ਕਾਰ ਦੀ ਲਪੇਟ 'ਚ ਆਉਣ ਨਾਲ ਹੋਈ ਸੀ ਮੌਤ
ਸੁਨਾਮ : ਕ਼ਰੀਬ ਇੱਕ ਹਫ਼ਤਾ ਪਹਿਲਾਂ ਸੁਨਾਮ ਸਹਿਰ ਦੀ ਮਜਦੂਰ ਔਰਤ ਮੇਲੋ ਕੋਰ ਪਤਨੀ ਕਾਲਾ ਸਿੰਘ ਗਰੀਬੀ ਕਾਰਨ ਘਰ ਲਈ ਬਾਲਣ ਇਕੱਠਾ ਕਰਨ ਲਈ ਗਈ ਸੀ ਇਸੇ ਦੌਰਾਨ ਸੁਨਾਮ ਸ਼ੇਰੋਂ ਸੜਕ ਤੇ ਕਾਰ ਚਾਲਕ ਨੇ ਫੇਟ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰੰਤੂ ਇੱਕ ਹਫਤਾ ਬੀਤ ਜਾਣ ਤੇ ਥਾਣਾ ਚੀਮਾਂ ਦੀ ਪੁਲਿਸ ਨੇ ਕਥਿਤ ਤੌਰ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੀੜਤਾ ਨੂੰ ਇਨਸਾਫ ਦਿਵਾਉਣ ਲਈ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਸ਼ਹਿਰੀ ਕਮੇਟੀ ਵੱਲੋ ਥਾਣਾ ਚੀਮਾਂ ਅੱਗੇ ਰੋਸ ਧਰਨਾ ਪੱਕੇ ਤੌਰ ਤੇ ਸੁਰੂ ਕਰ ਦਿੱਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਆਗੂ ਧਰਮਾ ਸਿੰਘ , ਲਖਵਿੰਦਰ ਸਿੰਘ, ਪੰਜਾਬ ਖੇਤ ਮਜਦੂਰ ਸਭਾ ਦੇ ਨਰੰਜਨ ਸਿੰਘ ਚੁਨਾਗਰਾ ਨੇ ਆਖਿਆ ਕਿ ਕਿਹਾ ਕਿ ਮੇਲੋ ਕੌਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਅੱਤ ਦੀ ਗ਼ਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਕਿਰਤੀ ਪਰਿਵਾਰ ਨੂੰ ਪੰਜਾਬ ਸਰਕਾਰ ਮੁਆਵਜਾ ਦੇਣ ਨੂੰ ਯਕੀਨੀ ਬਣਾਵੇ। ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੋਕੇ ਘੁਮੰਡ ਸਿੰਘ ਖਾਲਸਾ, ਜੋਨੀ ਸਿੰਘ, ਜੈਲੋ ਕੋਰ, ਜੱਗਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।