Tuesday, September 16, 2025

Sports

ਭਾਰਤੀ ਲੜਕੀਆਂ ਦੀ ਕ੍ਰਿਕਟ ਟੀਮ ਦੀ ਬੱਲੇਬਾਜ਼ ਸ਼ੈਫ਼ਾਲੀ ਵਰਮਾ ਨੇ ਕੀਤਾ ਕਮਾਲ

June 19, 2021 10:30 AM
SehajTimes

ਨਵੀਂ ਦਿੱਲੀ : ਭਾਰਤੀ ਲੜਕੀਆਂ ਦੀ ਕ੍ਰਿਕਟ ਟੀਮ ਦੀ ਬੱਲੇਬਾਜ਼ ਸ਼ੈਫ਼ਾਲੀ ਵਰਮਾ ਨੇ ਟੈਸਟ ’ਚ ਸ਼ਾਨਦਾਰ ਡੈਬਿਊ ਕੀਤਾ ਤੇ ਪਹਿਲੇ ਹੀ ਮੈਚ ’ਚ 96 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਸ਼ੈਫ਼ਾਲੀ ਡੈਬਿਊ ਟੈਸਟ ’ਚ ਛਿੱਕੇ ਲਗਾਉਣ ਵਾਲੀ ਵੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਹੈ। ਬੀ. ਸੀ. ਸੀ. ਆਈ. ਵਲੋਂ ਜਾਰੀ ਇਕ ਵੀਡੀਉ ’ਚ ਸ਼ੈਫ਼ਾਲੀ ਨੇ ਦਸਿਆ ਕਿ ਉਸ ਦਾ ਅਪਣੇ ਭਰਾ ਨਾਲ ਛਿੱਕੇ ਲਾਉਣ ਦਾ ਮੁਕਾਬਲਾ ਹੁੰਦਾ ਸੀ। ਬੀ.ਸੀ.ਸੀ.ਆਈ. ਵਲੋਂ ਜਾਰੀ ਬਿਆਨ ’ਚ ਸ਼ਿਫਾਲੀ ਨੇ ਕਿਹਾ, ਜਦੋਂ ਮੈਂ ਤੇ ਮੇਰਾ ਭਰਾ ਕ੍ਰਿਕਟ ਖੇਡਣ ਜਾਂਦੇ ਸੀ ਤਾਂ ਸਾਡੇ ਦਰਮਿਆਨ ਮੁਕਾਬਲਾ ਹੁੰਦਾ ਸੀ ਕਿ ਕੌਣ ਸੱਭ ਤੋਂ ਜ਼ਿਆਦਾ ਛਿੱਕੇ ਮਾਰੇਗਾ ਤੇ ਉਸ ਦੇ 10-15 ਰੁਪਏ (ਪਾਪਾ ਤੋਂ) ਮਿਲਣਗੇ। 10-15 ਰੁਪਏ ਲਈ ਮੈਂ ਜ਼ਿਆਦਾ ਛਿੱਕੇ ਮਾਰਦੀ ਸੀ। ਜ਼ਿਕਰਯੋਗ ਹੈ ਕਿ ਸ਼ੈਫ਼ਾਲੀ ਨੇ ਆਪਣੀ ਪਾਰੀ ਦੇ ਦੌਰਾਨ 152 ਗੇਂਦਾਂ ਦਾ ਸਾਹਮਣਾ ਕਰਦੇ ਹੋਏ 63.16 ਦੀ ਸਟ੍ਰਾਈਕ ਰੇਟ ਨਾਲ 15 ਚੌਕੇ ਤੇ 2 ਛਿੱਕੇ ਲਾਉਂਦੇ ਹੋਏ 96 ਦੌੜਾਂ ਬਣਾਈਆਂ। ਇਸ ਦੌਰਾਨ ਉਹ ਚੰਦਰਕਾਂਤਾ ਕੌਲ (1995 ’ਚ ਨਿਊਜ਼ੀਲੈਂਡ ਵਿਰੁਧ (75 ਦੌੜਾਂ) ਨੂੰ ਪਿਛੇ ਛਡਦੇ ਹੋਏ ਟੈਸਟ ਡੈਬਿਊ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਸ਼ਿਫ਼ਾਲੀ ਸੱਭ ਤੋਂ ਛੋਟੀ ਉਮਰ ਦੀ ਖਿਡਾਰਣ ਹੈ। ਉਹ ਇਸ ਵੇਲੇ ਨਾਬਾਲਗ਼ ਹੈ ਤੇ ਟੀ-20 ਵਿਚ ਉਹ ਪਹਿਲੇ ਨੰਬਰ ’ਤੇ ਬਣੀ ਹੋਈ ਹੈ।

Have something to say? Post your comment