ਬਲਾਚੌਰ : ਕਾਂਗਰਸ ਪਾਰਟੀ ਦਾ ਵਰਕਰ ਭਵਿੱਖ ਲਈ ਪੂਰੀ ਤਰਾਂ ਤਿਆਰ ਹੈ ਇਹੋ ਕਹਿਣਾ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਨ ਅਜੇ ਮੰਗੂਪੁਰ ਦਾ। ਬੀਤੇ ਦਿਨੀ SIR ਨਾਲ ਸੰਬੰਧਿਤ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਤੈਨਾਤ ਕੀਤੇ ਗਏ ਸਾਰੇ ਹੀ BLA ਨੇ ਬੜੇ ਉਤਸਾਹ ਨਾਲ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੀ ਅਗਵਾਈ ਕਰਦਿਆਂ ਵਿਕਾਸ ਸੰਗਰ SIR ਕੋ-ਆਰਡੀਨੇਟਰ ਵੱਲੋਂ ਸਾਰੇ ਹੀ ਕਾਂਗਰਸੀ ਸਾਥੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਜਾਣੂ ਕਰਾਇਆ ਗਿਆ। ਇਸ ਉਪਰੰਤ ਅਮ੍ਰਿਤਪਾਲ ਭੋਂਸਲੇ ਵੱਲੋਂ ਵਿਸਤਾਰ ਪੂਰਵਕ SIR ਬਾਰੇ ਸਮਝਾਇਆ ਗਿਆ ਅਤੇ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਆਪਣੇ ਸਾਰੇ ਹੀ ਸਾਥੀਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਮਿਹਨਤ ਕਰਨ ਲਈ ਪ੍ਰੇਰਿਆ ਗਿਆ ਜਿਸ ਤੇ ਸਾਰੇ ਹੀ ਸਾਥੀਆਂ ਵੱਲੋਂ ਹੱਥ ਖੜੇ ਕਰ ਉਨ੍ਹਾਂ ਨੂੰ ਮਨਜ਼ੂਰੀ ਅਤੇ ਆਸ਼ਵਾਸਨ ਦਿੱਤਾ ਗਿਆ ਕਿ ਕਾਂਗਰਸ ਪਾਰਟੀ ਦਾ ਹਰ ਇੱਕ ਵਰਕਰ ਅਜੇ ਮੰਗੂਪੁਰ ਅਤੇ ਕਾਂਗਰਸ ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਵੇਗਾ। ਇਸ ਮੀਟਿੰਗ ਉਪਰੰਤ SIR ਨਾਲ ਸੰਬੰਧਿਤ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ SIR ਬਾਰੇ ਤੱਥਾਂ ਨੂੰ ਜਨਤਕ ਕੀਤਾ ਗਿਆ।