ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਐਨ ਸੀ ਸੀ ਕੈਡਿਟਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਨ ਲਈ ਲੈਕਚਰ ਕਰਵਾਇਆ ਗਿਆ। ਇਸ ਮੌਕੇ ਲੈਫਟੀਨੈਂਟ ਡਾਕਟਰ ਜੈਦੀਪ ਸਿੰਘ 5 ਪੰਜਾਬ ਬਟਾਲੀਅਨ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾਕਟਰ ਜੈਦੀਪ ਸਿੰਘ ਨੇ ਐਨ ਸੀ ਸੀ ਕੈਡਿਟਾਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਐਨ ਸੀ ਸੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਵਿੱਖ ਵਿੱਚ ਮਿਲਣ ਵਾਲੇ ਫ਼ਾਇਦਿਆਂ ਬਾਰੇ ਜਾਣੂੰ ਕਰਵਾਇਆ, ਉਨ੍ਹਾਂ ਨੇ ਕੈਡਿਟਾਂ ਨੂੰ ਇਸ ਦੌਰਾਨ ਲੱਗਣ ਵਾਲੇ ਕੈੰਪਾਂ ਬਾਰੇ ਵੀ ਭਰਭੂਰ ਜਾਣਕਾਰੀ ਦਿੱਤੀ। ਮੁੱਖ ਬੁਲਾਰੇ ਡਾਕਟਰ ਜੈਦੀਪ ਸਿੰਘ ਨੇ ਦੱਸਿਆ ਕਿ ਐਨ ਸੀ ਸੀ ਸਾਨੂੰ ਏਕਤਾ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ, ਦੇਸ਼ ਦੇ ਨਿਰਮਾਣ, ਲੋੜ ਸਮੇਂ ਦੇਸ਼ ਲਈ ਕੁਰਬਾਨੀ ਦੇਣ ਲਈ ਪ੍ਰੇਰਤ ਕਰਦੀ ਹੈ। ਐਨ ਸੀ ਸੀ ਕੈਡਿਟ ਹੜਾਂ ਦੌਰਾਨ ਜਾਂ ਕਿਸੇ ਕੁਦਰਤੀ ਆਫ਼ਤ ਸਮੇਂ ਕਿਸੇ ਮਹਾਂਮਾਰੀ ਦੌਰਾਨ, ਵੋਟਾਂ, ਟ੍ਰੈਫਿਕ ਵਿੱਚ ਕਿਸ ਤਰਾਂ ਆਪਣਾ ਯੋਗਦਾਨ ਦੇ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਵਢਮੁੱਲੀ ਜਾਣਕਾਰੀ ਅਤੇ ਉਨ੍ਹਾਂ ਵੱਲੋਂ ਖੁਦ ਟ੍ਰੇਨਿੰਗ ਦੌਰਾਨ ਜ਼ੋ ਤਜੁਰਬੇ ਹਾਸਿਲ ਕੀਤੇ ਸਾਂਝੇ ਕੀਤੇ। ਕਾਲਜ ਦੇ ਸੀਟੀਓ ਡਾਕਟਰ ਕੁਲਦੀਪ ਸਿੰਘ ਬਾਹੀਆ ਨੇ ਡਾਕਟਰ ਜੈਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਕੈਡਿਟਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।