ਸੰਦੌੜ : ਗੁਰਦੁਆਰਾ ਬਾਬਾ ਦੀਪ ਸਿੰਘ ਦੀ ਪ੍ਰਬੰਧਕ ਕਮੇਟੀ ਵਲੋਂ ਮਸੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਤੋਂ ਵਿਸ਼ਾਲ ਨਗਰ ਕੀਰਤਨ ਖਾਲਸਾ ਪੰਥ ਦੇ ਸਿਰਜਨਹਾਰ ਸੰਤ ਸਿਪਾਹੀ ਪੁੱਤਰਾ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359 ਵੇ ਪ੍ਰਕਾਸ਼ ਪੁਰਬ ਦੇ ਪ੍ਰਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਸਾਹਿਬਾਨਾ ਦੀ ਅਗਵਾਈ ਦੋਰਾਨ ਸੁੰਦਰ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾਇਆ ਗਿਆ। ਨੰਗਰ ਕੀਰਤਨ ਅਰਦਾਸ ਬੇਨਤੀ ਕਰਨ ਉਪਰੰਤ ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਵਿਸ਼ਾਲ ਨਗਰ ਕੀਰਤਨ ਵਿੱਚ ਰਾਗੀਆ ਦੇ ਕੀਰਤਨੀ ਜਥੇ ਵਲੋਂ ਕੀਰਤਨ ਵੀ ਕੀਤਾਂ ਗਿਆ ਪੰਜਾਬ ਦੇ ਪ੍ਰਸਿੱਧ ਢਾਡੀ ਜਥਾ ਬਲਵੀਰ ਸਿੰਘ ਫੁਲਾ ਵਾਲ ਲੁਧਿਆਣਾ ਵਲੋਂ ਇਤਿਹਾਸਕ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪ੍ਰਧਾਨ ਤਰਸੇਮ ਸਿੰਘ, ਹੈਂਡ ਗ੍ਰੰਥੀ ਭਾਈ ਰਾਜ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਸੂਹ ਸਿੱਖ ਸੰਗਤਾਂ ਅਤੇ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਦੀਪ ਵਿਖੇ 4 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਵਿਸ਼ਾਲ ਨਗਰ ਕੀਰਤਨ ਪੱਤੀ ਮੱਲੀਆਂ ਪੱਤੀ ਲਿਬੜਾ, ਪੱਤੀ ਬਾਠ, ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਮੱਜਵੀ ਸਿੱਖ, ਗੁਰਦੁਆਰਾ ਭਗਤ ਰਵਿਦਾਸ ਜੀ ਦੇ ਪ੍ਰਬੰਧਕਾਂ ਕਮੇਟੀਆਂ ਵਲੋਂ ਪੰਜ ਪਿਆਰਿਆਂ ਸਾਹਿਬਾਨਾ ਨੂੰ ਸਿਰੋਪਾਓ ਨਾਲ ਕੇ ਸਨਮਾਨਿਤ ਕੀਤਾ ਗਿਆ। ਨੰਗਰ ਕੀਰਤਨ ਹਾਜ਼ਰ ਸਿੱਖ ਸੰਗਤਾਂ ਲਈ ਚਾਹ ਪਕੌੜੇਆ ਸਮੋਸਿਆਂ ਅਤੇ ਲੱਡੂਆਂ ਤੇ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਸੈਕਟਰੀ ਸਾਬਕਾ ਸਰਪੰਚ ਸੁਖਦੇਵ ਸਿੰਘ ਨੰਬਰਦਾਰ ਇਸ ਮੌਕੇ ਪ੍ਰਧਾਨ ਬਿਲੂ ਸਿੰਘ, ਖਜਾਨਚੀ ਜਸਵੀਰ ਸਿੰਘ, ਕਮੇਟੀ ਮੈਂਬਰ, ਬਜੀਰ ਸਿੰਘ, ਬਲਵਿੰਦਰ ਸਿੰਘ ਪੰਨੂ, ਤਰਸੇਮ ਸਿੰਘ ਪੰਨੂ, ਜਗਤਾਰ ਸਿੰਘ ਤਾਰੀ, ਨੈਬ ਸਿੰਘ, ਹਰਜਿੰਦਰ ਸਿੰਘ ਭੋਲਾ, ਲਖਵੀਰ ਸਿੰਘ ਲੱਖਾਂ, ਪ੍ਰਧਾਨ ਬਲਕਾਰ ਸਿੰਘ ।