Wednesday, May 15, 2024

Sports

ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਅੰਡਰ-17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ

October 02, 2023 04:45 PM
SehajTimes

ਪਟਿਆਲਾ :  ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਦੇ ਦੂਜੇ ਦਿਨ ਕਨਵੀਨਰ ਸ੍ਰੀ ਮਲਕੀਤ ਸਿੰਘ (ਜੂਡੋ ਕੋਚ, ਪੋਲੋ ਗਰਾਊਂਡ ਪਟਿਆਲਾ) , ਕੋ ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ (ਜੂਡੋ ਕੋਚ, ਸਾਹਿਬ ਨਗਰ ਥੇੜੀ), ਮਮਤਾ ਰਾਣੀ (ਪੀ.ਟੀ.ਆਈ, ਸ.ਮਿ.ਸ.ਖੇੜੀ ਗੁੱਜਰਾਂ) ਅਤੇ ਸ੍ਰੀ ਮਨਦੀਪ ਕੁਮਾਰ (ਡੀ.ਪੀ.ਈ. ਸ.ਸ.ਸ.ਸ.ਫੀਲਖਾਨਾ) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਅੰਡਰ-17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬ ਦੇ ਵਣ ਤ੍ਰਿਣ ਜੀਵ ਜੰਤ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਖੇਡਾਂ ਸ਼ੁਰੂ ਕਰਵਾਈਆਂ ਗਈਆਂ।ਲੜਕਿਆਂ ਦੇ -45 ਕਿਲੋ ਭਾਰ ਵਿੱਚ ਸਾਹਿਲ ਨੇ ਗੋਲਡ, ਗੋਰਵ ਨੇ ਸਿਲਵਰ, ਭੂਪੇਸ਼ ਕੁਮਾਰ ਅਤੇ ਗੋਰਵ ਕੁਮਾਰ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕਿਆਂ ਦੇ -50 ਕਿਲੋ ਭਾਰ ਵਿੱਚ ਵਿਵੇਕ ਕੁਮਾਰ ਨੇ ਗੋਲਡ, ਅਸ਼ੀਸ਼ ਨੇ ਸਿਲਵਰ, ਪ੍ਰਿੰਸ ਅਤੇ ਹਰਮਨਪ੍ਰੀਤ ਸਿੰਘ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕਿਆਂ ਦੇ -55 ਕਿਲੋ ਭਾਰ ਵਿੱਚ ਮਨਪ੍ਰੀਤ ਸਿੰਘ ਨੇ ਗੋਲਡ, ਯੁਵਰਾਜ ਨੇ ਸਿਲਵਰ, ਨਵਦੀਪ ਗਾਗਟ ਅਤੇ ਪਰਮਜੀਤ ਸਿੰਘ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕੀਆਂ ਦੇ -36 ਕਿਲੋ ਭਾਰ ਵਿੱਚ ਅੰਜੂ ਦੇਵੀ ਨੇ ਗੋਲਡ, ਹਰਸ਼ੀਕਾ ਨੇ ਸਿਲਵਰ, ਰਾਜਵੰਤ ਕੌਰ ਅਤੇ ਅਮਨਦੀਪ ਕੌਰ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕੀਆਂ ਦੇ -40 ਕਿਲੋ ਭਾਰ ਵਿੱਚ ਸਿਮਰਨਜੀਤ ਕੌਰ ਨੇ ਗੋਲਡ, ਵਰਸ਼ਾ ਨੇ ਸਿਲਵਰ, ਮੰਨਤ ਅਤੇ ਲਵਪ੍ਰੀਤ ਕੌਰ ਨੇ ਬਰਾਊਂਜ ਮੈਡਲ ਹਾਸਲ ਕੀਤਾ।ਲੜਕੀਆਂ ਦੇ -44 ਕਿਲੋ ਭਾਰ ਵਿੱਚ ਸਿਮਰਨ ਚੌਹਾਨ ਨੇ ਗੋਲਡ, ਰੋਹਨੀ ਨੇ ਸਿਲਵਰ, ਜਸਮੀਨ ਕੌਰ ਅਤੇ ਕੰਚਨ ਨੇ ਬਰਾਊਂਜ ਮੈਡਲ ਹਾਸਲ ਕੀਤਾ। ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬ ਦੇ ਵਣ ਤ੍ਰਿਣ ਜੀਵ ਜੰਤ ਮੁੜ ਬਹਾਲੀ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਜੀ ਨੇ ਦੱਸਿਆ ਕਿ ਹਰ ਉਮਰ ਵਰਗ ਵਿੱਚ ਚੰਗਾ ਮੁਕਾਬਲਾ ਵੇਖਣ ਨੂੰ ਮਿਲਿਆ ਅਤੇ ਬੱਚਿਆ ਵਿੱਚ ਇਹਨਾਂ ਮੁਕਾਬਲਿਆ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ), ਸ੍ਰੀਮਤੀ ਪਰਮਜੀਤ ਕੌਰ (ਸੀਨੀਅਰ ਸਹਾਇਕ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਸ੍ਰੀਮਤੀ ਸੁਰਿੰਦਰ ਕੌਰ (ਲੈਕਚਰਾਰ, ਸ.ਸ.ਸ.ਸ. ਪੁਰਾਣੀ ਪੁਲਿਸ ਲਾਈਨ), ਸ੍ਰੀਮਤੀ ਵਰਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ. ਵਿਕਟੋਰੀਆ), ਸ੍ਰੀ ਸਤੀਸ਼ ਕੁਮਾਰ (ਡੀ.ਪੀ.ਈ., ਅਰਬਿੰਦੋ ਇੰਟਰਨੈਸ਼ਨਲ ਸਕੂਲ), ਸ੍ਰੀ ਚਰਨਜੀਤ ਸਿੰਘ ਭੁੱਲਰ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ), ਸ੍ਰੀ ਰਾਜੇਸ਼ ਕੁਮਾਰ (ਜੂਡੋ ਕੋਚ), ਸ੍ਰੀ ਹਰਪ੍ਰੀਤ ਸਿੰਘ (ਜੂਡੋ ਕੋਚ, ਸੇਂਟ ਜ਼ੇਵੀਅਰ), ਸ੍ਰੀ ਰਾਕੇਸ਼ ਕੁਮਾਰ (ਸ.ਸ. ਮਾਸਟਰ, ਸ.ਸ.ਸ.ਸ.ਬਹਾਦਰਗੜ੍ਹ), ਸ੍ਰੀ ਸੰਦੀਪ, ਸ੍ਰੀ ਯੁਵਰਾਜ, ਸ੍ਰੀ ਅਕਸ਼ੈ, ਸ੍ਰੀ ਕੇਵੀਨ, ਸ੍ਰੀ ਦੀਪਨ, ਮਿਸ ਕੋਮਲ, ਮਿਸ ਅਕਾਂਸ਼ਾ ਰਾਵਤ, ਮਿਸ ਅਕਾਂਸ਼ਾ, ਸ੍ਰੀ ਚੰਦਨ ਅਤੇ ਸ੍ਰੀ ਰਮਨਦੀਪ ਸਿੰਘ ਮੋਜੂਦ ਸਨ।

Have something to say? Post your comment

 

More in Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