ਸੁਨਾਮ : ਓਬੀਸੀ ਰਾਜਨੀਤਿਕ ਫਰੰਟ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਅਗਵਾਈ ਵਿੱਚ ਜਨਰਲ ਸਕੱਤਰ ਇੰਦਰਜੀਤ ਸਿੰਘ ਕੰਬੋਜ ਅਤੇ ਹੋਰ ਸਾਥੀਆਂ ਵੱਲੋਂ ਪੰਜਾਬ ਰਾਜ ਓਬੀਸੀ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੂੰ ਮਿਲਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪੰਜਾਬ ਦੇ 74 ਜਾਤੀਆਂ ਵਾਲੇ ਅਤੇ ਪੰਜਾਬ ਵਿੱਚ 45% ਆਬਾਦੀ ਵਾਲੇ ਪੰਜਾਬ ਦੇ ਬੀਸੀ ਓਬੀਸੀ ਸਮਾਜ ਦੇ ਲੋਕਾਂ ਨੂੰ ਸਥਾਨਕ ਸਰਕਾਰਾਂ /ਪਿੰਡਾਂ ਦੀ ਪੰਚਾਇਤਾਂ/ ਬਲਾਕ ਸੰਮਤੀਆਂ/ ਜਿਲ੍ਹਾ ਪਰਿਸ਼ਦਾਂ ਅਤੇ ਸ਼ਹਿਰੀ ਸੰਸਥਾਵਾਂ/ ਨਗਰ ਪਾਲਿਕਾਵਾਂ/ ਨਗਰ ਕੌਂਸਲਾਂ/ ਨਗਰ ਨਿਗਮਾਂ /ਨਗਰ ਸੁਧਾਰ ਟਰੱਸਟ ਆਦਿ ਵਿੱਚੋਂ 27% ਰਾਖਵਾਂ ਕਰਨ ਦੇਣ ਦੀ ਮੰਗ ਕਰਦਿਆਂ ਬੇਨਤੀ ਕੀਤੀ ਕਿ ਪੰਜਾਬ ਵਿੱਚੋਂ ਨੇੜਲੇ ਭਵਿੱਖ ਵਿੱਚ ਹੋਣ ਜਾ ਰਹੀਆਂ ਸਾਰੀਆਂ ਚੋਣਾਂ ਵਿੱਚ ਪੰਜਾਬ ਦੇ ਬੀਸੀ/ਓ.ਬੀ.ਸੀ. ਵਰਗ ਨੂੰ 27% ਰਾਜਨੀਤਿਕ ਰਾਖਵਾਂ ਕਰਨ ਦੇਣ ਉਪਰੰਤ ਹੀ ਕਰਵਾਈਆਂ ਜਾਣ। ਇਸ ਮੌਕੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੇ ਓ. ਬੀ. ਸੀ. ਰਾਜਨੀਤਿਕ ਫਰੰਟ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਤੇ ਵਿਸ਼ੇਸ਼ ਤੌਰ ਤੇ ਗੌਰ ਕੀਤਾ ਜਾਵੇਗਾ ਅਤੇ ਜਲਦੀ ਹੀ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਡਾਕਟਰ ਮਲਕੀਤ ਸਿੰਘ ਥਿੰਦ ਦਾ ਰਾਜਨੀਤਕ ਫਰੰਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਤਾਰੀ, ਕਰਨੈਲ ਸਿੰਘ ਢੋਟ, ਪਰਮਜੀਤ ਹਾਂਡਾ ਵੀ ਮੌਜੂਦ ਸਨ।