Tuesday, December 16, 2025

Malwa

ਸਾਈਕਲਿਸਟ ਮਨਮੋਹਨ ਸਿੰਘ ਦਾ ਕੀਤਾ ਸਨਮਾਨ

December 16, 2025 03:41 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਦੇ ਜੰਮਪਲ ਨਾਮਵਰ ਸਾਈਕਲਿਸਟ ਮਨਮੋਹਨ ਸਿੰਘ ਨੇ 4 ਨਵੰਬਰ ਤੋਂ ਕੈਂਸਰ ਮੁਕਤ ਭਾਰਤ  ਅਭਿਆਨ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ ਉਸ ਤਹਿਤ ਪੂਰੇ ਦੇਸ਼ ਦੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗ੍ਰਿਤ ਕਰਨ ਲਈ ਦਿੱਲੀ ਗੋਲਡਨ ਕੋਰੀਡੋਰ ਤੋਂ ਸ਼ੁਰੂ ਕਰਕੇ 32 ਦਿਨਾਂ ਵਿੱਚ  ਮੁੰਬਈ, ਚੈਨਈ,ਕਲਕੱਤਾ ਤੋਂ ਵਾਪਸੀ ਦਿੱਲੀ ਤੱਕ 6300 ਕਿਲੋਮੀਟਰ ਦੀ ਸਾਈਕਲ ਯਾਤਰਾ ਕਰਕੇ ਵਾਪਸੀ ਕੀਤੀ ਹੈ। ਇਸ ਸਮਾਜ ਸੇਵਾ ਦੇ ਕਾਰਜ ਦੀ ਸਲਾਘਾ ਕਰਦਿਆਂ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਕੰਬੋਜ ਮਹਾਂਸਭਾ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਅਤੇ ਸਾਥੀਆਂ ਨੇ ਸਾਈਕਲਿਸਟ ਮਨਮੋਹਨ ਸਿੰਘ ਨੂੰ ਇਸ ਵੱਡੀ ਸਮਾਜ ਸੇਵਾ ਬਦਲੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਸਨਮਾਨਿਤ ਕੀਤਾ ਗਿਆ। ਸਾਈਕਲਿਸਟ ਮਨਮੋਹਨ ਸਿੰਘ ਨੇ ਇਸ ਤੋਂ ਪਹਿਲਾਂ ਵੀ ਵੋਟਰ ਅਭਿਆਨ ਪੰਜਾਬ, ਕਸ਼ਮੀਰ ਤੋਂ ਕੰਨਿਆ ਕੁਮਾਰੀ ਯਾਤਰਾ, ਪੰਜ ਧਾਮ ਯਾਤਰਾ ਅਤੇ ਸੁਨਾਮ ਤੋਂ ਲੇਹ ਤੱਕ ਸਾਈਕਲ ਯਾਤਰਾ ਦੇ ਵੱਡੇ ਰਿਕਾਰਡ ਬਣਾਏ ਹਨ। ਮਨਮੋਹਨ ਸਿੰਘ ਦੇ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਜਿਤਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ, ਕੈਂਸਰ ਜਿਹੀ ਨਾ ਮੁਰਾਦ ਬਿਮਾਰੀ ਪ੍ਰਤੀ ਜਾਗਰੂਕਤਾ ਹੀ ਇਸ ਦਾ ਇਲਾਜ ਹੈ ਕਿਉਂਕਿ ਇਸ ਦਾ ਪਹਿਲੀ ਸਟੇਜ ਤੇ ਪਤਾ ਲੱਗ ਜਾਣ ਤੇ ਇਲਾਜ ਸੰਭਵ ਹੈ। ਇਸ ਮੌਕੇ ਗਿਆਨੀ ਜੰਗੀਰ ਸੰਘ ਰਤਨ, ਜਗਤਾਰ ਸਿੰਘ ਜੱਗੀ ਸਰਪੰਚ, ਹਰਬੰਸ ਸਿੰਘ ਮਹਿਰੋਕ, ਮੱਖਣ ਸਿੰਘ ਢੋਟ, ਮਲਕੀਤ ਸਿੰਘ  ਕੰਬੋਜ, ਹਾਜਰ ਸਨ ।

Have something to say? Post your comment