ਸੰਦੌੜ : ਪਿੰਡ ਕੁਠਾਲਾ ਵਿਖੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਸ਼ਹੀਦੀ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ, ਵਿੱਤ ਸਕੱਤਰ ਗੋਬਿੰਦ ਸਿੰਘ ਫੌਜ਼ੀ, ਬਾਬਾ ਜਗਦੀਪ ਸਿੰਘ ਚਹਿਲ, ਬਾਬਾ ਜਗਦੇਵ ਸਿੰਘ ਚਹਿਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਬਲਾਕ ਸੰਮਤੀ ਮੈਂਬਰ ਬੀਬੀ ਹਰਜੀਤ ਕੌਰ ਚਹਿਲ, ਮਨਪ੍ਰੀਤ ਸਿੰਘ ਪੰਨੂ, ਹਰਵਿੰਦਰ ਸਿੰਘ ਚਹਿਲ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਚਹਿਲ ਕੁਠਾਲਾ, ਪੰਚ ਗਗਨਦੀਪ ਸਿੰਘ ਲਿੱਟ, ਪੰਚ ਮਨਪ੍ਰੀਤ ਸਿੰਘ ਗਿੱਲ, ਕੁਲਵੰਤ ਸਿੰਘ ਸੰਧੂ, ਮਾਸਟਰ ਗੁਰਮੀਤ ਸਿੰਘ ਸੰਧੂ, ਸਤਿੰਦਰ ਸਿੰਘ ਰੰਧਾਵਾ, ਸ਼ਿੰਗਾਰਾ ਸਿੰਘ ਚਹਿਲ, ਹਰਵਿੰਦਰ ਸਿੰਘ ਖਾਲਸ਼ਾ, ਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਸੰਧੂ, ਤੇਜਿੰਦਰ ਸਿੰਘ ਚਹਿਲ, ਮਨਪ੍ਰੀਤ ਸਿੰਘ ਮਨੂ, ਵਰਿੰਦਰ ਸਿੰਘ ਸੰਧੂ, ਗੁਰਜੰਟ ਸਿੰਘ ਬੋਪਾਰਾਏ, ਗੁਰਦੀਪ ਸਿੰਘ ਚਹਿਲ, ਹਰਮਨ ਸਿੰਘ ਚਹਿਲ, ਕਾਮਰੇਡ ਤੇਜਾ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਬਾਬਾ ਹਰਵਿੰਦਰ ਸਿੰਘ ਚਹਿਲ, ਜਗਦੀਪ ਸਿੰਘ ਜੋਨੀ, ਰਛਪਾਲ ਸਿੰਘ ਚਹਿਲ, ਮਨਪ੍ਰੀਤ ਰਿਖੀ, ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਤਰ ਤਾਣ ਕੇ, ਸੰਗਤਾਂ ਵੱਲੋਂ ਵਾਹਿਗੁਰੂ ਦਾ ਜਾਪ ਕਰਦਿਆਂ ਫੁੱਲਾਂ ਦੀ ਵਰਖਾ ਕਰਦੇ ਹੋਏ ਸੱਚ ਖੰਡ ਸਾਹਿਬ ਤੋਂ ਲੈ ਜਾਂਦਿਆਂ ਇੱਕ ਅਲੌਕਿਕ ਨਜ਼ਾਰਾ ਪੇਸ਼ ਕੀਤਾ ਅਤੇ ਸੁੰਦਰ ਸਜਾਈ ਗੱਡੀ ਵਿੱਚ ਸੁਸ਼ੋਭਿਤ ਕੀਤਾ। ਇਸ ਨਗਰ ਕੀਰਤਨ ਵਿੱਚ ਸੋਨੀ ਬਰਾਸ ਬੈਂਡ ਭਦੌੜ ਨੇ ਮਧੁਰ ਧੁੰਨਾਂ ਬਿਖੇਰੀਆਂ ਤੇ "ਸਰਬੰਸ ਦਾਨੀਆਂ ਵੇ ਤੇਰਾ ਕੌਣ ਦਊਗਾ ਦੇਣਾ", "ਪਟਨੇ ਸ਼ਹਿਰ ਵਿੱਚ ਚੰਨ ਚੜ੍ਹਿਆ" ਕਵਿਤਾਵਾਂ ਵੀ ਪੇਸ਼ ਕੀਤੀਆਂ। ਗੁਰੂ ਸਾਹਿਬ ਦੇ ਜੀਵਨ ਬਾਰੇ ਇੰਦਰਜੀਤ ਸਿੰਘ ਚਹਿਲ ਵੱਲੋਂ ਵੀ ਕਵਿਤਾ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਝਾੜੂਆਂ ਨਾਲ ਰਸਤੇ ਨੂੰ ਸਾਫ ਕਰਦੀਆਂ ਸੰਗਤਾਂ ਦੇ ਨਾਲ ਸਤਿਕਾਰ ਕਮੇਟੀ ਬਾਬਾ ਤਾਰਾ ਸਿੰਘ ਦੇ ਮੁਖੀ ਸਤਨਾਮ ਸਿੰਘ, ਦਿਲਵਰ ਸਿੰਘ ਮਾਨ, ਜਸਪਾਲ ਸਿੰਘ ਨੋਨੀ ਧਾਲੀਵਾਲ, ਜਤਿੰਦਰ ਸਿੰਘ ਵਿੱਕਾ, ਜੱਸਾ ਪੰਨੂ ਨੇ ਸੇਵਾ ਨਿਭਾਈ। ਰਸਤੇ ਤੇ ਫੁੱਲਾਂ ਨੂੰ ਵਿਛਾਉਣ ਦੀ ਸੇਵਾ ਬੱਚੇ ਬੱਚੀਆਂ ਵੱਲੋਂ ਰੰਗ ਬਿਰੰਗੀਆਂ ਰੰਗੋਲੀਆਂ ਬਣਾਕੇ ਨਿਭਾਈ ਗਈ।ਗੁਰਦੁਆਰਾ ਸਾਹਿਬ ਬਾਬਾ ਤਾਰਾ ਸਿੰਘ ਦੇ ਹੈੱਡ ਗ੍ਰੰਥੀ ਬਾਬਾ ਰਮਨਦੀਪ ਸਿੰਘ ਅਤੇ ਉਸ ਦੇ ਜਥੇ ਤੋਂ ਇਲਾਵਾ ਗੁਰਦੁਆਰਾ ਸਾਹਿਬ ਬੇਗਮਪੁਰਾ ਦੇ ਹੈੱਡ ਗ੍ਰੰਥੀ ਭਾਈ ਸੁਖਪਾਲ ਸਿੰਘ ਸੇਖੇ ਵਾਲਿਆਂ ਨੇ ਗੁਰਬਾਣੀ ਦੀ ਮਹਿਕ ਫੈਲਾਈ ਅਤੇ ਗੀਤਾਂ ਰਾਹੀਂ ਬੀਰ ਰਸੀ ਮਾਹੌਲ ਸਿਰਜ ਦਿੱਤਾ। ਹਜ਼ੂਰੀ ਢਾਡੀ ਜਥਾ ਮਿਸਲ ਸ਼ਹੀਦਾਂ ਤਰਨਾ ਦਲ ਦੇ ਗਿਆਨੀ ਜਤਿੰਦਰਪਾਲ ਸਿੰਘ ਜੋਧ ਤੇ ਜਥੇ ਨੇ ਦਸਮੇਸ਼ ਪਿਤਾ ਜੀ ਦੇ ਰੂਹਾਨੀ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਤੇ ਬੀਰ ਰਸ ਕਵਿਤਾਵਾਂ ਸੁਣਾਕੇ ਜੋਸ਼ ਭਰਿਆ। ਗੁਰਦੁਆਰਾ ਸਾਹਿਬ ਬੇਗਮਪੁਰਾ ਦੇ ਹੈੱਡ ਗ੍ਰੰਥੀ ਭਾਈ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਭੁਜੰਗੀ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਉਂਦਿਆਂ ਸੰਗਤਾਂ ਵਿੱਚ ਜੋਸ਼ ਭਰ ਦਿੱਤਾ। ਟ੍ਰੈਕਟਰ ਨਾਲ ਚਲਦੇ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ, ਸ਼ਹੀਦੀ ਦਰਵਾਜ਼ਾ, ਗੁਰਦੁਆਰਾ ਸਾਹਿਬ ਬੇਗਮਪੁਰਾ, ਡੂੰਮੇ ਕਾ ਦਰਵਾਜ਼ਾ, ਹਥਾਈ ਬੁੱਢੇ ਖੂਹ ਵਾਲੀ, ਗੁਰਦੁਆਰਾ ਸਾਹਿਬ ਬਾਬਾ ਤਾਰਾ ਸਿੰਘ ਵਾਲਾ, ਹਥਾਈ ਆਵੇ ਵਾਲੀ, ਮਾਣਕੀ ਵਾਲਾ ਦਰਵਾਜ਼ਾ ਤੋਂ ਹੁੰਦਾ ਹੋਇਆ, ਆਖ਼ਰੀ ਪੜਾਅ ਹਥਾਈ ਕਿਲੇ ਵਾਲੀ ਵਿਖੇ, ਪੰਜ ਪਿਆਰਿਆਂ, ਹਜ਼ੂਰੀ ਢਾਡੀ ਜਥਾ ਮਿਸਲ ਸ਼ਹੀਦਾਂ ਤਰਨਾ ਦਲ ਗਿਆਨੀ ਜਤਿੰਦਰਪਾਲ ਸਿੰਘ ਜੋਧ ਤੇ ਜਥੇ, ਸੋਨੀ ਬਰਾਸ ਬੈਂਡ ਭਦੌੜ, ਨਿਊ ਭਾਰਤ ਸਾਊਂਡ ਸਰਵਿਸ ਮਹਿਲ ਕਲਾਂ, ਨੇਤਰਹੀਣ ਬੱਚਾ ਮਨਰਾਜ ਸਿੰਘ ਲਿੱਤਰਾਂ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਕਵਿਤਾ ਗਾਈ, ਪੱਤਰਕਾਰਾਂ ਵੀਰਾਂ, ਮੌਲਵੀ ਤਸ਼ੱਬਰ ਮਸਜਿਦ ਕੁਠਾਲਾ, ਮੀਦਾ, ਡਾ. ਅਮਜਦ ਖਾਨ ਸੋਨਾ, ਡਾ. ਯਾਸੀਨ, ਰਫੀ ਫੋਟੋਗ੍ਰਾਫ਼ਰ (ਰਫੀ ਸਟੂਡੀਓ) ਕੁਠਾਲਾ, ਸਤਿਕਾਰ ਕਮੇਟੀ ਕੁਠਾਲਾ, ਤੇ ਟ੍ਰੈਕਟਰਾਂ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ, ਕੀਤਰਨੀ ਜਥੇ ਦੇ ਸਿੰਘਾਂ, ਤੋਂ ਇਲਾਵਾ ਹੋਰ ਹਰ ਤਰਾਂ ਦਾ ਸਹਿਯੋਗ ਦੇਣ ਵਾਲੀ ਸੰਗਤ ਨੂੰ ਸਿਰੋਪਾਓ ਪਾਕੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੇ ਪ੍ਰਬੰਧਕਾਂ ਵੱਲੋਂ ਧੰਨਵਾਦੀ ਸ਼ਬਦਾਂ ਦੇ ਨਾਲ ਮਾਣ ਸਨਮਾਨ ਬਖਸ਼ਿਆ ਅਤੇ ਸੰਗਤਾਂ ਦੀ ਵੱਖ-ਵੱਖ ਲੰਗਰਾਂ, ਤੇ ਖਾਧ ਪਦਾਰਥਾਂ ਨਾਲ ਸੇਵਾ ਕੀਤੀ। ਨਗਰ ਦੀਆਂ ਸੰਗਤਾਂ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਟਰਾਲੀਆਂ, ਰਾਹੀਂ ਅਤੇ ਪੈਦਲ ਚਲਦਿਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਨੌਜ਼ਵਾਨਾਂ ਵੱਲੋਂ ਪਾਲਕੀ ਵਿੱਚ ਬਿਰਾਜ਼ਮਾਨ ਪੁਰਾਤਨ ਹੱਥ ਲਿਖ਼ਿਤ ਬੀੜ ਦਮਦਮਾ ਸਾਹਿਬ ਵਾਲੀ ਦੇ ਅੱਗੇ-ਅੱਗੇ ਪਟਾਕੇ ਚਲਾਕੇ ਪ੍ਰਕਾਸ਼ ਪੁਰਬ ਦੀ ਖੁਸ਼ੀ ਮਨਾਈ ਗਈ ਤੇ ਜਿਸ ਦੇ ਤਾਬਿਆ ਚੌਰ ਸਾਹਿਬ ਦੀ ਸੇਵਾ ਤੇਜਵੰਤ ਸਿੰਘ ਕੁੱਕੀ ਅਤੇ ਪਾਲਕੀ ਸਾਹਿਬ 'ਚ ਪ੍ਰਸ਼ਾਦ ਵੰਡਣ ਦੀ ਸੇਵਾ ਜਥੇਦਾਰ ਬਾਬਾ ਰੂਪ ਸਿੰਘ ਵੱਲੋਂ ਨਿਭਾਈ ਗਈ। ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ ਤੇ ਸਮਾਪਤੀ ਦੀ ਅਰਦਾਸ ਬਾਬਾ ਗੁਰਦੀਪ ਸਿੰਘ ਰੰਧਾਵਾ ਨੇ ਕੀਤੀ। ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਲ ਫੁਲਕੇ ਦੇ ਲੰਗਰ jnਅਤੁੱਟ ਵਰਤਾਏ ਗਏ। ਤੇ ਗੁਰੂ ਪਿਆਰੀ ਸੰਗਤ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਨੇ ਤਹਿ-ਦਿਲੋਂ ਧੰਨਵਾਦ ਕੀਤਾ