Saturday, May 04, 2024

Malwa

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਭੁੱਖ ਹੜਤਾਲ

April 07, 2024 07:28 PM
SehajTimes

ਪਟਿਆਲਾ : ਪਟਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਗ਼ੈਰ ਸੰਵਿਧਾਨਿਕ ਤਰੀਕੇ ਨਾਲ ਕੀਤੀ ਗਈ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਭਗਤ ਸਿੰਘ ਚੌਕ ਘਲੌੜੀ ਗੇਟ ਵਿਖੇ ਸੈਂਕੜੇ ਵਲੰਟੀਅਰਾਂ ਨਾਲ ਸਮੂਹਿਕ ਭੁੱਖ ਹੜਤਾਲ ਕੀਤੀ ਗਈ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਭੁੱਖੇ ਰਹਿ ਕੇ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਦੇਸ਼ ਵਿਚ ਅੰਦਰ ਖਾਤੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਤੋੜ ਕੇ ਭਾਜਪਾ ਦੀ ਸਰਕਾਰ ਜਾਂ ਜ਼ਬਰਦਸਤੀ ਗਠਜੋੜ ਵਾਲੀਆਂ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ। ਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਚੜਾਈ ਵੇਖ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਆਮ ਆਦਮੀ ਪਾਰਟੀ ਦਾ ਇਕੱਲਾ-ਇਕੱਲਾ ਵਰਕਰ ਵਿਰੋਧ ਕਰਦਾ ਹੈ। ਇਸ ਮੌਕੇ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ, ਜ਼ਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਔਲਖ, ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਮਹਿਲਾ ਵਿੰਗ, ਵਿੱਕੀ ਘਨੌਰ ਸੂਬਾ ਪ੍ਰਧਾਨ ਸਪੋਰਟ ਵਿੰਗ, ਆਰ.ਪੀ.ਐਸ. ਮਲਹੋਤਰਾ ਸੂਬਾ ਪ੍ਰਧਾਨ ਬੁਧੀਜੀਵੀ ਵਿੰਗ, ਅਮਰੀਕ ਸਿੰਘ ਬੰਗੜ ਸੰਯੁਕਤ ਸਕੱਤਰ ਪੰਜਾਬ, ਜਰਨੈਲ ਸਿੰਘ ਮੰਨੂ ਸੰਯੁਕਤ ਸਕੱਤਰ ਪੰਜਾਬ, ਬਲਵਿੰਦਰ ਸਿੰਘ ਝਾਰਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ, ਪ੍ਰਵੀਨ ਛਾਬੜਾ ਸੀਨੀਅਰ ਵਾਈਸ ਚੇਅਰਮੈਨ ਪੀ ਆਈ ਡੀ ਸੀ, ਦੀਪਕ ਸੂਦ ਜੁਆਇੰਟ ਸਕੱਤਰ ਟਰੇਡ ਵਿੰਗ, ਅਸ਼ੋਕ ਸਿਰਸਵਾਲ ਡਾਇਰੈਕਟਰ ਐਸ ਸੀ ਲੈਂਡ, ਜਸਵੰਤ ਰਾਏ ਜੁਆਇੰਟ ਸਕੱਤਰ ਐਸ ਸੀ ਵਿੰਗ, ਕੁਲਦੀਪ ਸਿੰਘ, ਸੰਜੀਵ ਗੁਪਤਾ, ਅਮਿਤ ਵਿੱਕੀ ਬਿਕਰਮ ਸ਼ਰਮਾ, ਅਮਨ ਬਾਂਸਲ, ਰਾਜੂ ਸਾਹਨੀ, ਹਰਸਪਾਲ, ਮੋਨਿਕਾ ਸ਼ਰਮਾ, ਰਾਜ ਕੁਮਾਰ ਮਿਠਾਰੀਆਂ ਤੋਂ ਇਲਾਵਾ ਹੋਰ ਸਾਥੀ ਮੌਜੂਦ ਰਹੇ।

Have something to say? Post your comment

 

More in Malwa

ਜ਼ਿਲ੍ਹਾ ਚੋਣ ਅਫਸਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ

ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ  

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