ਸੰਦੌੜ : ਜ਼ਿਲ੍ਹਾ ਮਾਲੇਰਕੋਟਲਾ ਦੇ ਇਤਿਹਾਸਿਕ ਪਿੰਡ ਕੁਠਾਲਾ ਵਿਖੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਸ਼ਹੀਦੀ ਵਿਖੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ ਗਿਆ ਉਹਨਾਂ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠਾਂ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ਰਧਾਵਾਨ ਸੰਗਤਾਂ ਵੱਲੋਂ ਕਰਵਾਏ ਗਏ ਇਹ ਪਾਠਾਂ ਦੀ ਲੜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ, ਖਜ਼ਾਨਚੀ ਗੋਬਿੰਦ ਸਿੰਘ ਫੌਜ਼ੀ, ਬਾਬਾ ਜਗਦੀਪ ਸਿੰਘ ਚਹਿਲ ਤੇ ਬਾਬਾ ਜਗਦੇਵ ਸਿੰਘ ਚਹਿਲ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਦੇ ਸਦਕਾ ਨਿਰਵਿਘਨ ਸਹਿਤ ਸੰਪੂਰਨ ਹੋਈ। ਅੱਜ ਮਾਘ ਮਹੀਨੇ ਦੀ ਚਾਨਣੀ ਦਸਵੀਂ ਦੇ ਪਵਿੱਤਰ ਦਿਹਾੜੇ ਤੇ ਦਮਦਮਾ ਸਾਹਿਬ ਵਾਲੀ ਪੁਰਾਤਨ ਹੱਥ ਲਿਖ਼ਤ ਬੀੜ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਤੋਂ ਲਿਖਵਾਈ ਗਈ ਸੀ ਨੂੰ ਅੰਮ੍ਰਿਤ ਵੇਲੇ ਪ੍ਰਕਾਸ਼ ਕਰਕੇ ਨਤਮਸਤਕ ਹੋਈਆਂ ਸੰਗਤਾਂ ਨੂੰ ਦਰਸਨ ਕਰਵਾਏ ਗਏ, ਆਰੰਭੇ ਸਮਾਗਮ ਵਿੱਚ ਭੋਗ ਉਪਰੰਤ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ 16ਵੇਂ ਮੌਜ਼ੂਦਾ ਮੁਖੀ ਮਹਾਂਕਾਲ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨਾਂ ਨੇ ਗੁਰੂ ਘਰ ਵਿਖੇ ਨਵੇਂ ਸੁਸ਼ੋਭਿਤ ਕੀਤੇ ਨਿਸ਼ਾਨ ਸਾਹਿਬ ਦਾ ਉਦਘਾਟਨ ਕੀਤਾ ਨਵੇਂ ਨਿਸ਼ਾਨ ਸਾਹਿਬ ਦੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੈ ਉਥੇ ਨਿਸ਼ਾਨ ਸਾਹਿਬ ਚੰਗੇ ਗੁਣਾਂ ਦੀ ਊਰਜਾ ਦੇ ਖਿੱਚ ਦਾ ਕੇਂਦਰ ਹੁੰਦਾ ਹੈ ਜਿਸ ਤੋਂ ਰੂਹਾਨੀ ਸ਼ਕਤੀ ਮਿਲਦੀ ਹੈ। ਸਮਾਗਮ ਦੌਰਾਨ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵੱਲੋਂ ਵੀ ਸੰਗਤਾਂ ਨਾਲ ਕਥਾ ਵਿਚਾਰਾਂ ਰਾਹੀਂ ਸਾਂਝ ਪਾਉਂਦਿਆਂ ਕੁਰਬਾਨੀਆਂ ਭਰੇ ਮਾਣਮੱਤੇ ਸਿੱਖ ਇਤਿਹਾਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੀ ਲਾਸ਼ਾਨੀ ਸ਼ਹਾਦਤ ਤੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਬਾਰੇ ਜ਼ਿਕਰ ਕੀਤਾ। ਸਮਾਗਮ ਵਿੱਚ ਪਹੁੰਚੇ ਬਾਬਾ ਬਲਜੀਤ ਸਿੰਘ ਬੁਰਜ ਅਕਲੀਆ ਵਾਲਿਆਂ ਨੇ ਵੀ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹਾਜ਼ਰੀਨ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੁੜਨਾ ਕੀਤਾ ਤੇ ਕਿਹਾ ਕਿ ਹਰ ਇੱਕ ਪ੍ਰਾਣੀ ਨੂੰ ਗੁਰੂ ਵਾਲਾ ਬਣ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ ।ਪ੍ਰੋਗਰਾਮ ਵਿੱਚ ਬਾਬਾ ਤੇਜਾ ਸਿੰਘ ਨਿਰਮਲ ਟਕਸਾਲ ਗੁਰੂਸਰ ਖੁੱਡਾ (ਤਰਨਤਾਰਨ) ਦੇ ਉੱਤਰਾਧਿਕਾਰੀ ਸੰਤ ਬਾਬਾ ਸੁਖਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸ਼ਿਰਕਤ ਉਪਰੰਤ ਸੰਗਤਾਂ ਨੂੰ ਸਿੱਖ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਤੇ ਉਹਨਾਂ ਕਿਹਾ ਕਿ ਹਰ ਪ੍ਰਾਣੀ ਨੂੰ ਗੁਰੂ ਦੀ ਸੰਗਤ ਕਰਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੇ ਆਖਿਰ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁੱਖ ਗ੍ਰੰਥੀ ਬਾਬਾ ਤਰਲੋਚਨ ਸਿੰਘ ਨੇ ਵੀ ਹਾਜ਼ਰੀਨ ਸੰਗਤ ਨੂੰ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕਰਦਿਆਂ ਕਿਹਾ ਕਿ ਹਰ ਪ੍ਰਾਣੀ ਅੰਮ੍ਰਿਤਧਾਰੀ, ਨਿਤਨੇਮੀ, ਤੇ ਹੱਕ ਸੱਚ ਤੇ ਪਹਿਰਾ ਦੇਣ ਦੀ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਪ੍ਰੇਰਿਆ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੱਤਰਕਾਰ ਭਾਈਚਾਰਾ ਤਰਸੇਮ ਸਿੰਘ ਕਲਿਆਣੀ , ਜਸਵੀਰ ਸਿੰਘ ਜੱਸੀ ਚੀਮਾਂ, ਬਲਵੀਰ ਸਿੰਘ ਕੁਠਾਲਾ, ਰਾਜੇਸ਼ ਰਿਖੀ ਪੰਜਗਰਾਈਆਂ, ਪ੍ਰਵੀਨ ਕੁਮਾਰ ਭੂਦਨ, ਜਸਪਾਲ ਸਿੰਘ ਚਹਿਲ, ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਪਾ ਕੇ ਸਨਮਾਨ ਤੇ ਤਹਿ-ਦਿਲੋਂ ਧੰਨਵਾਦ ਕੀਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਨੇ ਸਮਾਗਮ ਵਿੱਚ ਪਹੁੰਚੀਆਂ ਧਾਰਮਿਕ, ਸਮਾਜਿਕ, ਤੇ ਰਾਜਨੀਤਿਕ ਵੱਖ-ਵੱਖ ਸਖਸ਼ੀਅਤਾਂ ਦਾ ਵੀ ਧੰਨਵਾਦ ਕੀਤਾ। ਨਿਰਵਿਘਨਤਾ ਸਹਿਤ ਪਾਠਾਂ ਦੀ ਲੜੀ ਦੀ ਸੰਪੂਰਨਤਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਜਿਨਾਂ ਪਰਿਵਾਰਾਂ ਨੇ, ਤੇ ਸੇਵਾਦਾਰਾਂ ਨੇ ਸੇਵਾ ਕੀਤੀ ਸਭ ਦਾ ਸਿਰੋਪਾਓ ਪਾ ਕੇ ਸਨਮਾਨ ਤੇ ਧੰਨਵਾਦ ਕੀਤਾ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।ਇਹ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਬਾਬਾ ਗੁਰਦੀਪ ਸਿੰਘ ਨੇ ਦਿੱਤੀ ਇਸ ਮੌਕੇ ਤੇਜਿੰਦਰ ਸਿੰਘ ਚਹਿਲ, ਕੁਲਵੰਤ ਸਿੰਘ ਸੰਧੂ, ਨਰਿੰਦਰਜੀਤ ਸਿੰਘ ਨੋਨਾ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਪ੍ਰਿੰਸੀਪਲ ਰਾਜਿੰਦਰ ਕੁਮਾਰ ਕੁਠਾਲਾ ਸਕੂਲ, ਮੁੱਖ ਅਧਿਆਪਕ ਮੈਡਮ ਰਾਜਵੀਰ ਕੌਰ ਭੂਦਨ ਸਕੂਲ, ਬਲਾਕ ਸੰਮਤੀ ਮੈਂਬਰ ਬੀਬੀ ਹਰਜੀਤ ਕੌਰ ਚਹਿਲ, ਮਾਸਟਰ ਗੁਰਮੀਤ ਸਿੰਘ ਸੰਧੂ, ਸਤਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਚਹਿਲ, ਜਗਦੀਪ ਸਿੰਘ ਜੋਨੀ, ਬਾਬਾ ਦਰਸ਼ਨ ਸਿੰਘ, ਹਰਵਿੰਦਰ ਸਿੰਘ ਖਾਲਸ਼ਾ, ਹਰਵਿੰਦਰ ਸਿੰਘ ਚਹਿਲ, ਗੁਰਜੰਟ ਸਿੰਘ, ਜਥੇਦਾਰ ਜੰਗੀਰ ਸਿੰਘ, ਬਾਬਾ ਰੂਪ ਸਿੰਘ, ਬਾਬਾ ਸੁਰਜੀਤ ਸਿੰਘ,ਸੁਖਬੀਰ ਸਿੰਘ ਚਹਿਲ, ਮਨਪ੍ਰੀਤ ਕੁਮਾਰ ਰਿਖੀ, ਸੁਰਾਜ ਖਾਂ ਗੋਲੂ, ਹਰਜੀਤ ਸਿੰਘ ਧਾਲੀਵਾਲ ਚੱਕ, ਕੈਪਟਨ ਪਾਲ ਸਿੰਘ ਧਾਲੀਵਾਲ ਚੱਕ, ਕਮਿਕਰ ਸਿੰਘ ਖਾਲਸ਼ਾ, ਮਨਪ੍ਰੀਤ ਸਿੰਘ ਮਨੂ, ਹਰਮਨ ਸਿੰਘ ਚਹਿਲ, ਸਤਵੀਰ ਸਿੰਘ ਚਹਿਲ, ਨਾਰੰਗ ਸਿੰਘ, ਚੰਦ ਸਿੰਘ, ਗੁਰੂ ਕੀ ਭੁਜੰਗ ਫੌਜ ਉਸਮੀਤ ਸਿੰਘ, ਬਲਜੋਤ ਸਿੰਘ, ਦੀਪਇੰਦਰ ਸਿੰਘ, ਗੁਰਵੀਰ ਸਿੰਘ, ਗੁਰੂਘਰ ਦੇ ਮੁੱਖ ਗ੍ਰੰਥੀ ਬਾਬਾ ਦਲੇਰ ਸਿੰਘ ਦਾ ਵੀ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਿਰੋਪਾਓ ਪਾਕੇ ਵਿਸੇਸ਼ ਸਨਮਾਨ ਕੀਤਾ, ਤੋਂ ਇਲਾਵਾ ਹੋਰ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀਆਂ।