Thursday, May 09, 2024
BREAKING NEWS
ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂਸਿਸੋਦੀਆਂ ਦੀ ਜ਼ਮਾਨਤ ਪਟੀਸ਼ਨ ’ਤੇ 13 ਮਈ ਨੂੰ ਸੁਣਵਾਈ ਹੋਵੇਗੀਭਾਰਤੀਆਂ ਨੂੰ ਰੂਸ ਯੂਕਰੇਨ ਜੰਗ ’ਚ ਭੇਜਣ ਵਾਲੇ 4 ਦੋਸ਼ੀ ਗ੍ਰਿਫ਼ਤਾਰਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

Articles

ਲੋਕ ਸਿਮ੍ਰਤੀਆਂ ਵਿੱਚੋਂ ਗੁੰਮ ਹੋਇਆ : ਕਠਪੁਤਲੀਆਂ ਦਾ ਤਮਾਸ਼ਾ

December 01, 2023 10:59 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਪਿਆਰੇ ਬੱਚਿਓ ! ਮਨੁੱਖ ਆਪਣੇ ਮਨੋਰੰਜਨ , ਅਨੰਦ , ਖੁਸ਼ੀ ਅਤੇ ਸੁਹਜ - ਸਵਾਦ ਦੇ ਲਈ ਕਈ ਤਰ੍ਹਾਂ ਦੇ ਸਾਧਨਾ , ਗੀਤ - ਸੰਗੀਤ , ਅਭਿਨੈ , ਨਾਚ , ਤਮਾਸ਼ੇ , ਸੈਰ - ਸਪਾਟਾ , ਰੰਗਮੰਚ , ਸਿਨੇਮਾ , ਖੇਡਾਂ ਆਦਿ ਸੁਚਾਰੂ ਢੰਗ - ਤਰੀਕਿਆਂ ਦਾ ਸਹਾਰਾ ਲੈਂਦਾ ਹੈ ਅਤੇ ਆਪਣੇ ਮਨਪਸੰਦ ਸ਼ੌਕ ਪੂਰੇ ਕਰਕੇ ਮਾਨਸਿਕ ਤੇ ਸਰੀਰਕ ਖੇੜੇ ਦਾ ਅਨੁਭਵ ਕਰਦਾ ਹੈ। ਜਿਵੇਂ - ਜਿਵੇਂ ਸਮਾਂ ਬਤੀਤ ਹੁੰਦਾ ਰਹਿੰਦਾ ਹੈ ਮਨੁੱਖ ਦੇ ਵਿਚਾਰ , ਹਾਲਾਤ , ਸੁਹਜ - ਸੁਆਦ ਤੇ ਸਾਧਨ ਵੀ ਬਦਲਦੇ ਰਹਿੰਦੇ ਹਨ ਜਾਂ ਉਨਾਂ ਦੇ ਰੰਗ - ਢੰਗ ਵਿੱਚ ਬਦਲਾਓ ਆ ਹੀ ਜਾਂਦਾ ਹੈ। ਕਈ ਦਹਾਕੇ ਪਹਿਲਾਂ ਮੇਲਿਆਂ , ਤਿਉਹਾਰਾਂ , ਇਕੱਠਾਂ ਆਦਿ ਸਮੇਂ ਜਾਂ ਪਿੰਡਾਂ ਦੀਆਂ ਸੱਥਾਂ , ਗਲੀਆਂ , ਮੁਹੱਲਿਆਂ , ਸਰਵਜਨਕ ਸਥਾਨਾਂ , ਚੌਰਾਹਿਆਂ ਆਦਿ ਵਿੱਚ ਕਠਪੁਤਲੀਆਂ ਦੇ ਤਮਾਸ਼ੇ ਪੇਸ਼ਾਵਰ ਕਲਾਕਾਰਾਂ ਵੱਲੋਂ ਦਿਖਾਏ ਜਾਂਦੇ ਹੁੰਦੇ ਸੀ। ਕਠਪੁਤਲੀਆਂ ਦਾ ਤਮਾਸ਼ਾ ਇੱਕ ਨਾਟਕੀ ਖੇਡ ਹੀ ਹੁੰਦਾ ਸੀ। ਪਿੰਡਾਂ ਦੇ ਲੋਕੀਂ ਵੀ ਬੜੇ ਉਤਸ਼ਾਹ , ਰੁਚੀ ਅਤੇ ਚਾਅ - ਮਲਾਰ ਦੇ ਨਾਲ ਮਹਾਰਤ ਰੱਖਣ ਵਾਲਿਆਂ ( ਸੂਤਰਧਾਰ ) ਪਾਸੋਂ ਕਠਪੁਤਲੀਆਂ ਦੇ ਤਮਾਸ਼ੇ ਦੇਖਦੇ ਹੁੰਦੇ ਸੀ। ਇਹ ਕਠਪੁਤਲੀਆਂ ਲੱਕੜੀ , ਕਾਗਜ਼ , ਪਲਾਸਟਿਕ , ਚਮੜੇ ਜਾਂ ਪਲਾਸਟਰ ਆੱਫ਼ ਪੈਰਿਸ ਆਦਿ ਦੀਆਂ ਬਣਾਈਆਂ ਹੋਈਆਂ ਹੁੰਦੀਆਂ ਸਨ। ਇਹ ਕਈ ਕਿਸਮ ਦੀਆਂ ਹੁੰਦੀਆਂ ਹਨ , ਜਿਵੇਂ - ਹੱਥ ਕਠਪੁਤਲੀਆਂ , ਛਿਟੀ/ ਡੰਡੀ ਕਠਪੁਤਲੀਆਂ , ਛਾਇਆ /ਪਰਛਾਵਾਂ ਕਠਪੁਤਲੀਆਂ , ਡੋਰੀ/ਧਾਗਾ ਕਠਪੁਤਲੀਆਂ , ਪਰ ਅਕਸਰ ਅਸੀਂ ਡੋਰੀ/ਧਾਗਾ ਕਠਪੁਤਲੀਆਂ ਨੂੰ ਹੀ ਕਠਪੁਤਲੀਆਂ ਸਮਝਦੇ ਹਾਂ। ਕਠਪੁਤਲੀਆਂ ਦੇ ਵੱਖ - ਵੱਖ ਪਾਤਰ ਹੁੰਦੇ ਸਨ , ਜਿਵੇਂ : ਰਾਜਾ , ਰਾਣੀ , ਸਾਧੂ , ਫਕੀਰ , ਨੌਜਵਾਨ , ਬਜ਼ੁਰਗ , ਬੱਚਾ , ਯੋਧਾ , ਇਸਤਰੀ , ਰਾਜਕੁਮਾਰ , ਰਾਜਕੁਮਾਰੀ ਆਦਿ। ਕਲਾਕਾਰਾਂ ਵੱਲੋਂ ਇਹਨਾਂ ਵੱਖ - ਵੱਖ ਪਾਤਰਾਂ ਨੂੰ ਅਭਿਨੈ , ਅਹੁਦੇ ਅਤੇ ਸਥਿਤੀ ਦੇ ਅਨੁਸਾਰ ਹੀ ਤਿਆਰ ਕੀਤਾ ਹੋਇਆ ਹੁੰਦਾ ਸੀ। ਬਹੁਤੀ ਵਾਰ ਕਠਪੁਤਲੀਆਂ ਦਾ ਤਮਾਸ਼ਾ ਰਾਤ ਨੂੰ ਹੀ ਕੀਤਾ ਜਾਂਦਾ ਹੁੰਦਾ ਸੀ। ਕਲਾਕਾਰ ਵੱਲੋਂ ਕਠਪੁਤਲੀਆਂ ਦੇ ਤਮਾਸ਼ੇ ਨੂੰ ਪ੍ਰਭਾਵਸ਼ਾਲੀ ਅਤੇ ਵਧੇਰੇ ਅਨੰਦਮਈ ਬਣਾਉਣ ਲਈ ਦਿਲਖਿੱਚਵੀਆਂ ਰੌਸ਼ਨੀਆਂ , ਰੰਗ - ਬਿਰੰਗੇ ਸਜਾਵਟੀ ਪਰਦਿਆਂ , ਦੀਵੇ , ਲੈਂਪ , ਮੋਮਬੱਤੀਆਂ ਆਦਿ ਦੀ ਮੱਧਮ ਜਿਹੀ ਰੌਸ਼ਨੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੁੰਦਾ ਸੀ। ਜਦੋਂ ਕਲਾਕਾਰਾਂ /ਸੂਤਰਧਾਰਾਂ ਨੇ ਕਠਪੁਤਲੀ ਦਾ ਧਾਗਾ ਆਪਣੇ ਹੱਥਾਂ ਦੀਆਂ ਉਂਗਲੀਆਂ ਦੇ ਨਾਲ ਢੰਗ - ਤਰੀਕੇ ਨਾਲ ਪਕੜਿਆ ਹੋਇਆ ਹੁੰਦਾ ਸੀ ਅਤੇ ਇਹ ਧਾਗਾ ਜੋ ਕਿ ਕਾਲੇ ਜਿਹੇ ਰੰਗ ਦਾ ਅਕਸਰ ਹੁੰਦਾ ਸੀ ਇਸ ਨੂੰ ਮਜ਼ਬੂਤੀ ਨਾਲ ਕਠਪੁਤਲੀ ਦੇ ਨਾਲ ਵੀ ਬੰਨਿਆ ਹੋਇਆ ਹੁੰਦਾ ਸੀ। ਕਈ ਵਾਰ ਕਠਪੁਤਲੀਆਂ ਨੂੰ ਹੱਥਾਂ ਦੀਆਂ ਉਂਗਲੀਆਂ ਤੇ ਨਚਾਉਣ ਵਾਲਾ ਕਲਾਕਾਰ /ਸੂਤਰਧਾਰ ਆਪਣੇ ਮੂੰਹ ਵਿੱਚ ਪੀਪਨੀਂ ਆਦਿ ਪਾ ਕੇ ਕਠਪੁਤਲੀਆਂ ਦੇ ਨਾਚ ਅਤੇ ਅਭਿਨੈ ਅਨੁਸਾਰ ਕਈ ਪ੍ਰਕਾਰ ਦੀਆਂ ਧੁਨੀਆਂ ਵੀ ਪ੍ਰਗਟ ਕਰਕੇ ਕਠਪੁਤਲੀਆਂ ਦੇ ਤਮਾਸ਼ੇ ਨੂੰ ਹੋਰ ਵੀ ਵਧੇਰੇ ਰੋਚਕ ਪ੍ਰਭਾਵਸ਼ਾਲੀ ਅਤੇ ਮਕਸਦ ਭਰਪੂਰ ਬਣਾ ਦਿੰਦਾ ਹੁੰਦਾ ਸੀ। ਪਿਆਰੇ ਬੱਚਿਓ ! ਅਕਸਰ ਪਹਿਲਾਂ ਵਾਂਗ ਤਾਂ ਹੁਣ ਕਠਪੁਤਲੀਆਂ ਦੇ ਤਮਾਸ਼ੇ ਪਿੰਡਾਂ , ਸੱਥਾਂ , ਚੌਰਾਹਿਆਂ ਆਦਿ ਵਿੱਚ ਨਹੀਂ ਹੁੰਦੇ। ਬੱਚਿਓ ! ਕਠਪੁਤਲੀਆਂ ਦਾ ਤਮਾਸ਼ਾ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੁੰਦਾ ਸੀ , ਪਰ ਭਾਰਤ ਦੇ ਪ੍ਰਸਿੱਧ ਪ੍ਰਾਂਤ ਰਾਜਸਥਾਨ ਵਿੱਚ ਹੁਣ ਵੀ ਕਠਪੁਤਲੀਆਂ ਦਾ ਤਮਾਸ਼ਾ ਬਹੁਤ ਭਾਵਪੂਰਨ ਢੰਗ - ਤਰੀਕੇ ਨਾਲ ਕਲਾਕਾਰ ਪੇਸ਼ ਕਰਦੇ ਰਹਿੰਦੇ ਹਨ ਅਤੇ ਦੇਸ਼ਾਂ - ਵਿਦੇਸ਼ਾਂ ਤੋਂ ਆਏ ਯਾਤਰੀ ਕਠਪੁਤਲੀਆਂ ਦਾ ਤਮਾਸ਼ਾ ਦੇਖ ਕੇ ਇੱਥੇ ਬਹੁਤ ਖੁਸ਼ ਤੇ ਪ੍ਰਭਾਵਿਤ ਹੁੰਦੇ ਹਨ। ਰਾਜਸਥਾਨ ਪ੍ਰਾਂਤ ਦੇ ਲੋਕ ਕਠਪੁਤਲੀਆਂ ਦੇ ਤਮਾਸ਼ੇ ਕਰਨ ਵਿੱਚ ਖਾਸ ਮੁਹਾਰਤ ਰੱਖਦੇ ਹਨ। ਬੱਚਿਓ ! ਕਠਪੁਤਲੀਆਂ ਦੇ ਤਮਾਸ਼ੇ ਤੋਂ ਹੀ ਪੰਜਾਬੀ ਦਾ ਪ੍ਰਸਿੱਧ ਮੁਹਾਵਰਾ  ' ਉਗਲਾਂ 'ਤੇ ਨਚਾਉਣਾ ' ਪੈਦਾ ਹੋਇਆ ਹੈ ; ਕਿਉਂਕਿ ਸੂਤਰਧਾਰ ਆਪਣੀ ਪੇਸ਼ਕਾਰੀ ਦੇ ਦੌਰਾਨ ਕਠਪੁਤਲੀਆਂ ਨੂੰ ਉਗਲਾਂ 'ਤੇ ਨਚਾਉਂਦਾ ਹੁੰਦਾ ਹੈ। ਕਈ ਵਾਰ ਕਠਪੁਤਲੀਆਂ ਦੇ ਤਮਾਸ਼ੇ ਦਿਖਾਉਣ ਸਮੇਂ ਝਾਂਜਰਾਂ ਛਣਕਾਈਆਂ ਜਾਂਦੀਆਂ ਸਨ ਜਾਂ ਟੱਲੀਆਂ/ ਢੋਲਕੀਆਂ ਵੀ ਵਜਾਈਆਂ ਜਾਂਦੀਆਂ ਸਨ। ਬੱਚਿਓ ! ਕਠਪੁਤਲੀਆਂ ਨੂੰ ਘੜਨਾ ਤੇ ਇਹਨਾਂ ਦੀ ਸਜਾਵਟ ਕਰਨੀ ਬਹੁਤ ਔਖੀ ਕਲਾਕਾਰੀ ਵਾਲਾ ਕੰਮ ਹੁੰਦਾ ਸੀ। ਪਿਆਰੇ ਬੱਚਿਓ ! ਕਠਪੁਤਲੀਆਂ ਦਾ ਤਮਾਸ਼ਾ ਸੱਚਮੁੱਚ ਬਹੁਤ ਮਿਹਨਤ , ਕਲਾਕਾਰੀ , ਅਭਿਆਸ , ਸਮਰਪਣ ਅਤੇ ਲਗਨ ਵਾਲਾ ਕੰਮ ਹੁੰਦਾ ਸੀ। ਇਹ ਤਮਾਸ਼ਾ ਪੁਰਾਣੇ ਸਮਿਆਂ ਵਿੱਚ ਹਰ ਕਿਸੇ ਦਾ ਮਨੋਰੰਜਨ ਕਰਕੇ ਜੀਵਨ ਵਿੱਚ ਨਵੀਂ ਊਰਜਾ ਭਰ ਦਿੰਦਾ ਸੀ। ਪਹਿਲੇ ਸਮਿਆਂ ਵਿੱਚ ਕਠਪੁਤਲੀਆਂ ਦਾ ਤਮਾਸ਼ਾ ਵੱਖ - ਵੱਖ ਵਿਸ਼ਿਆਂ ਨੂੰ ਕਲਾਤਮਕ ਢੰਗਾਂ ਨਾਲ ਪੇਸ਼ ਕਰਕੇ ਬੜੀ ਰੌਚਕਤਾ ਨਾਲ ਲੋਕਮਨਾਂ 'ਤੇ ਡੂੰਘਾ ਪ੍ਰਭਾਵ ਪਾਉਂਦਾ ਸੀ ਤੇ ਆਮ - ਜਨ ਨੂੰ ਸਮੇਂ ਦੀ ਨਜਾਕਤ ਅਨੁਸਾਰ ਸੋਚਣ ਲਈ ਮਜਬੂਰ ਕਰ ਜਾਂਦਾ ਹੁੰਦਾ ਸੀ। ਪਰ ਹੁਣ ਸਮੇਂ ਦੀ ਤੋਰ ਦੇ ਨਾਲ ਮਨੁੱਖ ਦੇ ਸੁਹਜ - ਸਵਾਦ ਅਤੇ ਹਾਲਾਤਾਂ ਵਿੱਚ ਤਬਦੀਲੀ ਆਉਣ ਦੇ ਨਾਲ ਮਨੋਰੰਜਨ ਦੇ ਸਾਧਨਾਂ ਵਿੱਚ ਬਹੁਤ ਤਬਦੀਲੀ ਆ ਗਈ ਹੈ , ਜਿਸ ਸਦਕਾ ਅੱਜ ਪੁਰਾਣੇ ਸਮੇਂ ਦਾ ਬਹੁਤ ਪ੍ਰਭਾਵਸ਼ਾਲੀ ਇਹ ਕਠਪੁਤਲੀਆਂ ਦਾ ਤਮਾਸ਼ਾ ਕੇਵਲ ਕੁਝ ਲੋਕਾਂ ਦੇ ਮਸਤਕ ਪਟਲ 'ਤੇ ਹੀ ਰਹਿ ਗਿਆ ਜਾਪਦਾ ਹੈ ਅਤੇ ਅਜੋਕੇ ਦੌਰ ਵਿੱਚ ਲੋਕਾਂ ਦੇ ਮਨਾਂ ਵਿੱਚੋਂ ਵਿਸਰ ਜਿਹਾ ਗਿਆ ਹੈ , ਜੋ ਕਿ ਕਦੇ ਸਾਡੇ ਵਿਰਸੇ ਦਾ ਅਨਮੋਲ ਖਜ਼ਾਨਾ ਹੋਇਆ ਕਰਦਾ ਸੀ।

 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
( ਪ੍ਰਸਿੱਧ ਲੇਖਕ , ਸ੍ਰੀ ਅਨੰਦਪੁਰ ਸਾਹਿਬ )
 ਸਾਹਿਤ ਵਿੱਚ ਕੀਤੇ ਹੋਏ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 

Have something to say? Post your comment

Readers' Comments

Very nice 👍👍👍👍 12/2/2023 1:50:36 AM

Great efforts