ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਸੁਨਾਮ ਸ਼ਹਿਰ ਅੰਦਰ ਵਿਕਾਸ ਕਾਰਜਾਂ ਤੇ 3 ਕਰੋੜ 68 ਲੱਖ 47 ਹਜ਼ਾਰ ਰੁਪਏ ਦੀ ਲਾਗਤ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਲਕੇ ਦੇ ਹਰ ਵਿਅਕਤੀ ਤੱਕ ਵਿਕਾਸ ਦੀ ਲਹਿਰ ਪਹੁੰਚਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਸ਼ਹਿਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਤੀ ਸ਼ਿਵਾਲਾ ਮੰਦਿਰ ਜਖੇਪਲ ਰੋਡ ਵਿਖੇ 13.78 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਮਰਿਆਂ ਦਾ ਉਦਘਾਟਨ, ਫਤਿਹ ਨਗਰ ਬਖਸ਼ੀਵਾਲਾ ਮੋੜ ਵਿਖੇ ਵਾਰਡ ਨੰਬਰ 8, 9 ਅਤੇ 10 ਵਿੱਚ 1 ਕਰੋੜ 47 ਲੱਖ ਰੁਪਏ ਨਾਲ ਗਲੀਆਂ-ਨਾਲੀਆਂ ਅਤੇ ਟਾਈਲਾਂ ਲਗਾਉਣ ਦੇ ਨਵੇਂ ਕੰਮਾਂ ਦੀ ਸ਼ੁਰੂਆਤ, ਪੀਰ ਬੰਨਾ ਬਨੋਈ ਰੋਡ ਨੇੜੇ ਐਚ-9 ਹੋਟਲ ਵਿਖੇ ਵਾਰਡ ਨੰਬਰ 22 ਵਿੱਚ 40.43 ਲੱਖ ਰੁਪਏ ਨਾਲ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ, ਰੇਗਰ ਧਰਮਸ਼ਾਲਾ ਵਿਖੇ ਵਾਰਡ ਨੰਬਰ 13 ਵਿੱਚ 43.26 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕੰਮਾਂ ਦੀ ਸ਼ੁਰੂਆਤ, ਗੀਤਾ ਭਵਨ ਰੋਡ 'ਤੇ 12 ਲੱਖ ਰੁਪਏ ਨਾਲ ਗੇਟ ਦਾ ਨੀਂਹ ਪੱਥਰ ਅਤੇ ਚੌਕ ਮਹੰਤਾਂ ਦਾ ਡੇਰਾ ਵਿਖੇ ਵਾਰਡ ਨੰਬਰ 2, 5 ਅਤੇ 7 ਵਿੱਚ 1 ਕਰੋੜ 12 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਸ਼ਾਮਿਲ ਹੈ। ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਰਵੀ ਕਮਲ ਗੋਇਲ, ਬਿੱਟੂ ਤਲਵਾੜ , ਚਮਕੌਰ ਸਿੰਘ ਹਾਂਡਾ , ਰਾਮ ਕੁਮਾਰ ਭੁਟਾਲੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ।