ਸੰਦੌੜ : ਟੈਕਸੀ ਚਾਲਕਾਂ ਪ੍ਰਧਾਨ ਦੇ ਦੇ ਮੁੱਖ ਮਾਰਗ ਮਾਲੇਰਕੋਟਲਾ-ਰਾਏਕੋਟ ਮੁੱਖ ਸੜਕ ਤੇ ਸਮੇਂ-ਸਮੇਂ ਤੇ ਲੰਗਰ ਦੀ ਸੇਵਾ ਕਰਦੇ ਆ ਰਹੇ ਟੈਕਸੀ ਚਾਲਕਾਂ ਆਲੇ ਦੁਆਲੇ ਦੇ ਦੁਕਾਨਦਾਰਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਤੇ ਸਮੂਹ ਦੁਕਾਨਦਾਰਾਂ ਵੱਲੋਂ ਆਪਸੀ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਚਾਹ ਦਾਲ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ। ਇਸ ਧਾਰਮਿਕ ਅਤੇ ਸਮਾਜਿਕ ਉਪਰਾਲੇ ਨੂੰ ਇਲਾਕਾ ਨਿਵਾਸੀਆਂ ਵੱਲੋਂ ਖੂਬ ਸਰਾਹਿਆ ਗਿਆ, ਲੰਗਰ ਦੀ ਸੇਵਾ ਪੂਰੇ ਅਨੁਸ਼ਾਸਨ ਅਤੇ ਸ਼ਰਧਾ ਨਾਲ ਕੀਤੀ ਗਈ। ਰਾਹਗੀਰਾਂ, ਮਜ਼ਦੂਰਾਂ ਅਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਲੰਗਰ ਵਰਤਾਇਆ ਗਿਆ । ਇਸ ਮੌਕੇ ਲੰਗਰ ਦੇ ਮੁੱਖ ਸੇਵਾਦਾਰ ਟੈਕਸੀ ਚਾਲਕਾਂ ਪ੍ਰਧਾਨ ਬਲਵੰਤ ਸਿੰਘ ਕਲਿਆਣ, ਪ੍ਰਧਾਨ ਸੱਤੀ ਜਲਵਾਣਾ , ਕੁਲਦੀਪ ਸਿੰਘ ਸੰਦੌੜ , ਬਲਜੀਤ ਸਿੰਘ ਸੰਦੌੜ , ਸੁਰਜੀਤ ਸਿੰਘ ਫੋਜ਼ੀ ਸੰਦੌੜ , ਗੁਰਪ੍ਰੀਤ ਸਿੰਘ , ਮੱਖਣ ਸਿੰਘ ਕਲਿਆਣ , ਕਰਨ ਟੈਲੀਕੋਮ ਬਿੰਦਰ ਤਰਨਾ ਝਨੇਰ , ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਨਏ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਦੇ ਉਪਰਾਲੇ ਸਮਾਜ ਵਿੱਚ ਭਾਈਚਾਰੇ ਆਪਸੀ ਸਾਂਝ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ । ਇਸ ਮੌਕੇ ਮਾਰਕੀਟ ਦੇ ਹਾਜ਼ਰ ਦੁਕਾਨਦਾਰਾਂ (ਪ੍ਰਗਟ ਕਲਿਆ ਣੀ ਟੈਂਟ ਹਾਊਸ) ਸੰਦੌੜ , ਪਟਰੋਲ ਪੰਪ ਵਾਲਿਆਂ ਦੇ ਮੁਖੀ ਪੱਪੂ ਸਿੰਘ ਫਰਵਾਲੀ, ਮੱਖਣ ਸਿੰਘ , ਤਰਸੇਮ ਸਿੰਘ,ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੇਵਾ ਨੂੰ ਕਰਨ ਦਾ ਮਕਸਦ ਸਮਾਜ ਨੂੰ ਇੱਕਜੁੱਟ ਕਰਨਾ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨਾ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਸੱਚਾਈ, ਹਿੰਮਤ ਅਤੇ ਇਨਸਾਫ਼ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਮਾਰਕੀਟ ਦੇ ਸਾਰੇ ਦੁਕਾਨਦਾਰਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਨਿਯਮਿਤ ਤੌਰ 'ਤੇ ਹੋਣੇ ਚਾਹੀਦੇ ਹਨ ਤਾਂ ਜੋ ਸਮਾਜ ਵਿੱਚ ਆਪਸੀ ਪਿਆਰ ਅਤੇ ਸਦਭਾਵਨਾ ਬਣੀ ਰਹੇ । ਸਾਊਂਡ ਦੀ ਸੇਵਾ ਰੇਕੂ ਸੰਦੌੜ ਤੋਂ ਇਲਾਵਾ ਬੇਅੰਤ ਸੇਵਾਦਾਰਾਂ ਨੇ ਸੇਵਾ ਕੀਤੀ। ਇਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਜੱਸਲ ਸ਼ੀਟ ਕਵਰ ਗੋਲੂ ਨੇ ਪ੍ਰੈਸ ਮਿਡਿਆ ਨੂੰ ਜਾਣਕਾਰੀ ਦਿੰਦੇ ਹੋਏ ਸੱਦਾ ਦਿੱਤਾ ਗਿਆ ।