ਖਨੌਰੀ : ਡਰੇਨਾਂ ਦੀ ਅਮਲੀ ਸਫਾਈ ਹੋਣ ਦੀ ਥਾਂ ਕਾਗਜ਼ਾਂ ਵਿੱਚ ਹੀ ਹੋ ਗਈ ਹੈ।ਇਸ ਲਈ ਲੋਕ ਸਵਾਲ ਕਰਦੇ ਹਨ ਪਰ ਇੰਨਾ ਸਵਾਲਾਂ ਤੋਂ ਡਰਦੇ ਹੀ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਵਿੱਚ ਦਾਖਲ ਹੋ ਗਏ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਹਲਕੇ ਵਿੱਚੋਂ ਲੰਘਦੀ ਘੱਗਰ ਨਦੀ ਦਾ ਦੌਰਾ ਕਰਨ ਸਮੇਂ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਚੈੱਕ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਮਹਿਕਮਾਂ ਹਲਕੇ ਦੇ ਕੈਬਨਿਟ ਮੰਤਰੀ ਕੋਲ ਹੈ। ਜਦੋਂ ਉਨਾਂ ਦਾ ਆਪਣੇ ਇਲਾਕੇ ਵਿੱਚ ਇਹ ਹਾਲ ਹੈ ਤਾਂ ਬਾਕੀ ਪੰਜਾਬ ਦੇ ਹਾਲਤ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅਤੇ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਪਤਾ ਵੀ ਹੈ। ਸਰਕਾਰਾਂ ਦੀ ਥਾਂ ਬਚਾਓ ਦੇ ਲਈ ਲੋਕ ਕੰਮ ਕਰ ਰਹੇ ਹਨ। ਢੀਂਡਸਾ ਨੇ ਕਿਹਾ ਚਲੋ ਆਈਆਂ ਆਈਆਂ ਵਿਧਾਨ ਸਭਾ ਚੋਣਾਂ ਲੋਕ ਆਪੇ ਹੀ ਹਿਸਾਬ ਲੈ ਲੈਣਗੇ। ਉਹਨਾਂ ਦੱਸਿਆ ਕਿ ਕਿਸਾਨ 20-25 ਕਿਲੋਮੀਟਰ ਤੋਂ ਚੱਲ ਕੇ ਇੱਥੇ ਸੇਵਾ ਕਰ ਰਹੇ ਹਨ ਥੈਲੇ, ਤਰਪਾਲਾਂ ਆਦਿ ਦਾ ਇੰਤਜ਼ਾਮ ਵੀ ਆਪਣੇ ਪੱਧਰ ਤੇ ਹੀ ਕਰ ਰਹੇ ਹਨ, ਜਿਨਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ। ਸਰਕਾਰ ਨਾਂ ਇਨ੍ਹਾਂ ਨੂੰ ਮਿੱਟੀ ਅਤੇ ਨਾਂ ਥੈਲੇ ਨਾਂ ਹੀ ਕੋਈ ਹੋਰ ਸਹਾਇਤਾ ਕਰ ਰਹੀ ਹੈ। ਕਿਸਾਨ ਵੀਰ ਨੱਕਿਆਂ ਤੇ ਬੈਠੇ ਹਨ, ਪਰੰਤੂ ਜੇਕਰ ਕਿਸਾਨ ਅਜਿਹਾ ਉਦਮ ਨਾ ਕਰਦੇ ਤਾਂ ਹੁਣ ਨੂੰ ਕਦੋਂ ਦਾ ਪਾਣੀ ਉਹਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਬਰਬਾਦ ਕਰ ਦਿੰਦਾ। ਸਰਕਾਰ ਨੂੰ ਪਤਾ ਹੈ ਕਿ ਪਾਣੀ ਹਰ ਵਾਰ ਆਉਂਦਾ ਹੈ, ਤਾਂ ਫਿਰ ਪਹਿਲਾਂ ਕੁੰਭ ਕਰਨੀ ਨੀਦ ਕਿਉ ਸੁੱਤੀ ਰਹੀ ਹੁਣ ਸਿਰਫ ਢੋਂਗ ਰਚਾ ਰਹੀ ਹੈ। ਐਸਡੀਓ, ਐਕਸ਼ਨ ਆਦਿ ਸਿਰਫ ਚੱਕਰ ਮਾਰ ਰਹੇ ਹਨ, ਜਦੋਂ ਕਿ ਇਤਜਾਮ ਲੋਕ ਖੁਦ ਹੀ ਕਰ ਰਹੇ ਹਨ। ਉਨਾਂ ਆਪ ਸਰਕਾਰ ਤੇ ਸ਼ਬਦੀ ਬਾਰ ਕਰਦਿਆਂ ਕਿਹਾ ਕਿ ਸਾਰੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਦਾ ਪ੍ਰਬੰਧ ਸਭ ਤੋਂ ਘਟੀਆ ਰਿਹਾ ਹੈ। ਜਦੋਂ ਕਿ ਜਿੰਨਾ ਸਹਿਯੋਗ ਇਸ ਵਾਰ ਲੋਕ ਇਸ ਘੱਗਰ ਦਰਿਆ ਸਬੰਧੀ ਕਰ ਰਹੇ ਹਨ ਇੰਨਾ ਸਹਿਯੋਗ ਪਹਿਲਾਂ ਕਦੇ ਵੀ ਨਹੀਂ ਹੋਇਆ। ਉਨਾਂ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ, ਕਿ ਪੀਐਮ ਦਾ ਰਵਈਆ ਵੀ ਮਾੜਾ ਹੀ ਰਿਹਾ ਹੈ, ਕਿਉਂਕਿ ਪੰਜਾਬ ਹੜਾਂ ਨਾਲ ਜੂਝ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਇਸ ਆਪਦਾ ਵਿੱਚ ਨਰਿੰਦਰ ਮੋਦੀ ਨੂੰ ਪੰਜਾਬ ਦਾ ਦੌਰਾ ਕਰਨਾ ਚਾਹੀਦਾ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨਾਂ ਦੇ ਮਨਾਂ ਵਿੱਚ ਪੰਜਾਬ ਪ੍ਰਤੀ ਹਮਦਰਦੀ ਨਹੀਂ ਹੈ। ਕਿਉਂਕਿ ਇਹ ਕੁਦਰਤੀ ਆਫਤ ਪਹਿਲੇ ਦਿਨ ਹੀ ਐਲਾਣ ਦੇਣੀ ਚਾਹੀਦੀ ਸੀ, ਪ੍ਰੰਤੂ ਜੇਕਰ ਹੁਣ ਦਸ ਦਿਨਾਂ ਬਾਅਦ ਐਲਾਨ ਵੀ ਕਰ ਦਿੱਤਾ ਪ੍ਰੰਤੂ ਫੰਡ ਅਜੇ ਤੱਕ ਨਹੀਂ ਜਾਰੀ ਕੀਤੇ। ਇਸ ਸਮੇਂ ਉਹਨਾਂ ਨਾਲ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਨਗਰ ਕੌਂਸਲ ਨਗਰ ਪੰਚਾਇਤ ਮੂਣਕ ਦੇ ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਕਿਰਪਾਲ ਸਿੰਘ ਨਾਥਾ ਕੌਂਸਲਰ, ਸਰੇਸ਼ ਕੁਮਾਰ ਪਾਲਾ, ਸੁਖਪਾਲ ਸਿੰਘ ਪਾਲੀ ਅਤੇ ਹੋਰ ਆਗੂ ਵੀ ਇਸ ਸਮੇਂ ਮੌਜੂਦ ਸਨ।