ਸੁਨਾਮ : ਲੋੜਵੰਦਾਂ ਦੀ ਸੇਵਾ ਲਈ ਯਤਨਸ਼ੀਲ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਦੀ ਸ਼ਨਿੱਚਰਵਾਰ ਨੂੰ ਹੋਈ ਸਾਲਾਨਾ ਚੋਣ ਵਿੱਚ "ਜਸਪਾਲ ਸਿੰਘ ਪਾਲਾ" ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਕਲੱਬ ਦਾ ਖਜਾਨਚੀ- ਸਿਆਮ ਸਿੰਘ ਢੋਟ ,ਸਕੱਤਰ- ਹਰਜਿੰਦਰ ਸਿੰਘ ਬੱਬੂ, ਮੀਤ ਪ੍ਰਧਾਨ- ਗੁਰਦਾਸ ਸਿੰਘ ਢੋਟ, ਚੇਅਰਮੈਨ- ਅਮਰਜੀਤ ਸਿੰਘ ਠੇਕੇਦਾਰ, ਪ੍ਰਚਾਰ ਸਕੱਤਰ- ਪੰਮੀ ਅਬਦਾਲ ਅਤੇ
ਸਰਪ੍ਰਸਤ - ਗਿਆਨ ਸਿੰਘ ਨੂੰ ਚੁਣਿਆ ਗਿਆ। ਕਲੱਬ ਦਾ ਪ੍ਰਧਾਨ ਚੁਣੇ ਜਾਣ ਉਪਰੰਤ ਜਸਪਾਲ ਸਿੰਘ ਪਾਲਾ ਨੇ ਆਖਿਆ ਕਿ ਕਲੱਬ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਸ਼ੁਰੂ ਕੀਤੇ ਪ੍ਰਾਜੈਕਟ ਭਵਿੱਖ ਵਿੱਚ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਕਲੱਬ ਦੀਆਂ ਰਵਾਇਤਾਂ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਕਰਨੈਲ ਸਿੰਘ ਢੋਟ, ਦਵਿੰਦਰ ਸਿੰਘ, ਧਰਮਿੰਦਰ ਸਿੰਘ, ਹਰਿੰਦਰ ਸਿੰਘ, ਰਾਜਿੰਦਰ ਸਿੰਘ, ਸਾਬਕਾ ਕੌਂਸਲਰ ਹਾਕਮ ਸਿੰਘ, ਕੌਂਸਲਰ ਹਰਪਾਲ ਸਿੰਘ ਹਾਂਡਾ, ਗੁਰਤੇਗ ਸਿੰਘ ਨਿੱਕਾ, ਮਲਕੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।