ਸੰਗਰੂਰ : ਤਰਕਸ਼ੀਲਾਂ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਿਤ ਕਰਨ ਤੇ ਸੱਤਵੀਂ ਚੇਤਨਾ ਪਰਖ਼ ਪ੍ਰੀਖਿਆ ਬਾਰੇ ਜਾਣਕਾਰੀ ਦੇਣ ਹਿੱਤ ਚਲਾਈ ਮੁਹਿੰਮ ਲੜੀ ਵਿੱਚ ਅੱਜ ਬਚਪਨ ਇੰਗਲਿਸ਼ ਸਕੂਲ ਸੰਗਰੂਰ ਵਿਖੇ ਵਿਦਿਆਰਥੀਆਂ ਨੂੰ ਚੇਤਨਾ ਪਰਖ਼ ਪ੍ਰੀਖਿਆ ਦੀਆਂ ਸਿਲੇਬਸ ਪੁਸਤਕਾਂ ਵੰਡੀਆਂ ਗਈਆਂ ਤੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਐਤਕੀਂ ਇਹ ਪ੍ਰੀਖਿਆ ਗ਼ਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੈ। ਪ੍ਰੀਖਿਆ ਦਾ ਮਕਸਦ ਵਿਦਿਆਰਥੀਆਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣਾ ਤੇ ਸਾਡੇ ਅਸਲ ਨਾਇਕਾਂ ਦੇ ਜੀਵਨ ਬਾਰੇ ਜਾਣਕਾਰੀ ਦੇਣਾ ਹੈ।ਇਹ ਪ੍ਰੀਖਿਆ ਸਮੂਚੇ ਸੂਬੇ ਵਿੱਚ29 ਤੇ 31 ਅਗਸਤ ਨੂੰ ਕਾਰਵਾਈ ਦਾ ਰਹੀ ਹੈ ।ਸਕੂਲ ਆਪਣੀ ਸਹੂਲਤ ਅਨੁਸਾਰ ਮਿਤੀ ਚੁਣ ਸਕਦੇ ਹਨ।ਪ੍ਰਿੰਸੀਪਲ ਅਨੁ ਸੂਦਨ ਤੇ ਅਧਿਆਪਿਕਾ ਸ਼ਿਲਪਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਵੇਲਾ ਵਿਹਾ ਚੁੱਕੀਂਆਂ ਬੇਅਰਥ ਰਸਮਾਂ ਦੇ ਹਨੇਰੇ ਵਿਚੋਂ ਕੱਢ ਕੇ ਉਨ੍ਹਾਂ ਨੂੰ ਵਿਗਿਆਨਕ ਸੋਚ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਣ ਲਈ ਮਹੱਤਵਪੂਰਨ ਰੋਲ ਅਦਾ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਜਮਾਤ ਅਨੁਸਾਰ ਸੂਬਾ, ਜੋਨ ਤੇ ਇਕਾਈ ਪੱਧਰੀ ਮੈਰਿਟ ਬਣੇਗੀ। ਹਰ ਜਮਾਤ ਦੇ ਪਹਿਲੇ ਤਿੰਨ ਬੱਚੇ ਸੂਬਾ ਪੱਧਰੀ ਮੈਰਿਟ ਵਿੱਚ, ਉਸਤੋਂ ਅਗਲੇ ਤਿੰਨ ਬੱਚੇ ਜੋਨ ਤੇ ਉਸ ਤੋਂ ਅਗਲੇ ਤਿੰਨ ਬੱਚੇ ਇਕਾਈ ਪੱਧਰੀ ਮੈਰਿਟ ਵਿੱਚ ਹੋਣਗੇ। ਵਧੀਆ ਸਨਮਾਨ ਸਮਾਰੋਹ ਕਰਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਚਪਨ ਇੰਗਲਿਸ਼ ਸਕੂਲ਼ ਦੇ ਬੱਚਿਆਂ ਦੀ ਪ੍ਰੀਖਿਆ ਇਸੇ ਸਕੂਲ਼ ਵਿੱਚ ਹੀ 29 ਅਗੱਸਤ ਨੂੰ ਹੋਵੇਗੀ।ਬਹੁ ਚੁਣਾਵੀ 60 ਪ੍ਰਸ਼ਨਾਂ ਦੇ ਉੱਤਰ ਓ ਐਮ ਆਰ ਸ਼ੀਟ ਤੇ ਦੇਣੇ ਹਨ।ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਅੱਜ ਮਿਡਲ ਜਮਾਤਾਂ ਦੇ 69 ਤੇ ਸੈਕੰਡਰੀ ਦੇ 52 ਕੁਲ121 ਵਿਦਿਆਰਥੀਆਂ ਨੂੰ ਸਿਲੇਬਸ ਪੁਸਤਕਾਂ ਦਿੱਤੀਆਂ ਗਈਆਂ ਤੇ ਰਜਿਸਟਰੇਸ਼ਨ ਕੀਤੀ ਗਈ। ਸਿਲੇਬਸ ਪੁਸਤਕਾਂ ਵੰਡ ਤੇ ਪ੍ਰੀਖਿਆ ਤਿਆਰੀ ਸਮਾਗਮ ਵਿੱਚ ਪ੍ਰਿੰਸੀਪਲ ਅਨੁ ਸੂਦਨ ,ਸ਼ਿਲਪਾ, ਮੋਨਿਕਾ, ਗੁਰਵਿੰਦਰ ਕੌਰ ਅਧਿਆਪਿਕਾਵਾਂ ਨੇ ਭਾਗ ਲਿਆ।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9417422349