Tuesday, October 14, 2025

Sports

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

August 29, 2025 03:07 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਅਤੇ ਐੱਨ.ਐੱਸ.ਐੱਸ ਵਿਭਾਗ ਦੁਆਰਾ ਵਿਦਿਆਰਥੀਆ ਦੀਆਂ ਖੇਡ ਗਤੀਵਿਧੀਆਂ ਕਰਵਾਈਆ ਗਈਆਂ,  ਜਿੰਨਾਂ ਵਿੱਚ ਕਰਮਵਾਰ  ਬੈਡਮਿੰਟਨ (ਲੜਕੇ) ਵਿੱਚ ਪਹਿਲਾ ਸਥਾਨ ਲਾਲ ਸਿੰਘ, ਦੂਜਾ ਸਥਾਨ ਨਵਦੀਪ ਸਿੰਘ, ਅਤੇ ਤੀਜਾ ਸਥਾਨ ਹਿੰਮਨੀਸ਼ ਜੈਨ ਨੇ ਪ੍ਰਾਪਤ ਕੀਤਾ, ਬੈਡਮਿੰਟਨ (ਲੜਕੀਆਂ) ਵਿੱਚ ਪਹਿਲਾ ਸਥਾਨ ਖੁਸ਼ਪ੍ਰੀਤ ਕੌਰ, ਦੂਜਾ ਸਥਾਨ ਖੁਸ਼ਪ੍ਰੀਤ ਕੌਰ ਅਤੇ ਤੀਜਾ ਸਥਾਨ ਜਸ਼ਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ, ਟੇਬਲ ਟੈਨਿਸ (ਲੜਕੇ) ਵਿੱਚ ਪਹਿਲਾ ਸਥਾਨ ਸਤਨਾਮ ਸਿੰਘ, ਦੂਜਾ ਸਥਾਨ ਸੁਖਮਜੀਤ ਸਿੰਘ ਅਤੇ ਤੀਜਾ ਸਥਾਨ ਹਰਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ, ਟੇਬਲ ਟੈਨਿਸ (ਲੜਕੀਆਂ) ਵਿੱਚ ਪਹਿਲਾ ਸਥਾਨ ਜਸਵਿੰਦਰਪਾਲ ਕੌਰ, ਦੂਜਾ ਸਥਾਨ ਗਗਨਦੀਪ ਕੌਰ ਅਤੇ ਤੀਜਾ ਸਥਾਨ ਅਕਾਸ਼ਇੰਦਰ ਕੌਰ ਨੇ ਪ੍ਰਾਪਤ ਕੀਤਾ। ਸਤਰੰਜ (ਚੈੱਸ) (ਲੜਕੇ) ਵਿੱਚ ਪਹਿਲਾ ਸਥਾਨ ਸੀਮਾ ਖਾਨ, ਦੂਜਾ ਸਥਾਨ ਰਘੁਵੀਰ ਸਿੰਘ ਅਤੇ ਤੀਜਾ ਸਥਾਨ ਰਾਹੁਲ ਨੇ ਪ੍ਰਾਪਤ ਕੀਤਾ। ਸਤਰੰਜ (ਚੈੱਸ) (ਲੜਕੀਆਂ) ਵਿੱਚ ਪਹਿਲਾ ਸਥਾਨ ਨੇਹਾਰੀਕਾ, ਦੂਜਾ ਸਥਾਨ ਪ੍ਰਨੀਤ ਕੌਰ ਅਤੇ ਤੀਜਾ ਸਥਾਨ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਸੁਖਵਿੰਦਰ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਚਾਰ ਸਾਂਝੇ ਕਰਦਿਆ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੇਜਰ ਧਿਆਨ ਚੰਦ ਹਾਕੀ ਜਗਤ ਦੇ ਉਹ ਮਹਾਨ ਸਿਤਾਰੇ ਸਨ। ਜਿਨ੍ਹਾ ਦਾ ਨਾਮ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ ਅਤੇ ਉਹਨਾਂ ਦੁਆਰਾ ਹਾਕੀ ਦੀ ਖੇਡ ਜਗਤ ਵਿੱਚ ਬਣਾਏ ਰਿਕਾਰਡ ਸਦਾ ਹੀ ਵਿਸ਼ਵ ਵਿੱਚ ਭਾਰਤੀਆਂ ਦਾ ਮਾਣ ਵਧਾਉਣਗੇ। ਇਸ ਮੌਕੇ ਵਾਇਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ, ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਦਲਜੀਤ ਸਿੰਘ, ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾਕਟਰ ਮੁਨੀਤਾ ਜੋਸ਼ੀ, ਡਾਕਟਰ ਮਨਪ੍ਰੀਤ ਕੌਰ ਹਾਂਡਾ, ਅਤੇ ਪ੍ਰੋ.ਚਮਕੋਰ ਸਿੰਘ,  ਡਾਕਟਰ ਪਰਮਿੰਦਰ ਕੌਰ ਧਾਲੀਵਾਲ ਸਮੇਤ ਹੋਰ ਸਟਾਫ਼ ਮੈਂਬਰ ਹਾਜਰ ਸਨ।

Have something to say? Post your comment