Wednesday, September 17, 2025

Malwa

ਐਮ.ਐਲ.ਏ ਜਸਵੰਤ ਸਿੰਘ ਗੱਜਣ ਮਾਜਰਾ ਨੇ ਜੱਸਾ ਕਬੱਡੀ ਕਲੱਬ ਦਾ ਸਟਿੱਕਰ ਕੀਤਾ ਜਾਰੀ

November 06, 2023 03:59 PM
ਅਸ਼ਵਨੀ ਸੋਢੀ

ਮਾਲੇਰਕੋਟਲਾ :-  ਪ੍ਰਸਿੱਧ ਕਬੱਡੀ ਖਿਡਾਰੀ ਜਸਵੰਤ ਸਿੰਘ ਜੱਸਾ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਦਿਨਾਂ 17-18 ਨਵੰਬਰ ਨੂੰ ਕਬੱਡੀ ਟੂਰਨਾਮੈਂਟ ਪਿੰਡ ਮੰਡੀਆਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹਲਕਾ ਵਿਧਾਇਕ ਜ਼ਸਵੰਤ ਸਿੰਘ ਗੱਜਣਮਾਜਰਾ ਨੇ ਕਲੱਬ ਦਾ ਸਟਿੱਕਰ ਜਾਰੀ ਕਰਦਿਆਂ ਕਿਹਾ ਕਿ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ ਮੰਡੀਆਂ ਵਲੋਂ ਇਹ ਕਬੱਡੀ ਕੱਪ ਕਰਵਾਇਆ ਜਾਂਦਾ ਹੈ ਬਹੁਤ ਹੀ ਸਲਾਘਾਯੋਗ ਹੈ।ਇਹ ਕਬੱਡੀ ਕੱਪ ਨੌਜਵਾਨ ਲਈ ਰਾਹ ਦਸੇਰਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਇਲਾਕੇ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਵਾਰ 18 ਵਾਂ ਜੱਸਾ ਯਾਦਗਾਰੀ ਕਬੱਡੀ ਕੱਪ ਮੰਡੀਆਂ 17 ਅਤੇ 18 ਨਵੰਬਰ ਨੂੰ ਹੋਣ ਜਾ ਰਿਹਾ ਹੈ। ਕਬੱਡੀ ਕੱਪ ਦੇ ਸਮੂਹ ਮੈਂਬਰਾਂ ਵੱਲੋਂ ਕਬੱਡੀ ਕੱਪ ਮੰਡੀਆਂ ਦੀਆਂ ਤਿਆਰੀਆਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੱਲ ਰਹੀਆਂ ਹਨ। ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪਹਿਲਾ ਵੱਡਾ ਇਨਾਮ ਹਾਅ ਦਾ ਨਾਅਰਾ ਕਲੱਬ ਸਰੀ ਬੀ.ਸੀ. ਕਨੇਡਾ ਵੱਲੋਂ ਇੱਕ ਲੱਖ ਗਿਆਰਾ ਹਜ਼ਾਰ ਗਿਆਰਾ ਰੁਪਏ ਦਾ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ ਸਤੱਤਰ ਹਜ਼ਾਰ ਸੱਤ ਸੌ ਸਤੱਤਰ ਰੁਪਏ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਲਈ ਇਕੱਤੀ ਹਜ਼ਾਰ ਦਾ ਸਪੈਸ਼ਲ ਇਨਾਮ ਹੋਵੇਗਾ। ਇਸ ਸਮੇਂ ਮੌਕੇ ਜਸਬੀਰ ਸਿੰਘ ਬਦੇਸ਼ਾ, ਪਰਮਿੰਦਰ ਸਿੰਘ ਮੰਡੀਆਂ, ਅਮਰਜੀਤ ਸਿੰਘ ਬਦੇਸ਼ਾਂ, ਤੇਜ ਪ੍ਰਤਾਪ ਸਿੰਘ ਮੰਡੀਆਂ, ਪਰਮਿੰਦਰ ਸਿੰਘ ਬਦੇਸ਼ਾ, ਕਪੂਰ ਸਿੰਘ, ਤੇਜਪਾਲ ਸਿੰਘ ਮੰਡੀਆਂ, ਕਮਾਡੈਂਟ ਦਲਜੀਤ ਸਿੰਘ ਤੱਤਲ ਅਤੇ ਕਮੈਂਅਰ ਕ੍ਰਿਸ਼ਨ ਬਦੇਸ਼ਾ ਆਦਿ ਹਾਜ਼ਰ ਸਨ।

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