Thursday, November 05, 2026
BREAKING NEWS
• ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ

BalachaurNews

ਗੜ੍ਹੀ ਕਾਨੂੰਗੋ 'ਚ ਖੁੱਲ੍ਹਿਆ ਆਮ ਆਦਮੀ ਕਲੀਨਿਕ, ਵਿਧਾਇਕ ਸੰਤੋਸ਼ ਕਟਾਰੀਆ ਨੇ ਕੀਤਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਲਗਾਤਾਰ ਜਾਰੀ ਮੁਹਿੰਮ ਤਹਿਤ, ਵਿਧਾਨ ਸਭਾ ਹਲਕਾ ਬਲਾਚੌਰ ਅਧੀਨ ਪੈਂਦੇ ਪਿੰਡ ਗੜ੍ਹੀ ਕਾਨੂੰਗੋ ਵਿਖੇ ਨਵੇਂ ਬਣੇ 'ਆਮ ਆਦਮੀ ਕਲੀਨਿਕ' ਦਾ ਉਦਘਾਟਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਕੀਤਾ ਗਿਆ।

ਵਿਧਾਇਕਾ ਕਟਾਰੀਆ ਵੱਲੋਂ ਧਾਰਮਿਕ ਯਾਤਰਾ ਦੀ ਬੱਸ ਨੂੰ ਹਰੀ ਝੰਡੀ ਯਾਤਰੀਆਂ ਦੀ ਸੁਖਦ ਯਾਤਰਾ ਲਈ ਕੀਤੀ ਅਰਦਾਸ

ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਅੱਜ ਹਲਕਾ ਬਲਾਚੌਰ ਦੇ ਤਿੰਨ ਪ੍ਰਮੁੱਖ ਪਿੰਡਾਂ—ਰੱਕੜਾਂ ਢਾਹਾਂ, ਮਹਿੰਦਪੁਰ ਅਤੇ ਸਹੂੰਗੜਾ ਦੀਆਂ ਸੰਗਤਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਲਈ ਰਵਾਨਾ ਕੀਤਾ ਗਿਆ।

ਵਿਧਾਇਕਾ ਕਟਾਰੀਆ ਨੇ 3 ਪਿੰਡਾਂ ਤੋਂ 'ਮੁੱਖ ਮੰਤਰੀ ਤੀਰਥ ਯਾਤਰਾ' ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਅੱਜ ਹਲਕਾ ਬਲਾਚੌਰ ਦੇ ਤਿੰਨ ਪ੍ਰਮੁੱਖ ਪਿੰਡਾਂ ਬਛੌੜੀ, ਕੌਲਗੜ੍ਹ ਅਤੇ ਰੱਖੜਾ ਬੇਟ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਲੰਬੂਆ 'ਚ ਨਵੀਂ ਸੜਕ ਦਾ ਨੀਂਹ ਪੱਥਰ*

ਹਲਕਾ ਬਲਾਚੌਰ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵੱਲੋਂ ਪਿੰਡ ਲੰਬੂਆ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ 'ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਯੁਵਾ' ਦੀ ਮੇਜ਼ਬਾਨੀ ਕੀਤੀ

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ "ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਯੁਵਾ" ਦੇ ਤਹਿਤ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸੰਬੋਧਨ ਦੀ ਲਾਈਵ ਸਕ੍ਰੀਨਿੰਗ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜੋ ਕਿ ਇੱਕ ਮਹੱਤਵਪੂਰਨ ਰਾਸ਼ਟਰੀ ਪਹਿਲਕਦਮੀ ਹੈ ਜਿਸਦਾ ਉਦੇਸ਼ ਨੌਜਵਾਨਾਂ ਨੂੰ ਨਸ਼ਾ ਮੁਕਤ ਅਤੇ ਵਿਕਸਤ ਭਾਰਤ ਬਣਾਉਣ ਲਈ ਪ੍ਰੇਰਿਤ ਕਰਨਾ ਹੈ। 

ਬਲਾਚੌਰ ਵਿਖੇ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼

ਹਲਕਾ ਬਲਾਚੌਰ ਦੇ ਸਰਵਪੱਖੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਅੱਜ ਪਿੰਡ ਧੱਕਤਾਣਾ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਗਲੀਆਂ-ਨਾਲੀਆਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ ਗਿਆ।

ਬਲਾਚੌਰ 'ਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਅਨਸਰਾਂ ਦੀ ਮੱਦਦ ਨਾ ਕੀਤੀ ਜਾਵੇ-ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ

ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਅੱਜ ਨਸ਼ਿਆਂ ਖ਼ਿਲਾਫ਼ ਆਪਣੇ ਹਮਾਇਤੀਆਂ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਸਮੂਹ ਜਨਤਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਵੀ ਅਨਸਰ ਦੀ ਮੱਦਦ ਨਾ ਕੀਤੀ ਜਾਵੇ।

ਬਲਾਚੌਰ 'ਚ 'ਸਰਕਾਰ ਤੁਹਾਡੇ ਦੁਆਰ'

ਪੰਜਾਬ ਸਰਕਾਰ ਦੀਆਂ ਲੋਕ-ਕਲਿਆਣਕਾਰੀ ਨੀਤੀਆਂ ਅਤੇ ਵਿਕਾਸ ਕਾਰਜਾਂ ਦਾ ਲਾਹਾ ਹਰ ਆਮ ਨਾਗਰਿਕ ਤੱਕ ਪਹੁੰਚਾਉਣ ਦੇ ਮਕਸਦ ਨਾਲ ਹਲਕਾ ਬਲਾਚੌਰ ਵਿੱਚ ਸਿਆਸੀ ਗਰਮਜੋਸ਼ੀ ਵਧ ਗਈ ਹੈ।

ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਦਾ ਭਾਜਪਾ ਦਫ਼ਤਰ ਬਲਾਚੌਰ ਵਿਖੇ ਭਰਵਾਂ ਸਵਾਗਤ

ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਦਫ਼ਤਰ ਬਲਾਚੌਰ ਵਿਖੇ ਪਹੁੰਚੇ, ਜਿੱਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਸਮੂਹ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ।

ਪੇਪਰ ਲੀਕ ਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਅਸਤੀਫਾ ਦੇਣ : ਪ੍ਰਧਾਨ ਕਾਂਗਰਸ

ਸੈਂਕੜਿਆਂ ਕਾਂਗਰਸੀ ਵਰਕਰਾਂ ਨੇ ਵਾਰ-ਵਾਰ ਹੋ ਰਹੇ ਪੇਪਰ ਲੀਕ ਅਤੇ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਕੀਤੀ ਗਈ ਦਰਿੰਦਗੀ ਦੇ ਵਿਰੋਧ ਵਿੱਚ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ।

ਨੌਜਵਾਨਾਂ ਨੂੰ ਸਹੀ ਸੇਧ ਦੇਣਾ ਪਰਮਾਤਮਾ ਦਾ ਨਾਮ ਲੈਣ ਦੇ ਬਰਾਬਰ: ਮਨੀਸ਼ ਤਿਵਾਰੀ

ਯੂਥ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਇੰਜੀਨੀਅਰ ਹਿਤਰਾਜ ਚੌਧਰੀ ਜੰਡੀ ਵੱਲੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ  ਮਨੀਸ਼ ਤਿਵਾੜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ।

ਬਲਾਚੌਰ 'ਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਅਨਸਰਾਂ ਦੀ ਮੱਦਦ ਨਾ ਕੀਤੀ ਜਾਵੇ : ਜ਼ਿਲ੍ਹਾ ਪ੍ਰਧਾਨ ਕਾਂਗਰਸ

ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਅੱਜ ਨਸ਼ਿਆਂ ਖ਼ਿਲਾਫ਼ ਆਪਣੇ ਹਮਾਇਤੀਆਂ ਨਾਲ ਇੱਕਜੁਟਤਾ ਪ੍ਰਗਟਾਉਂਦਿਆਂ ਸਮੂਹ ਜਨਤਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਵੀ ਅਨਸਰ ਦੀ ਮਦਦ ਨਾ ਕੀਤੀ ਜਾਵੇ।

ਬਲਾਚੌਰ ਦੇ ਪਿੰਡਾਂ 'ਚ ਵਿਧਾਇਕਾ ਸੰਤੋਸ਼ ਕਟਾਰੀਆ ਦੀ 'ਲੋਕ ਮਿਲਣੀ' ਨੂੰ ਭਰਵਾਂ ਹੁੰਗਾਰਾ

ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ  ਸੰਤੋਸ਼ ਕਟਾਰੀਆ ਅਤੇ ਸੀਨੀਅਰ 'ਆਪ' ਆਗੂ ਅਸ਼ੋਕ ਕਟਾਰੀਆ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ।

ਮਾਨ ਸਰਕਾਰ ਦੇ ਇਤਿਹਾਸਕ ਫੈਸਲਿਆਂ ਸਦਕਾ 2027 'ਚ ਫਿਰ ਬਣੇਗੀ 'ਆਪ' ਦੀ ਸਰਕਾਰ: ਚੇਅਰਮੈਨ ਜਲਾਲਪੁਰ

ਜ਼ਿਲ੍ਹਾ ਪਲੈਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਪਨਿਆਲੀ ਕਲਾਂ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।

ਟਰੱਕ ਆਪਰੇਟਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਬ੍ਰਿਗੇਡੀਅਰ ਰਾਜ ਕੁਮਾਰ ਨੇ ਦਿੱਤਾ ਭਰੋਸਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ (ਰਿਟਾ.) ਰਾਜ ਕੁਮਾਰ ਅੱਜ ਵਿਸ਼ੇਸ਼ ਤੌਰ 'ਤੇ 'ਦੀ ਪਬਲਿਕ ਟਰੱਕ ਯੂਨੀਅਨ ਕੈਰੀਅਰ ਬਲਾਚੌਰ' ਵਿਖੇ ਪਹੁੰਚੇ।

ਮਾਂਵਾਂ-ਧੀਆਂ ਸਤਿਕਾਰ ਯੋਜਨਾ: ਹਲਕਾ ਬਲਾਚੌਰ ਦੇ ਪਿੰਡ ਬੂਲੇਵਾਲ ਵਿਖੇ ਰਜਿਸਟ੍ਰੇਸ਼ਨ ਮੁਹਿੰਮ ਦੀ ਹੋਈ ਜ਼ੋਰਦਾਰ ਸ਼ੁਰੂਆਤ

ਮਹਿਲਾਵਾਂ ਦੇ ਸਮਾਜਿਕ ਸਨਮਾਨ, ਸੁਰੱਖਿਆ ਅਤੇ ਉਨ੍ਹਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਅੱਜ ਹਲਕਾ ਬਲਾਚੌਰ ਦੇ ਪਿੰਡ ਬੂਲੇਵਾਲ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।

ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੋਵੇਗੀ ਹੱਲ ਚੇਅਰਮੈਨ ਜਲਾਲਪੁਰ ਨੇ ਐਮ.ਸੀ. ਨਿਰਮਲਾ ਰਾਣੀ ਨੂੰ ਸੌਂਪਿਆ 2 ਲੱਖ 26 ਹਜ਼ਾਰ ਰੁਪਏ ਚੈੱਕ

ਬਲਾਚੌਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦੇ ਹੋਏ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਵਾਰਡ ਨੰਬਰ 11 ਵਿੱਚ ਗੰਦੇ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ ਨੂੰ ਦਰੁਸਤ ਕਰਨ ਲਈ 2 ਲੱਖ 26 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।

2027 ਦੀਆਂ ਚੋਣਾਂ ਵਿੱਚ 'ਆਪ' ਭਾਰੀ ਬਹੁਮਤ ਨਾਲ ਦੂਜੀ ਵਾਰ ਬਣਾਏਗੀ ਸਰਕਾਰ: ਚੇਅਰਮੈਨ

ਜ਼ਿਲ੍ਹਾ ਪਲੈਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਪਿੰਡ ਟੌਸਾ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ 'ਚ ਜਥੇਬੰਦਕ ਢਾਂਚੇ ਦਾ ਵੱਡਾ ਵਿਸਤਾਰ

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦਕ ਨਿਯੁਕਤੀਆਂ ਕਰਦਿਆਂ ਅੱਜ ਹਲਕਾ ਬਲਾਚੌਰ ਵਿੱਚ ਪਾਰਟੀ ਦੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਨਵੀਆਂ ਅਹੁਦੇਦਾਰੀਆਂ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਵੀ ਜ਼ਰੂਰੀ, ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ”: ਸੰਤੋਸ਼ ਕਟਾਰੀਆ

