ਵੋਟ ਦੇ ਅਧਿਕਾਰ ਤੋਂ ਵੀ ਕਰਾਇਆ ਜਾਣੂੰ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਐਨਸੀਸੀ ਕੈਡਿਟਾਂ ਨੇ 14 ਪੰਜਾਬ ਬਟਾਲੀਅਨ ਨਾਭਾ ਵੱਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਿਸ ਵਿੱਚ ਕਾਲਜ ਕੈਂਪਸ ਦੀ ਸਫਾਈ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ । ਕੈਡਿਟਾਂ ਨੇ ਵੋਟਰ ਦਿਵਸ ਅਤੇ ਵਾਤਾਵਰਨ ਨਾਲ ਸੰਬੰਧਿਤ ਪੋਸਟਰ ਬਣਾਕੇ ਵੋਟ ਦੇ ਅਧਿਕਾਰ ਅਤੇ ਵਾਤਾਵਰਨ ਬਚਾਓ ਦਾ ਸੱਦਾ ਦਿੱਤਾ। ਕਾਲਜ ਦੇ ਵਾਈਸ ਪ੍ਰਿੰਸੀਪਲ ਅਚਲਾ ਸਿੰਗਲਾ ਨੇ ਐਨਸੀਸੀ ਕੈਡਿਟਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਵਿਦਿਆਰਥੀਆਂ ਨੂੰ ਦੇਸ਼ ਸੇਵਾ ਲਈ ਵੀ ਪ੍ਰੇਰਿਤ ਕੀਤਾ। ਐਨਸੀਸੀ ਇੰਚਾਰਜ ਡਾਕਟਰ ਕੁਲਦੀਪ ਸਿੰਘ ਬਾਹੀਆ ਨੇ ਵਿਦਿਆਰਥੀਆਂ ਨੂੰ ਐਨਸੀਸੀ ਦੇ ਨਾਲ ਸਮਾਜਿਕ ਗਤੀਵਿਧੀਆ ਦਾ ਸੰਬੰਧ ਅਤੇ ਸਮਾਜ ਭਲਾਈ ਲਈ ਆਰਮੀ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾਕਟਰ ਮੀਨਾਕਸ਼ੀ, ਡਾਕਟਰ ਪਰਮਿੰਦਰ ਕੌਰ ਧਾਲੀਵਾਲ, ਡਾਕਟਰ ਰੁਪਾਲੀ ਅਤੇ ਇਰਵਨਜੀਤ ਸਿੰਘ ਹਾਜਰ ਸਨ।