Wednesday, December 10, 2025

Malwa

ਐਸਡੀਐਮ ਪ੍ਰਮੋਦ ਸਿੰਗਲਾ ਨੇ ਨਿਕਾਸੀ ਸਾਧਨਾਂ ਦੇ ਕਬਜ਼ਿਆਂ ਤੇ ਜਤਾਈ ਚਿੰਤਾ

September 02, 2025 10:25 PM
SehajTimes

ਸੁਨਾਮ : ਬਰਸਾਤਾਂ ਦੇ ਮੌਸਮ ਦੌਰਾਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਸੁਨਾਮ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਿਕਾਸੀ ਸਾਧਨਾਂ ਤੇ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਤੇ ਚਿੰਤਾ ਜ਼ਾਹਰ ਕਰਦਿਆਂ ਗਰਾਮ ਸਭਾਵਾਂ ਨੂੰ ਮਤੇ ਪਾਸ ਕਰਨ ਲਈ ਆਦੇਸ਼ ਦਿੱਤੇ। ਮੰਗਲਵਾਰ ਨੂੰ ਸੁਨਾਮ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਰੁਕਾਵਟ ਮੁੱਖ ਤੌਰ 'ਤੇ ਕੁੱਝ ਪਿੰਡਾਂ/ ਲੋਕਾਂ ਵੱਲੋਂ ਕੁਦਰਤੀ ਨਾਲਿਆਂ ਜਾਂ ਨਿਕਾਸੀ ਸਾਧਨਾਂ ਉੱਤੇ ਕਬਜ਼ੇ ਜਾਂ ਉਨ੍ਹਾਂ ਨੂੰ ਬੰਦ ਕਰਨ ਕਾਰਨ ਪੈਦਾ ਹੋ ਰਹੀ ਹੈ। ਇਸ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕ ਜਾਂਦਾ ਹੈ ਅਤੇ ਖੇਤਾਂ ਵਿੱਚ ਅਤੇ ਘਰਾਂ ਅੰਦਰ ਪਾਣੀ ਖੜ੍ਹਾ ਹੋ ਜਾਂਦਾ ਹੈ।ਪਾਣੀ ਰੁਕਣ ਕਰਕੇ ਗਰੀਬ ਲੋਕਾਂ ਦੇ ਮਕਾਨ ਡਿੱਗਦੇ ਹਨ, ਜਿਸ ਨਾਲ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀ ਸਥਿਤੀ ਨਾਲ ਜਾਨੀ ਨੁਕਸਾਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਗਰੀਬ ਲੋਕਾਂ ਨੂੰ ਵੱਡਾ ਵਿੱਤੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਪਿੰਡ ਧਰਮਗੜ੍ਹ ਵਿੱਚ, ਜਿੱਥੇ ਕੁਦਰਤੀ ਨਿਕਾਸੀ ਸਾਧਨ ਨੂੰ ਠੀਕ ਤਰੀਕੇ ਨਾਲ ਸਾਂਭਕੇ ਰੱਖਿਆ ਗਿਆ ਹੈ ਅਤੇ ਜਿਸ ਦਾ ਜੋੜ ਸਰਹਿੰਦ ਚੋਅ ਨਾਲ ਕੀਤਾ ਗਿਆ ਹੈ, ਉੱਥੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੁੰਦੀ ਹੈ ਅਤੇ ਕੋਈ ਰੁਕਾਵਟ ਨਹੀਂ ਹੁੰਦੀ। ਉਨ੍ਹਾਂ ਆਖਿਆ ਕਿ ਜੇਕਰ ਹੋਰ ਪਿੰਡਾਂ ਵਿੱਚ ਵੀ ਕੁਦਰਤੀ ਨਿਕਾਸੀ ਸਾਧਨਾਂ ਉੱਤੇ ਕਬਜ਼ਾ ਨਾ ਕੀਤਾ ਜਾਂਦਾ ਅਤੇ ਨਾ ਹੀ ਉਹਨਾਂ ਨਿਕਾਸੀ ਸਾਧਨਾਂ ਨੂੰ ਰੋਕਿਆ ਜਾਂਦਾ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਨਾ ਹੁੰਦੀ। ਇਹ ਸਮੱਸਿਆ ਖਾਸ ਕਰ ਕੇ ਵੱਧ ਮੀਂਹ ਜਾਂ ਉੱਚੇ ਪਿੰਡਾਂ ਤੋਂ ਆਉਂਦੇ ਕੁਦਰਤੀ ਪਾਣੀ ਦੇ ਵਹਾਅ ਦੌਰਾਨ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ । ਉਨ੍ਹਾਂ ਪੰਚਾਇਤਾਂ ਨੂੰ ਤਾਕੀਦ ਕੀਤੀ ਕਿ ਉਹ ਜਲਦੀ ਗ੍ਰਾਮ ਸਭਾਵਾਂ ਸੱਦਕੇ ਮਤੇ ਪਾਸ ਕਰਨ ਨੂੰ ਯਕੀਨੀ ਬਣਾਉਣ ਕਿ
ਕੋਈ ਵੀ ਕੁਦਰਤੀ ਜਾਂ ਬਣਾਏ ਨਿਕਾਸੀ ਸਾਧਨ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਕਬਜ਼ਾ ਨਾ ਕੀਤਾ ਜਾਵੇ ਜਾਂ ਨਿਕਾਸੀ ਸਾਧਨ ਬੰਦ ਨਾ ਕੀਤੀ ਜਾਵੇ। ਮੌਜੂਦਾ ਕੁਦਰਤੀ ਨਾਲਿਆਂ/ ਨਾਲੀਆਂ ਜਾਂ ਹੋਰ ਨਿਕਾਸੀ ਸਾਧਨਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਮੀਂਹ ਦਾ ਪਾਣੀ ਆਪਣੀ ਕੁਦਰਤੀ ਮੰਜ਼ਿਲ (ਜਿਵੇਂ ਡਰੇਨਾਂ ਜਾਂ ਦਰਿਆਵਾਂ) ਵੱਲ ਆਸਾਨੀ ਨਾਲ ਜਾ ਸਕੇ। ਗ੍ਰਾਮ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਕਾਪੀ ਸਬੰਧਤ ਬੀ.ਡੀ.ਪੀ.ਓ. ਦਫ਼ਤਰ ਭੇਜੀ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

Have something to say? Post your comment

 

More in Malwa

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ

ਪੈਨਸ਼ਨਰਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਭਵਾਨੀਗੜ੍ਹ ਨੇੜੇ ਲੱਗੀ ਭਿਆਨਕ ਅੱਗ

ਬਿਜਲੀ ਕਾਮਿਆਂ ਨੇ ਸਰਕਾਰ ਖਿਲਾਫ ਕੱਢੀ ਭੜਾਸ 

ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ 2027 ਵਿਚ ਚੋਣਾਂ ਲੜੇਗਾ ਤੇ ਜਿੱਤੇਗਾ ਵੀ : ਸੁਖਬੀਰ ਬਾਦਲ

ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲਈ ਉਮੀਦਵਾਰ ਐਲਾਨੇ 

ਨਾਮਦੇਵ ਸਭਾ ਨੇ ਭਾਈ ਛਾਜਲਾ ਨੂੰ ਕੀਤਾ ਸਨਮਾਨਤ