ਹਲਕਾ ਬਲਾਚੌਰ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਉਨ੍ਹਾਂ ਦੇ ਪੁੱਤਰ ਕਰਨਵੀਰ ਕਟਾਰੀਆ ਵੱਲੋਂ ਇਲਾਕੇ ਵਿੱਚ ਕੁਝ ਫੈਕਟਰੀਆਂ ਦੁਆਰਾ ਹਵਾ ਅਤੇ ਪਾਣੀ ਦੇ ਵਧ ਰਹੇ ਪ੍ਰਦੂਸ਼ਣ ਦੇ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਉਠਾਇਆ ਗਿਆ ਹੈ।

ਭਾਜਪਾ ਦੀਆਂ ਲੋਕ ਹਿੱਤ, ਪੰਜਾਬ ਪੱਖੀ ਅਤੇ ਰਾਸ਼ਟਰਵਾਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਤਿੰਦਰ ਸਿੰਘ ਸੈਣੀ ਭਾਜਪਾ ਵਿੱਚ ਸ਼ਾਮਲ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ **ਰਾਜਵਿੰਦਰ ਸਿੰਘ ਲੱਕੀ** ਦੀ ਅਗਵਾਈ ਹੇਠ ਪਿੰਡ **ਮਹਿਤਪੁਰ ਉਲਦਨੀ** ਦੇ ਵਸਨੀਕ **ਜਤਿੰਦਰ ਸਿੰਘ ਸੈਣੀ** ਨੇ ਭਾਜਪਾ ਦੀਆਂ ਲੋਕ ਹਿੱਤ, ਪੰਜਾਬ ਪੱਖੀ ਅਤੇ ਰਾਸ਼ਟਰ ਹਿੱਤ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦਾ ਪੱਲਾ ਫੜਿਆ।

ਬਾਬਾ ਬੂਟੇ ਸਾਹ ਸਲਾਨਾ ਮੇਲੇ 'ਤੇ ਲਗਾਇਆ ਯਾਦਗਾਰੀ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ

ਬਾਬਾ ਬੂਟੇ ਸਾਹ ਸਲਾਨਾ ਮੇਲਾ ਪਿੰਡ ਗਹੂੰਣ ਵਿਖੇ ਸੂਰੀ ਹਸਪਤਾਲ ਵੱਲੋਂ ਆਪਣੇ ਸੰਸਥਾਪਕ ਸਵ. ਡਾ. ਉਜਾਗਰ ਸਿੰਘ ਸੂਰੀ ਤੇ ਸਵ. ਸੁਰਜੀਤ ਸਿੰਘ ਮਹਿਕਾ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰਾਂ ਜਗਦੀਪ ਸਿੰਘ ਅਸਟਰੀਆ, ਜਸਪ੍ਰੀਤ ਸਿੰਘ ਫੌਜੀ ਦੇ ਸਹਿਯੋਗ ਨਾਲ ਡਾ. ਭੁਪਿੰਦਰ ਸਿੰਘ ਸੂਰੀ ਦੀ ਅਗਵਾਹੀ ਵਿੱਚ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।

ਜ਼ਿਲ੍ਹਾ ਡਰੱਗ ਇੰਸਪੈਕਟਰ ਨਾਲ ਬਲਾਚੌਰ ਕੈਮਿਸਟ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ

ਤਹਿਸੀਲ ਕੈਮਿਸਟ ਐਸੋਸੀਏਸ਼ਨ ਬਲਾਚੌਰ ਵਲੋਂ ਪ੍ਰਧਾਨ ਸਤਨਾਮ ਪਨੇਸਰ ਦੀ ਯੋਗ ਅਗਵਾਈ ਹੇਠ ਬੀਤੇ ਦਿਨੀਂ ਸਾਈਂ ਮਨੀ ਰੈਸਟੋਰੈਂਟ ਚੰਡੀਗੜ੍ਹ ਰੋਡ ਬਾਈਪਾਸ ਚੌਂਕ ਬਲਾਚੌਰ ਵਿਖੇ ਇੱਕ ਬਹੁਤ ਹੀ ਜਰੂਰੀ ਅਤੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਕਾਂਗਰਸ ਪਾਰਟੀ ਬਲਾਚੌਰ ਦਾ ਵਰਕਰ ਪੂਰੀ ਤਰਾਂ ਮੁਸਤੈਦ: ਜ਼ਿਲ੍ਹਾ ਪ੍ਰਧਾਨ ਕਾਂਗਰਸ ਵਰਕਰਾਂ ਦੀ ਮੀਟਿੰਗ ਬਲਾਚੌਰ ਵਿਖੇ ਹੋਈ

