ਸੁਨਾਮ : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਰਾਣੀ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ‘ਖੇਲੋ ਇੰਡੀਆ ‘ ਪ੍ਰੋਗਰਾਮ ਤਹਿਤ ਕਰਵਾਈ ਗਈ ਅਸਮਿਤਾ ਫੁੱਟਬਾਲ ਲੀਗ (ਅੰਡਰ 13) ਦੇ ਨੌਰਥ ਜ਼ੋਨ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਪੰਜਾਬ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਮੁਸਕਾਨ ਦਾ ਸਕੂਲ ਪੁੱਜਣ ਤੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਨੇ ਦੱਸਿਆ ਕਿ ਮੁਸਕਾਨ ਰਾਣੀ ਨੇ ਪੰਜਾਬ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਆਖਿਆ ਕਿ ਸਕੂਲ ਪ੍ਰਬੰਧਕਾਂ ਲਈ ਬਹੁਤ ਮਾਣ ਦੀ ਗੱਲ ਹੈ ਇਸ ਬੱਚੀ ਨੇ ਛੋਟੀ ਉਮਰੇ ਵੱਡੀ ਮੱਲ ਮਾਰੀ ਹੈ। ਮੁਸਕਾਨ ਦੀ ਮਾਤਾ ਸੁਮਨ ਰਾਣੀ ਅਤੇ ਪਿਤਾ ਕਰਮਾ ਬਾਗੜੀ ਨੇ ਦੱਸਿਆ ਕਿ ਮੁਸਕਾਨ ਦੀ ਕੀਤੀ ਮਿਹਨਤ ਨੇ ਹੀ ਇਸਨੂੰ ਸਫਲਤਾ ਦਿਵਾਈ ਹੈ। ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਕੋਚ ਨੇ ਵੀ ਬੱਚੀ ਨੂੰ ਇਸ ਸਫਲਤਾ ਤੇ ਵਧਾਈ ਦਿੱਤੀ ਤੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜਨਕ ਰਾਜ, ਰਾਕੇਸ਼ ਕੁਮਾਰ, ਸੰਦੀਪ ਸਿੰਘ ਹਾਜ਼ਰ ਸਨ।