ਬਲਾਚੌਰ : ਡੀਐਸਪੀ ਹੇਮੰਤ ਮਲਹੋਤਰਾ, ਇੰਸਪੈਕਟਰ ਕਮਲ ਤਨੇਜਾ ਨੇ ਬਲਾਚੌਰ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਣ ਲਈ ਹਮੇਸ਼ਾ ਹੀ ਆਪਣੀ ਲੋੜੀਂਦੀ ਕਾਰਵਾਈ ਕੀਤੀ ਹੈ ਇਸ ਹੀ ਤਰ੍ਹਾਂ ਡੀਐਸਪੀ ਹੇਮੰਤ ਮਲਹੋਤਰਾ, ਇੰਸਪੈਕਟਰ ਕਮਲ ਤਨੇਜਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਕਿ ਸੁਰਿੰਦਰ ਕੁਮਾਰ ਪੁੱਤਰ ਜਗਨਾਥ ਵਾਸੀ ਕੰਗਣਾ ਬੇਟ ਥਾਣਾ ਸਿਟੀ ਬਲਾਚੌਰ ਵੱਲੋ ਉਸ ਦੇ ਘਰ ਮਿਤੀ 22.05.2026 ਨੂੰ ਕਰੀਬ 03:30 PM ਤੇ ਹੋਈ ਗਹਿਣਿਆਂ ਅਤੇ ਕੁਝ ਨਗਦੀ ਦੀ ਚੋਰੀ ਸੰਬੰਧੀ ਥਾਣਾ ਸਿਟੀ ਬਲਾਚੌਰ ਵਿਖੇ ਬਿਆਨ ਦਰਜ ਕਰਾਉਣ ਤੇ ਮੁਕਦਮਾ ਨੰਬਰ 71 ਮਿਤੀ 23.05.2026 ਅ/ਧ 331(3),305(a) BNS ਥਾਣਾ ਸਿਟੀ ਬਲਾਚੌਰ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਇੰਸਪੈਕਟਰ ਕਮਲ ਤਨੇਜਾ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਏਐਸਆਈ ਨਰੇਸ਼ ਕੁਮਾਰ ਦੀ ਟੀਮ ਵੱਲੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਨੀਸ਼ ਕੁਮਾਰ ਉਰਫ ਮਨੀ ਪੁੱਤਰ ਦਰਬਾਰਾ ਰਾਮ ਵਾਸੀ ਕੰਗਣਾ ਬੇਟ ਅਤੇ ਸਾਹਿਲ ਪੁੱਤਰ ਕਸ਼ਮੀਰੀ ਲਾਲ ਵਾਸੀ ਖੋਜਾ ਬੇਟ ਥਾਣਾ ਬਲਾਚੌਰ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਮੁਤਾਬਕ ਦੋਸ਼ੀਆ ਪਾਸੋ ਚੋਰੀ ਕੀਤੇ ਗਹਿਣਿਆਂ ਵਿੱਚੋ 02 ਚੂੜੀਆ, ਇੱਕ ਜੋੜਾ ਪੰਜੇਬਾ, ਤਿੰਨ ਮੁੰਦਰੀਆ (ਸਾਰੇ ਚਾਂਦੀ) ਬਰਾਮਦ ਕੀਤੇ ਜਾ ਚੁੱਕੇ ਹਨ, ਪੁਲਿਸ ਅਨੁਸਾਰ ਇਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