 ਕਾਂਗਰਸ ਪਾਰਟੀ ਦਾ ਵਰਕਰ ਭਵਿੱਖ ਲਈ ਪੂਰੀ ਤਰਾਂ ਤਿਆਰ ਹੈ ਇਹੋ ਕਹਿਣਾ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਨ ਅਜੇ ਮੰਗੂਪੁਰ ਦਾ। ਬੀਤੇ ਦਿਨੀ SIR ਨਾਲ ਸੰਬੰਧਿਤ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਤੈਨਾਤ ਕੀਤੇ ਗਏ ਸਾਰੇ ਹੀ BLA ਨੇ ਬੜੇ ਉਤਸਾਹ ਨਾਲ ਮੀਟਿੰਗ ਵਿੱਚ ਹਿੱਸਾ ਲਿਆ।

ਜਸਵੀਰ ਸਿੰਘ ਗੜ੍ਹੀ ਦਰਬਾਰ ਸਾਈ ਚੇਤਰ ਸ਼ਾਹ ਜੀ ਮਹਿੰਦੀਪੁਰ ਬਲਾਚੌਰ ਵਿਖੇ ਹੋਏ ਨਤਮਸਤਕ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਅੱਜ ਦਰਬਾਰ ਸਾਈ ਚੇਤਰ ਸ਼ਾਹ ਜੀ ਮਹਿੰਦੀਪੁਰ, ਬਲਾਚੌਰ ਵਿਖੇ ਨਤਮਸਤਕ ਹੋਏ।

'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਸ਼ਰਧਾਲੂਆਂ ਦੀਆਂ ਬੱਸਾਂ ਰਵਾਨਾ

ਮਾਨ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਦੀ ਕਦਰ ਕਰਦਿਆਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ਤਹਿਤ ਅੱਜ ਵੱਖ-ਵੱਖ ਪਿੰਡਾਂ ਤੋਂ ਦੋ ਬੱਸਾਂ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ।

ਬਲਾਚੌਰ ਦੇ ਪਿੰਡਾਂ ਦਾ ਹੋਵੇਗਾ ਸਰਵਪੱਖੀ ਵਿਕਾਸ: ਬ੍ਰਿਗੇਡੀਅਰ ਰਾਜ ਕੁਮਾਰ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ (ਰਿਟਾ.) ਰਾਜ ਕੁਮਾਰ ਵੱਲੋਂ ਅੱਜ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਨਾਲ ਦੁੱਖ-ਸੁੱਖ ਸਾਂਝਾ ਕੀਤਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਭਰੋਸਾ ਦਿਵਾਇਆ।

ਚੌਧਰੀ ਜਸਪਾਲ ਕਸਾਣਾ ਬਤੌਰ ਇੰਸਪੈਕਟਰ ਹੋਏ ਸੇਵਾ ਮੁਕਤ

ਚੌਧਰੀ ਜਸਪਾਲ ਕਸਾਣਾ ਖੀਵੇਵਾਲ ਆਪਣੀਆਂ 38 ਸਾਲ ਦੀਆਂ ਬੇਦਾਗ ਸਵਾਵਾਂ ਦੇਣ ਉਪਰੰਤ ਦੀ ਹੁਸ਼ਿਆਰਪੁਰ ਐਕਸਪ੍ਰੈਸ ਟਰਾਂਸਪੋਰਟ ਲਿਮਟਿਡ ਕੰਪਨੀ ਤੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ।

ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਦੋ ਚੋਰਾਂ ਨੂੰ ਚੋਰੀ ਕੀਤੇ ਗਹਿਣਿਆਂ ਸਮੇਤ ਕਾਬੂ ਕੀਤਾ

