Saturday, May 10, 2025

Articles

ਪਲੇਟਲੈਟ ਦੀ ਕਮੀ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ

October 23, 2023 12:04 PM
SehajTimes

ਚੰਡੀਗੜ੍ਹ : ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਪ੍ਰਕੋਪ ਆਪਣੇ ਸਿਖਰਲੇ ਪੱਧਰ ’ਤੇ ਪਹੁੰਚ ਚੁੱਕਿਆ ਹੈ ਜਿਸ ਕਾਰਨ ਲੋਕਾਂ ਨੂੰ ਪਲੇਟਲੈਟ ਘੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿੱਚ ਇੱਕ ਦਮ ਤਬਦੀਲੀ ਹੋਣ ਕਾਰਨ ਬੁਖਾਰ ਦੀ ਸ਼ਿਕਾਇਤ ਸੱਭ ਤੋਂ ਪਹਿਲਾਂ ਹੁੰਦੀ ਹੈ ਉਸ ਤੋਂ ਬਾਅਦ ਬੁਖਾਰ ਡੇਂਗੂ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਕਾਰਨ ਪਲੇਟਲੈੱਟ ਘਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਰੀਰ ਵਿੱਚ ਦਰਦ ਅਤੇ ਕੁੱਝ ਵੀ ਨਾ ਕਰਨ ਦਾ ਦਿਲ ਕਰਦਾ ਹੈ। ਇਸ ਲਈ ਅਸੀਂ ਇਹ ਜਾਣਗੇ ਕਿ ਕਿਵੇਂ ਪਲੇਟਲੈਟ ਘੱਟਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪਲੇਟਲੈਟ


ਪਲੇਟਲੈਟ ਖ਼ੂਨ ਦਾ ਸੱਭ ਤੋਂ ਛੋਟਾ ਸੈੱਲ ਹੁੰਦਾ ਹੈ। ਇਕ ਮਨੁੱਖੀ ਸਰੀਰ ਵਿੱਚ 1.50 ਲੱਖ ਤੋਂ ਲੈ ਕੇ 4 ਲੱਖ ਦੇ ਕਰੀਬ ਹੁੰਦੇ ਹਨ। ਸਰੀਰ ਵਿੱਚ ਹਰ 48 ਘੰਟੇ ਬਾਅਦ ਪਲੇਟਲੈਟ ਬਣਦੇ ਹਨ ਪਰ ਜੇਕਰ ਸਰੀਰ ਵਿੱਚ ਕਿਸੇ ਕਿਸਮ ਦੀ ਇਨਫ਼ੈਕਸ਼ਨ ਹੋ ਜਾਂਦੀ ਹੈ ਤਾਂ ਪਲੇਟਲੈਟ ਘੱਟਣ ਲੱਗਦੇ ਹਨ। ਡਾਕਟਰ ਕਹਿੰਦੇ ਹਨ ਕਿ ਜੇਕਰ ਸਰੀਰ ਵਿੱਚੋਂ ਪਲੇਟਲੈਟ ਘੱਟ ਜਾਣ ਦਾ ਨੱਕ ਮੁੰਹ ਜਾਂ ਜ਼ਖ਼ਮ ਹੋ ਜਾਣ ਦੀ ਸਥਿਤੀ ਵਿੱਚ ਖ਼ੂਨ ਵਹਿਣ ਲੱਗ ਜਾਂਦਾ ਹੈ। ਸਰੀਰ ਵਿੱਚੋਂ ਪਲੇਟਲੈਟ ਦੀ ਕਮੀ ਬਹੁਤ ਹੀ ਘਾਤਕ ਸਿੱਧ ਹੋ ਸਕਦੀ ਹੈ। ਜੇਕਰ ਸਰੀਰ ਵਿੱਚੋਂ ਪਲੇਟਲੈਟ ਘੱਟਣ ਲੱਗ ਜਾਣ ਤਾਂ ਸਾਨੂੰ ਕਿਸ ਤਰ੍ਹਾਂ ਪਲੇਟਲੈਟ ਬਰਕਰਾਰ ਰੱਖਣੇ ਚਾਹੀਦੇ ਹਨ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।


ਪਲੇਟਲੈਟ ਕਿਵੇਂ ਵਧਾ ਸਕਦੇ ਹਾਂ


ਮਾਹਿਰਾਂ ਦਾ ਕਹਿਣਾ ਹੈ ਪਪੀਤਾ ਪਲੇਟਲੈਟ ਵਧਾਉਣ ਵਿਚ ਕਾਫ਼ੀ ਸਹਾਈ ਹੁੰਦਾ ਹੈ। ਪਪੀਤੇ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਦੇ ਪੀਣ ਨਾਲ ਪਲੇਟਲੈਟ ਵੱਧਦੇ ਹਨ। ਇਸ ਤੋਂ ਇਲਾਵਾ ਕੱਚਾ ਪਪੀਤਾ ਜਾਂ ਪੱਕਿਆ ਹੋਇਆ ਪਪੀਤਾ ਖਾਣ ਨਾਲ ਪਲੇਟਲੈਟ ਦੀ ਗਿਣਤੀ ਬਰਕਰਾਰ ਰੱਖੀ ਜਾ ਸਕਦੀ ਹੈ।


ਇਸ ਤੋਂ ਇਲਾਵਾ ਗਲੋਅ ਵੀ ਘਟੇ ਹੋਏ ਪਲੇਟਲੈਟਾਂ ਨੂੰ ਵਧਾਉਂਦੀ ਹੈ। ਗਲੋਅ ਦੀਆਂ ਗੋਲੀਆਂ, ਜਾਂ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਵੀ ਪਲੇਟਲੈਟ ਵੱਧਦੇ ਹਨ।


ਇਸ ਤੋਂ ਇਲਾਵਾ ਚੁਕੰਦਰ ਖਾਣ ਨਾਲ ਵੀ ਪਲੇਟਲੈੱਟ ਵਧਾਏ ਜਾ ਸਕਦੇ ਹਨ। ਚੁਕੰਦਰ ਵਿੱਚ ਆਈਰਨ ਦੀ ਮਾਤਰਾ ਕਾਫ਼ੀ ਪਾਈ ਜਾਂਦੀ ਹੈ। ਚੁਕੰਦਰ ਖਾਣ ਨਾਲ ਖ਼ੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਵਲਾ, ਨਿੰਬੂ, ਸੰਤਰਾ, ਮੁਸੰਮੀ ਖਾਣ ਨਾਲ ਵੀ ਪਲੇਟਲੈਟ ਵਧਾਏ ਜਾ ਸਕਦੇ ਹਨ। ਆਵਲਾ, ਨਿੰਬੂ, ਸੰਤਰਾ, ਮੁਸੰਮੀ ਵਿੱਚ ਵਿਟਾਮਿਨ ਸੀ ਦੀ ਮਾਤਰਾ ਕਾਫ਼ੀ ਪਾਈ ਜਾਂਦੀ ਹੈ ਜਿਸ ਨਾਲ ਖ਼ੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਨਾਰੀਅਲ ਪਾਣੀ ਪੀਣ ਨਾਲ ਵੀ ਘਟੇ ਹੋਏ ਪਲੇਟਲੈਟ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਲਕ, ਸਾਗ ਵਿੱਚ ਵੀ ਪਲੇਟਲੈਟ ਵਧਾਉਣ ਦੀ ਸਮੱਰਥਾ ਪਾਈ ਜਾਂਦੀ ਹੈ। ਵੀਟ ਗ੍ਰਾਸ ਵੀ ਘਟੇ ਹੋਏ ਪਲੇਟਲੈਟ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਸਰੀਰ ਵਿੱਚ 20 ਹਜ਼ਾਰ ਤੋਂ ਘੱਟ ਪਲੇਟਲੈਟ ਹੋਣਾ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਦੇ ਸਰੀਰ ਵਿੱਚ ਪਲੇਟਲੈਟ ਘੱਟ ਜਾਣ ਤਾਂ ਡਾਕਟਰੀ ਸਹਾਇਤਾ ਲੈਣ ਦੇ ਨਾਲ ਨਾਲ ਉਪਰੋਕਤ ਦੱਸੇ ਨੁਸਖੇ ਵੀ ਅਪਣਾਉਣੇ ਚਾਹੀਦੇ ਹਨ ਤਾਂ ਜੋ ਸਰੀਰ ਵਿਚੋਂ ਘਟੇ ਹੋਏ ਪਲੇਟਲੈਟ ਦੀ ਕਮੀ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਸਕੇ।

Have something to say? Post your comment