ ਗਿਆ ਹੈ ।ਵਿਵਾਦ ਖ਼ਤਮ ਹੋਣ ਤੋਂ ਬਾਅਦ ਲਹਿੰਬਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਦਸਿਆ ਕਿ ਹੁਣ ਸੱਭ ਠੀਕ ਠਾਕ ਹੈ ਅਤੇ ਉਹ ਖ਼ੁਸ਼ ਹਨ।
ਦਰਅਸਲ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੁਝਵਾਨ ਢੰਗ ਨਾਲ ਇੱਕ ਪਰਿਵਾਰ ਨੂੰ ਵੱਖ ਹੋਣ ਤੋਂ ਬਚਾਅ ਲਿਆ ਹੈ। ਜਿਸ ਤੋਂ ਬਾਅਦ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਨੂੰ ਦੂਜੇ ਗਾਇਕ ਵਧਾਈ ਦੇ ਰਹੇ ਹਨ । ਗਾਇਕਾ ਸੁਦੇਸ਼ ਕੁਮਾਰੀ ਤੇ ਗਾਇਕ ਹਰਫ ਚੀਮਾ ਨੇ ਵੀ ਪੋਸਟ ਪਾ ਕੇ ਲਹਿੰਬਰ ਹੁਸੈਨਪੁਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਨਾਲ ਹੀ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਤਾਰੀਫ਼ ਕਰ ਰਹੇ ਹਨ। ਸੁਦੇਸ਼ ਕੁਮਾਰੀ ਨੇ ਲਿਖਿਆ’ ”ਸ਼ੁਕਰ ਹੈ…ਸ਼ੁਕਰ ਹੈ ਵਾਹਿਗੁਰੂ ਜੀ ਦਾ। ਮੈਂ ਬਹੁਤ ਧੰਨਵਾਦ ਕਰਦੀ ਹਾਂ ਕਮਿਸ਼ਨਰ ਸਾਬ੍ਹ ਮਨੀਸ਼ਾ ਗੁਲਾਟੀ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਪਰਿਵਾਰ ਨੂੰ ਜੋੜਨ ‘ਚ ਮਹਾਨਤਾ ਦਿਖਾਈ। ਵਾਹਿਗੁਰੂ ਜੀ ਇਨ੍ਹਾਂ ਨੂੰ ਸਦਾ ਖ਼ੁਸ਼ ਤੇ ਚੜ੍ਹਦੀ ਕਲਾਂ ‘ਚ ਰੱਖਣ ਜੀ।”
ਗਾਇਕ ਨਿਰਮਲ ਸਿੱਧੂ ਨੇ ਵੀ ਆਪਣੇ ਫੇਸਬੁੱਕ ਪੇਜ਼ ‘ਤੇ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ”ਮਾਲਕ ਦਾ ਲੱਖ ਲੱਖ ਸ਼ੁਕਰ ਹੈ ਕਿ ਇਕ ਹੋਰ ਪਰਿਵਾਰ ਉਜੜਣ ਤੋਂ ਬਚ ਗਿਆ। ਮਹਿਲਾ ਕਮਿਸ਼ਨ ਦੇ ਸਤਕਾਰਤ ਮੈਡਮ ਮਨੀਸ਼ਾ ਗੁਲਾਟੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ।”

Have something to say? Post your comment