ਸੰਦੜ : ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸ ਦਾਨੀ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੋਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੋਲੀ ਖੁਰਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ । ਇਸ ਮੌਕੇ ਇੱਕ ਫੁੱਲਾਂ ਨਾਲ ਲੱਦੀ ਸੁੰਦਰ ਪਾਲਕੀ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ, ਜਿਨ੍ਹਾਂ ਦੇ ਸਮੂਹ ਨਗਰ ਨਿਵਾਸੀਆਂ ਨੇ ਅੱਖਾਂ ਵਿਛਾ ਕੇ ਖੁੱਲੇ ਦਰਸ਼ਨ ਕੀਤੇ ਅਤੇ ਸਤਿਨਾਮੁ ਵਾਹਿਗੁਰੂ ਜੀ ਦੇ ਜਾਪ ਵੀ ਕੀਤੇ ਗਏ। ਇਹ ਮਹਾਨ ਨਗਰ ਕੀਰਤਨ ਸਮੁੱਚੇ ਪਿੰਡ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਪ੍ਰਕਾਸ਼ ਕੁਟੀਆ ਵਿਖੇ ਆਕਾਸ਼ ਗੁਜਾਉ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਦੇ ਜੈਕਾਰਿਆਂ ਨਾਲ ਸਮਾਪਿਤ ਹੋਇਆ। ਨਗਰ ਕੀਰਤਨ ਵਿੱਚ ਮਹਾਨ ਰਾਗੀ ਢਾਡੀ ਅਤੇ ਕੀਰਤਨ ਜੱਥੇ ਨੇ ਗੁਰੂ ਜਸ ਬਾਣੀ ਦੇ ਰੱਬੀ ਗੁਣਾਂ ਦਾ ਧਾਰਨਾ ਵਿਚ ਕੀਰਤਨ ਕੀਤਾ।ਜਿਸ ਵਿਚ ਪੰਥ ਦੇ ਮਹਾਨ ਢਾਡੀ ਜਥਾ ਅਤੇ ਕਵੀਸ਼ਰ ਜੱਥਿਆਂ ਨੇ ਗੁਰ ਇਤਿਹਾਸ ਸੁਣਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਦੇ ਲਈ ਥਾਂ ਥਾਂ ਤੇ ਚਾਹ ਦੇ ਲੰਗਰ ਲਗਾਏ ਗਏ। ਇਸ ਮੌਕੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਈਸ਼ਰਸਰ ਸਾਹਿਬ ਪੁਲ ਕਲਿਆਣ ਵਿਖੇ ਮਹਾਨ ਨਗਰ ਕੀਰਤਨ ਦੇ ਪਹੁੰਚਣ ਤੇ ਬਾਬਾ ਵਿਸਾਖਾ ਸਿੰਘ ਪੁਲ ਕਲਿਆਣ ਸੰਪ੍ਰਦਾਇ ਰਾੜਾ ਸਾਹਿਬ ਵਾਲਿਆਂ ਅਤੇ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੋਹਣੇ ਸੁੰਦਰ ਰੁਮਾਲਾ ਸਾਹਿਬ ਭੇਂਟ ਕੀਤੇ ਸ਼ਰਧਾ ਭਾਵਨਾ ਨਾਲ ਜੀ ਆਇਆਂ ਆਖਿਆ ਅਤੇ ਸਤਿਕਾਰ ਕੀਤਾ। ਇਸ ਮਹਾਨ ਅਵਸਰ ਤੇ ਬਾਬਾ ਅਵਤਾਰ ਸਿੰਘ ਜੀ ਮੁੱਖ ਸੇਵਾਦਾਰ ਪ੍ਰਕਾਸ਼ ਕੁਟੀਆ ਮਹੋਲੀ ਖੁਰਦ,ਜਥੇਦਾਰ ਭਾਈ ਕੁਲਵੰਤ ਸਿੰਘ ਜੀ, ਭਾਈ ਗੁਰਸੇਵਕ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਰਣਜੀਤ ਸਿੰਘ ਫੌਜੀ, ਕਾਮਰੇਡ ਕਰਤਾਰ ਸਿੰਘ,ਭਾਈ ਕੁਲਵੰਤ ਸਿੰਘ ਕੋਟਦੁੱਨਾ,ਭਾਈ ਰਜਿੰਦਰ ਸਿੰਘ ਭੂੰਦੜੀ, ਭਾਈ ਬਲਵੀਰ ਸਿੰਘ ਚੋਮੋ, ਭਾਈ ਹਰਪ੍ਰੀਤ ਸਿੰਘ , ਭਾਈ ਸੁਰਿੰਦਰ ਸਿੰਘ ਲਾਡੀ, ਭਾਈ ਮਨਜਿੰਦਰ ਸਿੰਘ ਚੋਮੋ, ਭਾਈ ਗੁਰਵਿੰਦਰ ਸਿੰਘ ਖੇੜੀ, ਸਿਵਜੋਤ ਸਿੰਘ,ਪ੍ਰਭਦੀਪ ਸਿੰਘ ਮਹੋਲੀ, ਡਾਕਟਰ ਜਰਨੈਲ ਸਿੰਘ ਬੁਢਲਾਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀਆਂ ਸੰਗਤਾਂ ਨੇ ਵਾਹਿਗੁਰੂ ਜੀ ਦੇ ਨਾਮ ਸਿਮਰਨ ਕਰਦਿਆਂ ਹਾਜ਼ਰੀ ਭਰੀ।