ਬਲਾਚੌਰ , 13 ਜੂਨ (ਮੋਹਿਤ ਕੁਮਾਰ/ਮੋਹਨ ਲਾਲ)-ਬਾਬਾ ਬੂਟੇ ਸਾਹ ਸਲਾਨਾ ਮੇਲਾ ਪਿੰਡ ਗਹੂੰਣ ਵਿਖੇ ਸੂਰੀ ਹਸਪਤਾਲ ਵੱਲੋਂ ਆਪਣੇ ਸੰਸਥਾਪਕ ਸਵ. ਡਾ. ਉਜਾਗਰ ਸਿੰਘ ਸੂਰੀ ਤੇ ਸਵ. ਸੁਰਜੀਤ ਸਿੰਘ ਮਹਿਕਾ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰਾਂ ਜਗਦੀਪ ਸਿੰਘ ਅਸਟਰੀਆ, ਜਸਪ੍ਰੀਤ ਸਿੰਘ ਫੌਜੀ ਦੇ ਸਹਿਯੋਗ ਨਾਲ ਡਾ. ਭੁਪਿੰਦਰ ਸਿੰਘ ਸੂਰੀ ਦੀ ਅਗਵਾਹੀ ਵਿੱਚ ਖੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਪਰਿਵਾਰ ਵੱਲੋਂ ਪਿੰਡ ਗਹੂੰਣ ਵਿੱਚ ਹਰ ਲੜਕੀ ਦੇ ਵਿਆਹ ਵਿੱਚ 11000 ਰੁਪਏ ਸ਼ਗਨ ਦੇਣ ਦਾ ਵੀ ਐਲਾਨ ਕੀਤਾ ਗਿਆ। ਮੇਲੇ ਵਿੱਚ ਹਰ ਸਾਲ ਵਾਂਗੂ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੇ ਪਹੁੰਚ ਕੇ ਮੈਡੀਕਲ ਸਹੂਲਤਾਂ ਅਤੇ ਦਵਾਈਆਂ ਦੇ ਲੰਗਰ ਦਾ ਲਾਹਾ ਲਿਆ ਤੇ ਖੂਨਦਾਨ ਕੀਤਾ। ਇਸ ਮੌਕੇ ਵਿਸੇਸ਼ ਤੌਰ 'ਤੇ ਪਹੁੰਚੇ ਕਰਨਵੀਰ ਕਟਾਰੀਆ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਵੀ ਮੈਡੀਕਲ ਟੀਮ ਦੀ ਪ੍ਰਸੰਸਾ ਕੀਤੀ ਤੇ ਸੰਗਤਾਂ ਦੇ ਦਰਸ਼ਨ ਕੀਤੇ। ਇਸ ਸਮੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਦੇਹਲ, ਹਰਦੀਪ ਸਿੰਘ ਗਹੂੰਣ, ਡਾ. ਹਰੀ ਸਿੰਘ ਦਿਆਲਪੁਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਪਤਵੰਤੇ ਹਾਜਰ ਸਨ।