ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਡਾ. ਅਜੇ ਗੁਪਤਾ ਮੀਂਹ ਤੋਂ ਬਾਅਦ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੜਕਾਂ 'ਤੇ ਉਤਰੇ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਨੈਸ਼ਨਲ ਹਾਈਵੇ ਦੇ ਨਾਲ-ਨਾਲ ਪਾਣੀ ਦੇ ਸੁਚਾਰੂ ਨਿਕਾਸ ਲਈ ਬਣਾਈ ਜਾ ਰਹੀ ਸਾਈਡ ਡਰੇਨ ਦੇ ਕੰਮ ਦਾ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਡਰੇਨੇਜ ਸਿਸਟਮ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ।
ਪਿੰਡ ਜਲਵਾਹਾ ਵਿਖੇ ਅੱਜ ਮਨੁੱਖਤਾ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਅਤੇ ਰੂਹ ਨੂੰ ਕੰਬਾਅ ਦੇਣ ਵਾਲੀ ਇੱਕ ਬਹੁਤ ਹੀ ਦਰਦਨਾਕ ਅਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਘੱਗਰ ਦਰਿਆ, ਡਰੇਨਾਂ ਅਤੇ ਹੋਰ ਬਰਸਾਤੀ ਨਾਲਿਆਂ ਦੀ ਤੁਰੰਤ ਸਫਾਈ ਕਰਵਾਉਣ ਦੀ ਮੰਗ ਕੀਤੀ ਗਈ।
ਸ਼ਹੀਦ ਊਧਮ ਸਿੰਘ ਸਟੇਡੀਅਮ ਦੇ ਨਜ਼ਦੀਕ ਬਣੇ ਰੇਲਵੇ ਅੰਡਰ ਬਰਿਜ ਵਿੱਚ ਭਰੇ ਬਰਸਾਤੀ ਪਾਣੀ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਪੈਣ ਤੋਂ ਦੋ ਦਿਨਾਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਜ਼ਮੀਨਦੋਜ਼ ਬਰਿੱਜ ਵਿੱਚੋਂ ਪਾਣੀ ਨਹੀਂ ਕੱਢਿਆ ਗਿਆ, ਬਲਕਿ ਪੁਲ ਦੇ ਦੋਵੇਂ ਪਾਸੇ ਬੈਰੀਗੇਟਿੰਗ ਕਰਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ।
ਕਿਹਾ ਟੁੱਟੀਆਂ ਪਾਈਪਾਂ ਘਰਾਂ ਦਾ ਕਰਨਗੀਆਂ ਨੁਕਸਾਨ
ਕਿਹਾ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਮਹਿਕਮਾ ਦੇਵੇ ਧਿਆਨ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਬੱਸ ਸਟੈਂਡ ਨੇੜੇ ਉਸ ਇਲਾਕੇ ਦਾ ਦੌਰਾ ਕੀਤਾ, ਜਿੱਥੇ ਪਿਛਲੇ ਕਰੀਬ 25 ਤੋਂ 30 ਸਾਲਾਂ ਤੋਂ ਬਰਸਾਤ ਦੇ ਦਿਨਾਂ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਕਿਹਾ, ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਮੁੜ ਕੀਤਾ ਜਾ ਰਿਹੈ ਬਹਾਲ, ਕੂੜੇ ਵਾਲੇ ਸਥਾਨਾਂ ਨੂੰ ਕੀਤਾ ਜਾ ਰਿਹੈ ਸਾਫ਼ ਅਤੇ ਰੋਜ਼ਾਨਾ ਰਹਿੰਦ-ਖੂੰਹਦ ਸਬੰਧੀ ਪ੍ਰਕਿਰਿਆ ਦੀ ਕੀਤੀ ਜਾ ਰਹੀ ਨਿਗਰਾਨੀ
ਡਰੇਨਾਂ ਦੀ ਅਮਲੀ ਸਫਾਈ ਹੋਣ ਦੀ ਥਾਂ ਕਾਗਜ਼ਾਂ ਵਿੱਚ ਹੀ ਹੋ ਗਈ ਹੈ।ਇਸ ਲਈ ਲੋਕ ਸਵਾਲ ਕਰਦੇ ਹਨ ਪਰ ਇੰਨਾ ਸਵਾਲਾਂ ਤੋਂ ਡਰਦੇ ਹੀ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਵਿੱਚ ਦਾਖਲ ਹੋ ਗਏ ਹਨ।
