ਸੰਗਰੂਰ (ਗੁਰਤੇਜ ਸਿੰਘ ਪਿਆਸਾ) : ਅੱਜ ਐਲਾਨੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜਿਆਂ ਵਿੱਚ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਾਰਜ ਦੇ ਗ੍ਰਹਿ ਪਿੰਡ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਚੋਣ ਹਾਰ ਗਈ, ਜਦਕਿ ਕਾਂਗਰਸ ਦੀ ਉਮੀਦਵਾਰ ਰਜਿੰਦਰ ਕੌਰ ਜੇਤੂ ਰਹੀ। ਭਵਾਨੀਗੜ੍ਹ ਬਲਾਕ ਦੇ ਪਿੰਡ ਭਾਰਜ ਤੋਂ ਆਮ ਆਦਮੀ ਪਾਰਟੀ 27 ਵੋਟਾਂ ਨਾਲ ਹਾਰ ਗਈ। ਕਾਂਗਰਸ ਦੀ ਉਮੀਦਵਾਰ ਰਜਿੰਦਰ ਕੌਰ ਨੂੰ 267 ਵੋਟਾਂ ਮਿਲੀਆਂ, ਜਦਕਿ ‘ਆਪ’ ਉਮੀਦਵਾਰ ਰਜਿੰਦਰ ਕੌਰ ਨੂੰ 240 ਵੋਟਾਂ ਮਿਲੀਆਂ। ਪੰਜ ਵੋਟਾਂ ਨੋਟਾ ਵੋਟਾਂ ਸਨ, ਅਤੇ 20 ਵੋਟਾਂ ਰੱਦ ਹੋ ਗਈਆਂ ਸਨ। ਇੱਥੇ ਦੋਵਾਂ ਉਮੀਦਵਾਰਾਂ ਵਿੱਚ ਇੱਕੋ ਨਾਂ ਰਜਿੰਦਰ ਕੌਰ ਹੋਣ ਕਾਰਨ ਮੁਕਾਬਲਾ ਡੂੰਘਾ ਸੀ। ਪੰਚਾਇਤ ਸੰਮਤੀ ਜ਼ੋਨ ਚੰਨੋ (ਚੰਨੋ, ਨੂਰਪੁਰਾ, ਭਾਰਜ ਅਤੇ ਲੱਖੇਵਾਲ) ਕਾਂਗਰਸ ਦੀ ਉਮੀਦਵਾਰ ਰਜਿੰਦਰ ਕੌਰ ਨੂੰ 1,260 ਵੋਟਾਂ ਮਿਲੀਆਂ, ਜਦਕਿ 'ਆਪ' ਉਮੀਦਵਾਰ ਰਜਿੰਦਰ ਕੌਰ ਨੂੰ 994 ਵੋਟਾਂ ਮਿਲੀਆਂ। ਬਲਾਕ ਸੰਮਤੀ ਪਿੰਡ ਝਨੇੜੀ ਜ਼ੋਨ ਤੋਂ ਵਿਧਾਇਕਾ ਨਰਿੰਦਰ ਕੌਰ ਭਾਰਜ ਦੀ ਉਮੀਦਵਾਰ ਨੇ ਚੌਥਾ ਸਥਾਨ ਹਾਸਲ ਕੀਤਾ ਹੈ। ਪਿੰਡ ਝਨੇੜੀ ਬਲਾਕ ਸੰਮਤੀ ਜ਼ੋਨ (ਬਲਾਕ ਭਵਾਨੀਗੜ੍ਹ) ਤੋਂ ਆਜ਼ਾਦ ਉਮੀਦਵਾਰ ਮਲਵਿੰਦਰ ਮਾਲਾ ਨੂੰ 1072 ਵੋਟਾਂ, ਕਾਂਗਰਸ ਦੇ ਹਰਦੀਪ ਫ਼ੌਜੀ ਨੂੰ 970, ਬਿੰਦਰ (ਅਕਾਲੀ ਦਲ) ਨੂੰ 524 ਅਤੇ ਆਮ ਆਦਮੀ ਪਾਰਟੀ ਦੇ ਸੁੱਖੀ ਨੂੰ 402 ਵੋਟਾਂ ਮਿਲੀਆਂ ਮੁੱਖ ਮੰਤਰੀ ਦੇ ਪਿੰਡ ਸਤੌਜ ਤੋਂ ‘ਆਪ’ ਉਮੀਦਵਾਰ ਜਿੱਤੇ। ਪੰਚਾਇਤ ਸੰਮਤੀ ਛਾਜਲੀ ਬਲਾਕ ਧਰਮਗੜ੍ਹ (ਪਿੰਡ ਧਰਮਗੜ੍ਹ ਅਤੇ ਸਤੌਜ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਪਾਲ ਸ਼ਰਮਾ ਨੂੰ 1266 ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ 518 ਵੋਟਾਂ ਮਿਲੀਆਂ।