Saturday, May 10, 2025

Articles

ਹਵਾਓਂ ਸੇ ਕਹਿ ਦੋ ਜ਼ਿਆਦਾ ਸ਼ੋਰ ਨਾ ਮਚਾਏਂ

October 30, 2023 01:58 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
" ਹਵਾਓਂ ਸੇ ਕਹਿ ਦੋ
 ਜ਼ਿਆਦਾ ਸ਼ੋਰ ਨਾ ਮਚਾਏਂ ,
 ਜਮੀਂ ਪਰ ਰਹਿਨੇ ਵਾਲੇ 
ਝੋਂਕੋਂ ਸੇ ਨਹੀਂ ਡਰਤੇ....।
 ਹਰ ਇੱਕ ਇਨਸਾਨ ਦਾ ਕੰਮ , ਉਸ ਦੀ ਸੋਚ , ਦੂਸਰਿਆਂ ਪ੍ਰਤੀ ਉਸਦਾ ਵਿਵਹਾਰ , ਕੁਝ ਵੱਖਰਾ ਕਰਨ ਦਾ ਸ਼ੌਂਕ , ਜਜ਼ਬਾ ਤੇ ਸਮਾਜ ਪ੍ਰਤੀ ਲਗਨ ਉਸ ਇਨਸਾਨ ਨੂੰ ਇੱਕ ਵੱਖਰੀ ਪਹਿਚਾਣ ਅਤੇ ਦੂਸਰਿਆਂ ਦੇ ਦਿੱਲ ਵਿੱਚ ਇੱਕ ਵੱਖਰੀ ਲਿਆਕਤ , ਸਤਿਕਾਰ ਤੇ ਦਿਲ਼ੀ ਭਾਵਨਾ ਪੈਦਾ ਕਰ ਦਿੰਦੀ ਹੈ। ਅਜਿਹੇ ਇਨਸਾਨ ਹਮੇਸ਼ਾ ਸਮਾਜ ਵਿੱਚ ਵਿਚਰਦੇ ਹੋਏ ਆਪਣੀ ਜ਼ਿੰਦਗੀ ਦੇ ਕੰਮਾਕਾਰਾਂ ਨੂੰ ਨਿਰੰਤਰ ਤਨਦੇਹੀ ਨਾਲ ਨਿਭਾਉਂਦੇ ਹੋਏ ਦੂਸਰਿਆਂ ਦੇ ਦਿਲਾਂ 'ਤੇ ਬਾਖੂਬੀ ਰਾਜ ਕਰਦੇ ਹਨ ਤੇ ਹਰ ਕਿਸੇ ਦੇ ਦਿਲ ਵਿੱਚ ਸਮਾਏ ਰਹਿੰਦੇ ਹਨ। ਅਜਿਹੇ ਇਨਸਾਨ ਸਤਿਕਾਰ ਦੇ ਪਾਤਰ ਵੀ ਹੁੰਦੇ ਹਨ। ਅਜਿਹੇ ਹੀ ਸਤਿਕਾਰਯੋਗ ਇਨਸਾਨ ਤੇ ਸ਼ਖਸ਼ੀਅਤ ਸ੍ਰੀ ਰਾਮਾਡਰਾਮਾਟਿਕ ਕਮੇਟੀ ਗੰਗੂਵਾਲ ਦੇ ਕਲਾਕਾਰ ਸ੍ਰੀ ਕਮਲਜੀਤ ਸਿੰਘ ਲੱਕੀ ਜੀ ਹਨ , ਜੋ ਕਿ ਆਪਣੀ ਦਿਨਚਰਿਆ ਤੇ ਆਪਣੇ ਫਰਜ ਨਿਭਾਉਣ ਦੇ ਨਾਲ - ਨਾਲ ਸ੍ਰੀ ਰਾਮਾਡਰਾਮਾਟਿਕ ਕਮੇਟੀ ਗੰਗੂਵਾਲ ਦੇ ਵਿੱਚ ਪਿਛਲੇ 10 - 12 ਸਾਲ ਤੋਂ ਨਿਰੰਤਰ ਰਾਵਣ ਪੁੱਤਰ ਮੇਘਨਾਥ ( ਯੁਵਰਾਜ ਇੰਦਰਜੀਤ ),  ਚਾਚੀ ਤਾੜਕਾ , ਸਰਵਣ ਕੁਮਾਰ ਦੇ ਪਿਤਾ ਜੀ , ਭਗਵਾਨ ਪਰਸ਼ੂਰਾਮ ਅਤੇ ਹੋਰ ਕਈ ਮਹੱਤਵਪੂਰਨ ਰੋਲ ਬਹੁਤ ਹੀ ਲਗਨ , ਭਾਵਨਾ ਅਤੇ ਪ੍ਰਭੂ ਭਗਤੀ ਨਾਲ਼  ਨਿਭਾਉਂਦੇ ਆ ਰਹੇ ਹਨ। ਇਹਨਾਂ ਦੀ ਲਗਨ , ਇਹਨਾਂ ਦੀ ਰਾਮਲੀਲਾ ਪ੍ਰਤੀ ਵਿਸ਼ੇਸ਼ ਭਾਵਨਾ , ਇਹਨਾਂ ਦੀ ਦਿਲੀ ਇੱਛਾ ਦੇਖ ਕੇ ਹਰ ਕਿਸੇ ਦਾ ਮਨ ਇਹਨਾਂ ਪ੍ਰਤੀ ਸਤਿਕਾਰ ਨਾਲ ਆਪ ਮੁਹਾਰੇ ਹੀ ਭਰ ਜਾਂਦਾ ਹੈ। ਪਿਤਾ ਸਰਦਾਰ ਸਤਨਾਮ ਸਿੰਘ ਜੀ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਜੀ ਦੇ ਘਰ ਜਨਮੇ ਕਮਲਜੀਤ ਸਿੰਘ ਲੱਕੀ ਸੱਚਮੁੱਚ ਮਾਪਿਆਂ ਦੇ ਹੋਣਹਾਰ ਪੁੱਤਰ ਹਨ। ਕਿੱਤੇ ਵਜੋਂ ਇਲੈਟ੍ਰੀਸ਼ਨ ਕਮਲਜੀਤ ਸਿੰਘ ਲੱਕੀ ਦਾ ਸੁਪਨਾ ਆਪਣਾ ਖੁਦ ਦਾ ਬਿਜ਼ਨਸ ਕਰਨਾ ਤੇ ਜਿੰਦਗੀ 'ਚ ਬੁਲੰਦੀਆਂ ਸਰ ਕਰਨਾ ਹੈ। ਕਮਲਜੀਤ ਸਿੰਘ ਲੱਕੀ ਜਿੱਥੇ ਸ਼੍ਰੀ ਰਾਮਲੀਲਾ ਦੇ ਕਈ ਰੋਲ ਅਦਾ ਕਰਦੇ ਆ ਰਹੇ ਹਨ , ਉੱਥੇ ਹੀ ਯੁਵਰਾਜ ਇੰਦਰਜੀਤ (ਮੇਘਨਾਦ) ਦਾ ਰੋਲ ਬਹੁਤ ਹੀ ਜੋਸ਼ , ਉਮੰਗ ਅਤੇ  ਤਨਦੇਹੀ ਨਾਲ ਨਿਭਾਉਂਦੇ ਹਨ , ਜੋ ਕਿ ਹਰ ਕਿਸੇ ਦਾ ਪਸੰਦੀਦਾ ਪਾਤਰ ਹੈ। ਮੇਘਨਾਦ ਦਾ ਬਹੁਤ ਜ਼ਬਰਦਸਤ , ਪ੍ਰਭਾਵਸ਼ਾਲੀ ਤੇ ਜੋਸ਼ - ਭਰਪੂਰ ਇਨ੍ਹਾਂ ਦਾ ਅਭਿਨੈ ( ਰੋਲ) ਮੈਂ ਖੁਦ ਇਨ੍ਹਾਂ ਦੇ ਨਾਲ਼ ਮਹਾਂ - ਮੰਤਰੀ ਦਾ ਰੋਲ ਕਰਨ ਸਮੇਂ ਬਾਖੂਬੀ ਦੇਖਿਆ ਤੇ ਦਰਸ਼ਕਾਂ ਨੂੰ ਵੀ ਮੰਤਰ - ਮੁਗਧ ਹੁੰਦੇ ਦੇਖਿਆ ਹੈ। ਇਹਨਾਂ ਦੀ ਯੋਗਤਾ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਸ਼੍ਰੀ ਰਾਮਾਡਰਾਮਾਟਿੱਕ ਕਮੇਟੀ ਗੰਗੂਵਾਲ ਵੱਲੋਂ ਵੀ ਇਹਨਾਂ ਨੂੰ ਕਈ ਵਾਰ ਇਹਨਾਂ ਦੇ ਚੰਗੇ ਅਭਿਨੈ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਕਮਲਜੀਤ ਸਿੰਘ ਲੱਕੀ ਜੀ ਨੂੰ ਜਦੋਂ ਉਹਨਾਂ ਦੇ ਸ਼ੌਂਕ ਬਾਰੇ ਪੁੱਛੀਏ ਤਾਂ ਉਹ ਕਹਿੰਦੇ ਹਨ ਕਿ ਸ੍ਰੀ ਰਾਮਾਡਰਾਮਾਟਿਕ ਕਮੇਟੀ ਗੰਗੂਵਾਲ ਵਿਖੇ ਰਾਮਲੀਲਾ ਦੇ ਦੌਰਾਨ ਵੱਖ - ਵੱਖ ਤਰ੍ਹਾਂ ਦੇ ਅਭਿਨੈ/ ਰੋਲ ਕਰਨੇ ਤੇ ਪ੍ਰਭੂ - ਭਗਤੀ ਵਿੱਚ ਮਗਨ ਰਹਿਣਾ ਹੀ ਮੇਰਾ ਸ਼ੌਂਕ ਹੈ ਤੇ ਜ਼ਿੰਦਗੀ ਵਿੱਚ ਆਪਣਾ ਕਾਰੋਬਾਰ ਕਰਕੇ ਤਰੱਕੀ ਹਾਸਿਲ ਕਰਨਾ ਮੇਰਾ ਸੁਪਨਾ ਹੈ। ਉਹ ਹਮੇਸ਼ਾ ਆਪਣੇ ਕਿਤੇ ਅਤੇ ਸ਼ੌਂਕ ਪ੍ਰਤੀ ਵਫਾਦਾਰ ਤੇ ਕਾਰਜ਼ਰਤ ਰਹਿੰਦੇ ਹਨ। ਪਰਮਾਤਮਾ ਕਰੇ ! ਅਜਿਹੇ ਸਮਰਪਿਤ ਤੇ ਭਗਤੀ ਭਰਭੂਰ ਇਨਸਾਨ ਹਮੇਸ਼ਾ ਜਿੰਦਗੀ ਵਿੱਚ ਤਰੱਕੀਆਂ ਹਾਸਲ ਕਰਨ ਅਤੇ ਉਹਨਾਂ ਦੇ ਘਰ ਪਰਿਵਾਰ 'ਤੇ ਪਰਮਪਿਤਾ ਪਰਮਾਤਮਾ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਰਹੇ। ਜੈ ਸ਼੍ਰੀ ਰਾਮ।
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ ) ਪੰਜਾਬ
 ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ    " ਇੰਡੀਆ ਬੁੱਕ ਆੱਫ਼ ਰਿਕਾਰਡਜ਼ " ਵਿੱਚ ਦਰਜ ਹੈ।
9478561356 

Have something to say? Post your comment