ਡਰੇਨ ਦੇ ਵਹਾਅ ਵਿੱਚ ਬਣੇ ਅੜਿਕੇ ਕੀਤੇ ਦੂਰ
ਗਰਾਮ ਸਭਾਵਾਂ ਨੂੰ ਮਤੇ ਪਾਸ ਕਰਨ ਲਈ ਦਿੱਤੇ ਆਦੇਸ਼
ਕਿਹਾ ਡਰੇਨਜ ਵਿਭਾਗ ਦੀ ਅਣਗਹਿਲੀ ਕਾਰਨ ਬਣੇ ਹੜ੍ਹਾਂ ਦੇ ਹਾਲਾਤ
ਲਹਿਰਾ ਲਿੰਕ ਡਰੇਨ ਜੋ ਪਿੰਡ ਚੋਟੀਆਂ ਕੋਲੋਂ ਦੀ ਲੰਘਦੀ ਹੈ, ਇਸਦੀ ਸਫਾਈ ਨਾਂ ਹੋਣ ਕਾਰਨ ਪਿੰਡ ਚੋਟੀਆਂ, ਅਲੀਸ਼ੇਰ ਅਤੇ ਬਖਸ਼ੀਬਾਲਾ ਦੇ 700- 800 ਕਿੱਲਿਆਂ ਵਿੱਚ ਪਾਣੀ ਭਰਨ ਤੋਂ ਇਲਾਵਾ ਪਿੰਡ ਚੋਟੀਆਂ ਦੇ ਘਰਾਂ ਵਿੱਚ ਵੀ ਗੋਡੇ ਗੋਡੇ ਪਾਣੀ ਖੜ੍ਹਾ ਗਿਆ।
ਪੁਲਿਸ ਨੇ ਰੋਕਿਆ ਤਾਂ ਭੜਕੇ ਸਤੌਜ ਦੇ ਲੋਕ
600 ਏਕੜ ਤੋਂ ਵੱਧ ਖੇਤੀਬਾੜੀ ਪ੍ਰਭਾਵਿਤ ਹੋਣ ਦਾ ਖ਼ਤਰਾ
ਬਰਨਾਲਾ ਦੇ ਪਿੰਡ ਕੁਰੜ ਵਿਖੇ ਇਕ ਔਰਤ ਆਪਣੇ ਘਰ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਵਰ੍ਹਦੇ ਮੀਂਹ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ। ਪੀੜਤ ਔਰਤ ਮਨਪ੍ਰੀਤ ਕੌਰ 4 ਘੰਟੇ ਪਾਣੀ ਵਾਲੀ ਟੈਂਕੀ ਦੇ ਸਿਖ਼ਰ 'ਤੇ ਡਟੀ ਰਹੀ।
ਸਥਾਨਕ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਲੱਗਦੀਆਂ ਡਰੇਨਾਂ ਦੀ ਅਜੇ ਤੱਕ ਸਫਾਈ ਨਹੀਂ ਹੋਈ, ਜਦੋਂ ਕਿ ਡਰੇਨਾਂ ਦੀ ਸਫਾਈ ਦਾ ਕੰਮ ਅੱਧ ਜੂਨ ਤੱਕ ਖਤਮ ਹੋਣਾ ਚਾਹੀਦਾ ਹੈ।
ਕੱਲ੍ਹ ਜ਼ਿਲ੍ਹਾ ਹਸਪਤਾਲ, ਫੇਜ਼ 6, ਮੋਹਾਲੀ ਦੀ ਉੱਪਰਲੀ ਮੰਜ਼ਿਲ 'ਤੇ ਓਪੀਡੀ ਦੇ ਨਿਰਮਾਣ ਅਧੀਨ ਭਾਗ ਵਿੱਚੋਂ ਛੱਤ ਤੋਂ ਬਰਸਾਤੀ ਪਾਣੀ ਦੀ ਲੀਕੇਜ ਹੋਣ ਦਾ ਗੰਭੀਰ ਨੋਟਿਸ ਲੈਂਦੇ ਹੋਏ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਥਿਤੀ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ।
ਐਸਡੀਐਮ ਪ੍ਰਮੋਦ ਸਿੰਗਲਾ ਨੇ ਖੁਦ ਮੌਕੇ ਤੇ ਪੁੱਜਕੇ ਲਿਆ ਜਾਇਜ਼ਾ
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਵੱਲੋਂ ਅੱਜ ਸਬ ਡਵੀਜ਼ਨ ਦੁਧਨਸਾਧਾਂ ਵਿਚੋਂ ਲੰਘਦੀ ਮੀਰਾਪੁਰ ਚੋਅ, ਅਦਾਲਤੀ ਵਾਲਾ ਡਰੇਨ ਅਤੇ ਟਾਂਗਰੀ ਨਦੀ ਦਾ ਦੌਰਾ ਕੀਤਾ। ਇਸ ਮੌਕੇ ਐਸ.ਡੀ.ਐਮ. ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਅੱਜ ਨਾਭਾ ਸਬ ਡਵੀਜ਼ਨ ਵਿਚੋਂ ਲੰਘਦੀ ਰੋਹਟੀ ਡਰੇਨ, ਨਾਭਾ ਡਰੇਨ ਤੇ ਭੌੜੇ ਸਾਈਫ਼ਨ ਦਾ ਜਾਇਜ਼ਾ ਲਿਆ।
ਪਾਣੀ ਓਵਰ ਫਲੋ ਹੋ ਕੇ ਦੁਕਾਨਾਂ 'ਚ ਵੜਿਆ
ਪੰਜਾਬ ਸਰਕਾਰ ਵੱਲੋਂ ਨਬੀਪੁਰ ਡਰੇਨ ਪ੍ਰਾਜੈਕਟ ਉੱਪਰ 7.18 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ: ਕੈਬਨਿਟ ਮੰਤਰੀ