ਡੀਐਸਪੀ ਹੇਮੰਤ ਮਲਹੋਤਰਾ, ਇੰਸਪੈਕਟਰ ਕਮਲ ਤਨੇਜਾ ਨੇ ਬਲਾਚੌਰ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਣ ਲਈ ਹਮੇਸ਼ਾ ਹੀ ਆਪਣੀ ਲੋੜੀਂਦੀ ਕਾਰਵਾਈ ਕੀਤੀ ਹੈ

ਬਲਾਚੌਰ ਅਕਾਲੀ ਦਲ ਵੱਲੋਂ ਚੋਣਾਂ ਲਈ ਰਣਨੀਤੀ ਤਿਆਰ ਜਲਦ ਬੂਥ ਕਮੇਟੀਆਂ ਗਠਿਤ ਕਰਨ ਦੀ ਅਪੀਲ : ਹਨੀ ਟੋਂਸਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਹਲਕਾ ਬਲਾਚੌਰ ਦੇ ਮੁੱਖ ਦਫ਼ਤਰ ਵਿਖੇ ਇੱਕ ਅਹਿਮ ਤੇ ਹੰਗਾਮੀ ਮੀਟਿੰਗ ਸੱਦੀ ਗਈ।

ਵਪਾਰ ਮੰਡਲ ਦੀਆਂ ਮੁਸ਼ਕਿਲਾਂ ਡੀ ਐਸ ਪੀ ਬਲਾਚੌਰ ਅਤੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਨੇ ਸੁਣਿਆ

ਸ਼ਹਿਰ ਦੀਆਂ ਵਪਾਰਕ ਅਤੇ ਟ੍ਰੈਫਿਕ ਸਬੰਧੀ ਸਮੱਸਿਆਵਾਂ ਦੇ ਸਥਾਈ ਹੱਲ ਲਈ ਅੱਜ ਸਬ ਡਿਵੀਜ਼ਨ ਬਲਾਚੌਰ ਦੇ ਡੀ.ਐੱਸ.ਪੀ. ਹਿੰਮਤ ਮਲਹੋਤਰਾ, ਐਸਐਚਓ ਸਿਟੀ ਕਮਲ ਤਨੇਜਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਵੱਲੋਂ ਵਪਾਰ ਮੰਡਲ ਅਤੇ ਸਥਾਨਕ ਦੁਕਾਨਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਹਨੀ ਟੌਂਸਾ ਦੇ ਬਲਾਚੌਰ ਇੰਚਾਰਜ ਬਣਨ 'ਤੇ ਪਿੰਡ ਮਾਣੇਵਾਲ ਵਿਖੇ ਗਰਮਜੋਸ਼ੀ ਨਾਲ ਸਵਾਗਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਬਲਾਚੌਰ ਦੇ ਨਵੇਂ ਹਲਕਾ ਇੰਚਾਰਜ ਵਜੋਂ ਸੰਦੀਪ ਚੌਧਰੀ ਹਨੀ ਟੌਂਸਾ ਦੀ ਨਿਯੁਕਤੀ ਕੀਤੇ ਜਾਣ ਤੋਂ ਬਾਅਦ ਪੂਰੇ ਹਲਕੇ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਦਾਦਾ ਰਾਸ਼ਟਰਪਤੀ ਅਵਾਰਡੀ ਤੇ ਪੋਤੀ ਸਿੱਖਿਆ ਦੇ ਖੇਤਰ 'ਚ ਅੱਵਲ ਭਾਰਤੀ ਖੇਪੜ ਨੇ ਗੁੱਜਰ ਬਰਾਦਰੀ ਦਾ ਨਾਂ ਚਮਕਾਇਆ

ਐਮ.ਆਰ. ਸਿਟੀ ਪਬਲਿਕ ਸਕੂਲ ਦਾ ਸਾਲਾਨਾ ਨਤੀਜਾ 100 ਫੀਸਦੀ ਰਿਹਾ ਹੈ, ਜਿਸ ਵਿੱਚ ਸਕੂਲ ਦੀ ਹੋਣਹਾਰ ਵਿਦਿਆਰਥਣ ਭਾਰਤੀ ਖੇਪੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 96.2% ਅੰਕ ਹਾਸਲ ਕੀਤੇ ਹਨ।

