Friday, December 19, 2025

Malwa

ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਦੇ ਵਿਦਿਆਰਥੀਆਂ ਵੱਲੋਂ ਸਾਇਕਲ ਰੈਲੀ ਵਿੱਚ ਲਿਆ ਹਿੱਸਾ

October 02, 2023 04:18 PM
SehajTimes

ਸਮਾਣਾ, ਦਲਜਿੰਦਰ ਸਿੰਘ :  ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਪ੍ਰਧਾਨ ਲਾਇਨ ਵਿਕਾਸ ਸ਼ਰਮਾ ਅਤੇ ਲਾਇਨ ਜੇ ਪੀ ਗਰਗ ਦੀ ਅਗਵਾਈ ਹੇਠ ਅੱਜ ਗਾਂਧੀ ਜਯੰਤੀ ਮੌਕੇ ਸਾਇਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਪ੍ਰਧਾਨ ਮਦਨ ਮਿੱਤਲ ਅਤੇ ਸੀ ਏ ਅਮਿਤ ਸਿੰਗਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਇਸ ਸਾਇਕਲ ਰੈਲੀ ਵਿਚ ਹਿੱਸਾ ਲਿਆ।

ਇਸ ਦੌਰਾਨ ਜੌੜਾਮਾਜਰਾ ਨੇ ਕਿਹਾ ਕਿ ਇਸ ਸਾਈਕਲ ਰੈਲੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਦੇ ਉਤਸ਼ਾਹ ਨੂੰ ਦੇਖ ਬਹੁਤ ਖੁਸ਼ੀ ਹੋਈ ਹੈ ਅਤੇ ਅਜਿਹੇ ਮੌਕੇ ਤੇ ਹਰ ਵਰਗ ਇਕੱਠੇ ਹੋ ਕੇ ਤੁਰਨਾ ਸਾਡੀ ਆਪਸੀ ਇਕਜੁਟਤਾ ਦਾ ਸੁਨੇਹਾ ਦਿੰਦਾ ਹੈ। ਇਹ ਰੈਲੀ  ਸਵੇਰੇ 6 ਵਜੇ ਤਹਿਸੀਲ ਕੰਪਲੈਕਸ ਵਾਲੇ ਪਾਰਕ ਤੋਂ ਸ਼ੁਰੂ ਹੋ ਕੇ ਤਹਿਸੀਲ ਰੋਡ, ਪੰਜਾਬ ਨੈਸ਼ਨਲ ਬੈਂਕ ਤੋਂ ਮਾਜਰੀ ਰੋਡ, ਗੁਰਦੁਆਰਾ ਰਵਿਦਾਸ ਜੀ ਤੋਂ ਘੱਗਾ ਰੋਡ, ਪੁਲਿਸ ਚੌਕੀ ਗਾਂਧੀ ਗਰਾਉਂਡ ਤੋਂ  ਨਗਰ ਕੌਂਸਲ ਦਫਤਰ ਹੁੰਦੇ ਹੋਏ ਤਹਿਸੀਲ ਪਾਰਕ ਵਿਖੇ ਸਮਾਪਤ ਹੋਈ।ਇਸ ਮੌਕੇ  ਗੌਰਵ ਅਗਰਵਾਲ, ਮਨੀਸ਼ ਸਿੰਗਲਾ ਰੌਕੀ,  ਅਨੂਪ ਗੋਇਲ, ਨਵਦੀਪ ਸਿੰਘ ਢਿੱਲੋਂ, ਮੋਹਿਤ ਤਨੂ, ਬੀ ਕੇ ਗੁਪਤਾ, ਸੰਜੀਵ ਸਿੰਗਲਾ, ਮਾਨਵ ਬਾਂਸਲ, ਓਮ ਪ੍ਰਕਾਸ਼ ਅਰੋੜਾ, ਅਮਿਤ ਲੂਥਰਾ ਅਤੇ ਦੀਪਕ ਸਿੰਗਲਾ ਆਦਿ ਵੀ ਮੌਜੂਦ ਰਹੇ।ਇਸ ਰੈਲੀ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਉਹਨਾਂ ਲਈ ਖਾਣ-ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

Have something to say? Post your comment