ਸੁਨਾਮ : ਸ੍ਰੀ ਬਾਂਕੇ ਬਿਹਾਰੀ ਜੀ ਦੇ ਸ਼ਰਧਾਲੂਆਂ ਨੇ ਬੜੇ ਹੀ ਜੋਸ਼ ਅਤੇ ਸ਼ਰਧਾ ਦੇ ਨਾਲ ਸ੍ਰੀ ਰਾਮ ਆਸ਼ਰਮ ਮੰਦਿਰ ਦੇ ਵਿੱਚ ਨਵਾਂ ਸਾਲ ਸ੍ਰੀ ਬਾਂਕੇ ਬਿਹਾਰੀ ਜੀ ਨਾਲ ਮਨਾਇਆ। ਸ੍ਰੀ ਰਾਮ ਆਸਰਮ ਮੰਦਰ ਕਮੇਟੀ ਅਤੇ ਸ੍ਰੀ ਹਰਿਦਾਸ ਨੀਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਆਯੋਜਿਤ "ਨਵਾਂ ਸਾਲ ਸ੍ਰੀ ਬਾਂਕੇ ਬਿਹਾਰੀ ਜੀ ਦੇ ਨਾਲ" ਧਾਰਮਿਕ ਸਮਾਗਮ ਵਿੱਚ ਗਾਇਕ ਤ੍ਰਲੋਕ ਧੀਮਾਨ ਐਂਡ ਪਾਰਟੀ, ਰਜੇਸ਼ ਗਰਗ, ਸ਼ਰਧਾਲੂ ਗਾਇਕ ਦੀਪਕ ਮੱਖਣੀ, ਸੌਰਵ ਜੈਨ ਵੱਲੋਂ ਭਜਨਾਂ ਰਾਹੀਂ ਕੀਤੇ ਗਏ ਭਗਵਾਨ ਦੇ ਗੁਣਗਾਣ ਉਪਰ ਸ਼ਰਧਾਲੂਆਂ ਨੇ ਆਪਣੀ ਸ਼ਰਧਾ ਵਿਖੇਰਦੇ ਹੋਏ ਦੇਰ ਰਾਤ ਇਕ ਵਜੇ ਤੱਕ ਖੂਬ ਨੱਚੇ ਸਾਰੇ ਹੀ ਗਾਇਕਾਂ ਨੇ ਆਪਣੇ ਭਜਨਾਂ ਰਾਹੀਂ ਪੰਜ ਘੰਟੇ ਸ਼ਰਧਾਲੂਆਂ ਨੂੰ ਪੂਰਾ ਉਤਸਾਹਿਤ ਰੱਖਿਆ ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਵੱਲੋਂ ਚਾਹ, ਕਾਫੀ ਅਤੇ ਖਾਣ ਪੀਣ ਦਾ ਅਟੁੱਟ ਭੰਡਾਰਾ ਚਲਾਇਆ ਗਿਆ ਮਹਿਲਾਵਾਂ ਸ਼ਰਧਾਲੂਆਂ ਨੇ ਕਿਹਾ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਾ ਕੇ ਇੱਕ ਨਵੀਂ ਊਰਜਾ ਮਿਲਦੀ ਹੈ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਂਦੇ ਹਨ ਤਾਂ ਬੱਚੇ ਵੀ ਚੰਗੇ ਸੰਸਕਾਰਾਂ ਵੱਲ ਜਾ ਰਹੇ ਹਨ। ਸ੍ਰੀ ਰਾਮ ਆਸ਼ਰਮ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰੀ ਹਰਿਦਾਸ ਨੀਕੁੰਜ ਬਿਹਾਰੀ ਸੇਵਾ ਸੰਮਤੀ, ਗਾਇਕਾ, ਮੁੱਖ ਮਹਿਮਾਨ, ਮੁਹੱਲਾ ਨਿਵਾਸੀ ਅਤੇ ਸਾਰੇ ਹੀ ਭਗਤ ਜਨਾਂ ਨੂੰ ਜੀ ਆਇਆ ਕਿਹਾ ਅਤੇ ਕਮੇਟੀ ਪ੍ਰਧਾਨ ਤਰੁਣ ਬਾਂਸਲ ਅਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਹੋਰ ਵੀ ਧਾਰਮਿਕ ਸਮਾਗਮ ਕਰਵਾਏ ਜਾਣਗੇ ਇਸ ਮੌਕ ਸ੍ਰੀ ਹਰਿਦਾਸ ਨੀਕੁੰਜ ਬਿਹਾਰੀ ਸੇਵਾ ਸੰਮਤੀ ਦੇ ਪ੍ਰਧਾਨ ਕਰੁਣ ਬਾਂਸਲ, ਅਮਿਤ ਕੌਸ਼ਲ, ਡਾਕਟਰ ਮਨੋਜ ਸਿੰਗਲਾ, ਅੰਕਿਤ ਕੌਸਲ, ਦੀਪਕ ਜੈਨ ਅਸ਼ੋਕ ਕਾਂਸਲ, ਹਿਤੇਸ਼ ਵੀਰ ਗੁਪਤਾ, ਰਾਜਨ ਸਿੰਗਲਾ, ਨਰਿੰਦਰ ਕਾਲਾ, ਪੁਨੀਤ ਮਿੱਤਲ, ਰਾਕੇਸ਼ ਭੋਲਾ, ਅਸ਼ਵਨੀ ਕੁਮਾਰ, ਗਿਰਜੇਸ਼ ਮਿਸ਼ਰਾ, ਰਾਜੂ ਬਿਕਾਨੇਰ ਸਵੀਟਸ, ਰਜੇਸ਼ ਅਗਰਵਾਲ ਸ਼ਾਮ ਸੁੰਦਰ, ਹੈਪੀ ਗੇਰਾ, ਸੰਦੀਪ ਜਿੰਦਲ, ਸ੍ਰੀਧਰ ਗਰਗ, ਤਰੁਣ ਬਾਂਸਲ, ਗੁਰਦਿਆਲ ਗਰਗ, ਅਸ਼ੋਕ ਵਰਮਾ, ਦੀਪਕ ਦੀਪਾ, ਮਨੀਸ਼ ਮਿੱਤਲ, ਕ੍ਰਿਸ਼ਨ ਸਿੰਗਲਾ, ਪੰਡਿਤ ਸੁਨੀਲ ਜੋਸ਼ੀ, ਅਸ਼ੋਕ ਬਾਂਸਲ, ਇੰਦੂ ਸਾਹਨੀ, ਮੀਰਾ ਗੋਇਲ, ਬਿੰਦੂ ਰਾਣੀ, ਰਿਤਿਕਾ ਬੰਸਲ, ਕਵਿਤਾ ਸਿੰਗਲਾ, ਅਨੂ ਜੈਨ, ਲੀਜੀ ਗੁਪਤਾ, ਦੀਪਿਕਾ ਗੋਇਲ, ਰਿਤੂ ਜਿੰਦਲ, ਨਿਰਮਲਾ ਸਿੰਗਲਾ, ਤ੍ਰੀਦੇਵ ਗੋਇਲ, ਰਾਜੂ, ਪ੍ਰਿਆ ਗੋਇਲ ਅਤੇ ਹੋਰ ਸ਼ਰਧਾਲੂ ਵੀ ਮੌਜੂਦ ਸਨ।