ਬਲਾਚੌਰ ਵਿਖੇ ਕਰੀਅਰ ਕਾਊਸਲਿੰਗ ਪ੍ਰੋਗਰਾਮ ਆਯੋਜਿਤ

ਸ਼੍ਰੀ ਗੁਲਪ੍ਰੀਤ ਸਿੰਘ ਔਲਖ ਆਈ ਏ ਐਸ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਬਲਾਚੌਰ ਵਿਖੇ ਕਰੀਅਰ ਕਾਊਸਲਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਵਿਦਿਆਰਥਣ ਸਾਇਨਾ ਨੇ ਹਾਸਿਲ ਕੀਤਾ ਮੈਰਿਟ ਵਿਚ ਸਥਾਨ

ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦਾ ਨਤੀਜ਼ਾ 100% ਰਿਹਾ ਹੈ।

ਬਜ਼ੁਰਗਾਂ ਲਈ 'ਸਰਬਣ ਪੁੱਤ' ਬਣੇ ਮੁੱਖ ਮੰਤਰੀ ਮਾਨ ਪਿੰਡ ਸਹਿਬਾਜਪੁਰ ਤੋਂ ਸ਼ਰਧਾਲੂਆਂ ਦਾ ਜਥਾ ਅੰਮ੍ਰਿਤਸਰ ਲਈ ਰਵਾਨਾ, ਕਟਾਰੀਆ

ਪੰਜਾਬ ਸਰਕਾਰ ਦੀ ਬਜ਼ੁਰਗਾਂ ਨੂੰ ਸਮਰਪਿਤ 'ਮੁੱਖ ਮੰਤਰੀ ਤੀਰਥ ਯਾਤਰਾ' ਯੋਜਨਾ ਤਹਿਤ ਅੱਜ ਪਿੰਡ ਸਹਿਬਾਜਪੁਰ ਵਿਖੇ ਬੇਹੱਦ ਉਤਸ਼ਾਹ ਅਤੇ ਸ਼ਰਧਾ ਭਰਿਆ ਮਾਹੌਲ ਦੇਖਣ ਨੂੰ ਮਿਲਿਆ।

ਜਸਵੀਰ ਸਿੰਘ ਗੜ੍ਹੀ ਅੰਤਿਮ ਅਰਦਾਸ ਵਿੱਚ ਹੋਏ ਸ਼ਾਮਿਲ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਪਿੰਡ ਸਾਹਿਬਾ ਵਿਖੇ ਪੰਡਿਤ ਬਾਲ ਕਿਸ਼ਨ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।

ਆਮ ਆਦਮੀ ਪਾਰਟੀ ਦੇ ਵਲੋਂ ਭਾਜਪਾ ਦਫਤਰ ਬਲਾਚੌਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਤਣਾਅਪੂਰਣ ਬਣ ਗਿਆ

ਬੀਤੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।

ਪੰਜਾਬ ਦੇ ਰਾਜਪਾਲ ਵੱਲੋਂ ਰਾਸ਼ਟਰੀ ਏਕਤਾ ਲਈ ਲੋਕਾਂ ਨੂੰ ਮਹਾਰਾਣਾ ਪ੍ਰਤਾਪ ਦੇ ਆਦਰਸ਼ਾਂ 'ਤੇ ਚੱਲਣ ਦਾ ਸੱਦਾ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੋਕਾਂ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਰਾਸ਼ਟਰੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਮਹਾਰਾਣਾ ਪ੍ਰਤਾਪ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ।

ਫੁੱਟ ਪਾਊ ਰਾਜਨੀਤੀ ਅਤੇ ਭਾਈਚਾਰਿਆਂ ਵਿੱਚ ਟਕਰਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲੋਕਤੰਤਰ ਲਈ ਵਧੇਰੇ ਘਾਤਕ ਅਤੇ ਸਾਡੇ ਸ਼ਹੀਦਾਂ ਦੇ ਆਦਰਸ਼ਾਂ ਦੇ ਵਿਰੁੱਧ : ਮੁੱਖ ਮੰਤਰੀ ਮਾਨ

12