Saturday, May 10, 2025

Articles

ਗੋਲੂ

October 23, 2023 10:40 AM
Babita Ghai (Writer)

ਦਾਦੀ ਮਾਂ ਦਾ ਪਿਆਰਾ ਪੋਤਾ ਗੋਲੂ, 

ਮਾਪਿਆ ਦੀ ਅੱਖ ਦਾ ਤਾਰਾ ਗੋਲੂ , 
ਦਾਦੀ  ਮਾਂ  ਬਹੁਤਾ ਲਾਡ-  ਲਡਾਵੇਂ  ,
ਹਰ ਗੱਲ ਵਿੱਚ ਗੋਲੂ ਨੂੰ ਮਸਤਾਵੇ,
ਮਾਂ -ਬਾਪ ਦੀ  ਪੇਸ਼  ਨਾ ਚਲਦੀ ,
ਦਾਦੀ ਆਖੇ , ਜ਼ੁਬਾਨ  ਲੜਾਓਂਦੇ , 
ਪਹਿਲਾ ਰੱਜਾਕੇ  ਪਰੋਠੇ  ਖਿਲਾਵੇ , 
ਬਰਗਰ, ਪੀਜੇ ,ਨਿਉਡੱਲ ਖਿਲਾਵੇ ,
ਸਕੂਲ ਨੂੰ ਘੱਟ ਹੀ ਨਹਾ ਕੇ ਜਾਵੇਂ , 
ਪੜ੍ਹਾਈ ਦਾ ਕੰਮ ,ਵੀ ਨਾ ਕਰਕੇ ਆਵੇਂ ,
ਖੇਡਣ -ਕੁੱਦਣ ਗੋਲੂ ਘੱਟ ਹੀ ਜਾਵੇਂ , 
ਖਾਣ -ਪੀਣ ਨੂੰ ਦਾਦੀ ਬੇਲੋੜਾ ਖਿਲਾਵੇਂ, 
ਮਾਂ ਟੋਕੇ ,ਅੱਗੋ ਦਾਦੀ ਗਲ ਪੈ ਜਾਵੇਂ , 
ਸੱਜਰੇ   -ਸਵੇਰੇ   ਗੋਲੂ  ਉੱਠਿਆ , 
 ਉੱਚੀ -ਉੱਚੀ ਹੱਫ਼ਦਾ,ਮਾਰੇ ਚੀਕਾ, 
ਚੁੱਕ ਗੋਲੂ ਨੂੰ ,ਹਸਪਤਾਲ ਲਿਆਏ ,
ਡਾਕਟਰ  ਨੇ  ਜਾਂਚ ਜਦੋ  ਕੀਤੀ ,
ਗੋਲੂ ਦੇ ਟੀਕੇ  ਲੱਗੇ,ਟੀਕੇ  ਲੱਗੇ , 
"ਬੇਲੋੜਾ" ਬਹੁਤਾ ਖਾਇਆ ਹੈ , ਦੱਸਿਆ ,
ਹੁਣ  ਦਾਦੀ  ਮਾਂ ਹੰਝੂ  ਵਰਸਾਏ , 
ਤੜਫ਼ਦੇ  ਗੋਲੂ ਨੂੰ ਵੇਖ ਪਛਤਾਵੇਂ, 
ਸਮੇ  ਤੇ ਚੰਗਾ  ਖਾਣ -ਪੀਣ ਨੂੰ ,
ਡਾਕਟਰ ਨੇ ਚਾਰਟ ਬਣਾ ਦੱਸਿਆ ,
ਖੇਡ -ਕੂੱਦ, ਪੜ੍ਹਕੇ, ਬੀਬਾ ਬੱਚਾ,ਬਣਨਾ 
 ਡਾਕਟਰ ਦੀ ਹੁਣ ,ਗੱਲ  ਗੋਲੂ  ਮੰਨਿਆ, 
ਡਾਕਟਰ ਨੇ  ਦਾਦੀ ਨੂੰ  ਸਮਝਾਇਆ ,
ਝਾਂਈਂ -ਝਾਂਈ ਸਭ ਪਰਤ ਘਰ ਆਏ ,
ਬਬੀਤਾ ਘਈ ਸੁੱਖ -ਚੈਨ ਪਾਇਆ  ,
ਘਈ  ਭੋਜਨ  ਜਿਉਂਣ  ਨੂੰ ਖਾਓ , 
ਸਰੀਰ ਨੂੰ  ਤੰਦਰੁਸਤ  ਬਣਾਉਣ,
 ਸਰੀਰ ਨੂੰ ਹਢਾਓਂਣ ਲਈ ਹੀ  ਖਾਓ ,
ਤੰਦਰੁਸਤੀ  ਪਾਓ , ਜੀ ਤੰਦਰੁਸਤੀ ਪਾਓ ।
ਬਬੀਤਾ ਘਈ 
ਜਿਲ੍ਹਾ ਲੁਧਿਆਣਾ 
ਫੋਨ ਨੰਬਰ 6239083668

Have something to say? Post your comment