ਜ਼ਖ਼ਮੀ ਨੂੰ ਸਿਵਲ ਹਸਪਤਾਲ 'ਚ ਕਰਾਇਆ ਦਾਖਲ
ਸੁਨਾਮ : ਬਸੰਤ ਪੰਚਮੀ ਦੇ ਦਿਨ ਸੁਨਾਮ ਦੇ ਫਲਾਈ ਓਵਰ 'ਤੇ ਲੰਘ ਰਿਹਾ ਇਕ ਮੋਟਰਸਾਇਕਲ ਸਵਾਰ ਨੌਜਵਾਨ ਚਾਈਨਾ ਡੋਰ ਗਲ਼ ਵਿੱਚ ਪੈ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸੁਨਾਮ ਵਿਖੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੁਨਾਮ ਸ਼ਹਿਰ ਦੇ ਮੁਹੱਲਾ ਤਰਖਾਣਾ ਵਾਲਾ ਦੇ ਵਸਨੀਕ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗਗਨਦੀਪ ਸਿੰਘ ਪਾਵਰਕਾਮ ਦਫਤਰ ਵਿਖੇ ਬਿਜਲੀ ਖਰਾਬ ਹੋਣ ਦੀ ਸ਼ਿਕਾਇਤ ਦਰਜ਼ ਕਰਵਾਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ। ਜਿਉਂ ਹੀ ਗਗਨਦੀਪ ਸਿੰਘ ਮੋਟਰਸਾਇਕਲ 'ਤੇ ਫਲਾਈ ਓਵਰ ਤੇ ਪਹੁੰਚਿਆ ਤਾਂ ਪਤੰਗਬਾਜ਼ੀ ਦੌਰਾਨ ਅਚਾਨਕ ਚਾਈਨਾ ਡੋਰ ਉਸ ਦੇ ਗਲ ਵਿਚ ਪੈ ਗਈ। ਜਿਸ ਕਾਰਨ ਜਿੱਥੇ ਉਸ ਦੀ ਗਰਦਨ 'ਤੇ ਜਖਮ ਹੋ ਗਿਆ ਉੱਥੇ ਹੀ ਉਸ ਦੇ ਹੱਥ ਦੀ ਇਕ ਉਂਗਲ ਵੀ ਕੱਟੀ ਗਈ। ਜਿਸ ਨੂੰ ਕੁਝ ਰਾਹਗੀਰਾਂ ਵੱਲੋਂ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਹੁਣ ਗਗਨਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ।
** ਡੱਬੀ**
ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਚਾਈਨਾ ਡੋਰ ਦੀ ਵਿਕਰੀ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਕਿਵੇਂ ਹੋ ਰਹੀ ਹੈ ਜਿਹੜੀ ਰਾਹਗੀਰਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ।